ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ, ਉਸ ਦੀ ਪ੍ਰਸਿੱਧੀ ਤੋਂ ..., ਅੱਜ ਸੱਚਮੁਚ ਈ ਈਰਖਾ ਹੁੰਦੀ ਹੈ-ਉਹ ਅੱਗੇ ਲੰਘ ਗਿਆ... ਤੇ ਮੇਰੇ 'ਚ ਹੱਥ ਹਿਲਾਉਣ ਦੀ ਵੀ ਹਿੰਮਤ ਨਹੀਂ...।

ਕਸ਼ਮੀਰੀ

:ਸਾਨੂੰ ਉਨ੍ਹਾਂ ਨੂੰ ਸ਼ਰਮਿੰਦਾ ਕਰਨ ਦਾ ਕੋਈ ਹੱਕ ਨਹੀਂ...। ...ਹਾਲੇ ਤਾਂ ਇੱਕ ਪੂਣੀ ਓ ਵੱਟੀ ਏ-।(ਸੁਖਦੇਵ ਸੰਭਲਦਾ ਹੈ।)

ਸੁਖਦੇਵ

:ਜੈ ਗੋਪਾਲ... ਨਹੀਂ ਮੁੜਿਆ ਹਾਲੇ ਤਾਈਂ...। ਲੁਹਾਰ ਨੂੰ ਲੈਣ ਗਿਆ ਕਿ...।

ਕਸ਼ਮੀਰੀ

:(ਕਾਗਜ਼ ਜ਼ਮੀਨ ਤੋਂ ਚੁੱਕਦਾ ਹੈ।) ਇਹ ਕੀ ਏ ..., ਕੋਈ ਨੋਟਸ- । ( ਸੁਖਦੇਵ ਨੂੰ ਫੜਾਂਦਾ)।

ਸੁਖਦੇਵ

:ਓ ਹਾਂ- ਰਾਤ ਦੀ ਮੀਟਿੰਗ ਦੇ ਨੋਟਸ ਨੇ। (ਸੁਖਦੇਵ ਪੜਦਾ ਹੈ। ਦੂਜੇ, ਪਾਸੇ ਭਗਤ ਸਿੰਘ 'ਤੇ ਵੀ ਰੌਸ਼ਨੀ ਵੱਧਦੀ ਹੈ। ਉਹ ਪਰੇਸ਼ਾਨ ਹੈ। ਬਾਹਰੋਂ ਜੈ ਗੋਪਾਲ ਦੌੜਿਆ ਆਉਂਦਾ ਹੈ।)

ਕਸ਼ਮੀਰੀ

:ਕੀ ਹੋਇਆ ਤੈਨੂੰ-।

ਜੈ ਗੋਪਾਲ

:ਛੇਤੀ ਨਿਕਲੋ ਏਥੋਂ ..., ਪੁਲਿਸ ਨੇ ਬਿਲਡਿੰਗ ਨੂੰ ਘੇਰਾ ਪਾ ਲਿਆ। (ਉਨ੍ਹਾਂ ਦੇ ਸੰਭਲਣ ਤੋਂ ਪਹਿਲਾਂ ਹੀ ਪੁਲਿਸ ਉਨ੍ਹਾਂ ਨੂੰ ਦਬੋਚਦੀ ਹੈ। ਸੁਖਦੇਵ ਫਟਾਫਟ ਹੱਥਲਾ ਕਾਗਜ਼ ਮੂੰਹ 'ਚ ਪਾ ਲੈਂਦਾ ਹੈ।)

ਅਫਸਰ

:ਦੇਖੋ- ਫੜੋ- ਉਹਨੂੰ ...। ਜੀਊਂਦੇ ਫੜਨੇ ਨੇ ਸਾਰੇ। (ਸੁਖਦੇਵ ਕਾਗਜ਼ ਨਿਗਲਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀਆਂ ਅੱਖਾਂ ਬਾਹਰ ਆ ਜਾਂਦੀਆਂ। ਬਾਕੀਆਂ ਨੂੰ ਘੜੀਸਦੇ ਹੋਏ ਬਾਹਰ ਲੈ ਜਾਂਦੇ ਹਨ।) ਧੌਣ 'ਤੇ ਮਾਰੋ ਇਹਦੀ...ਧੌਣ 'ਤੇ,.. ਬਾਹਰ ਕੱਢੋ ਕੀ ਹੈ। (ਸਿਪਾਹੀ ਸੁਖਦੇਵ ਦੀ ਧੌਣ ’ਤੇ ਸਵਾਰ ਹੋ ਕੇ ਪਿੱਛੋਂ ਮਾਰਦੇ ਹਨ। ਉਹ ਕਾਗਜ਼ ਬਾਹਰ ਉਗਲ ਦਿੰਦਾ ਹੈ। ਆਫ਼ੀਸਰ ਖੋਲਣ ਦੀ ਨਕਾਮ ਕੋਸ਼ਿਸ ਕਰਦਾ ਹੈ। ਤੇ ਫੇਰ ਗਾਲ ਕੱਢ ਕੇ ਸੁੱਟ ਦਿੰਦਾ ਹੈ।) ਸਾਰੀ ਬਿਲਡਿੰਗ ਸੀਲ ਕਰ ਦਿਓ। ਜਬਤ ਕਰ ਲਓ- ਜੋ ਵੀ ਹੈ-। (ਹੁਕਮ ਦੇ ਕੇ ਬਾਹਰ ਨੂੰ ਜਾਂਦਾ ਹੈ। ਸੁਖਦੇਵ ਨੂੰ ਸਿਪਾਹੀ ਧੱਕੇ ਦੇ ਕੇ ਲਿਜਾਂਦੇ ਹਨ। ਰੌਸ਼ਨੀ ਸਿਰਫ਼ ਭਗਤ 'ਤੇ ਰਹਿ ਜਾਂਦੀ ਹੈ।)

ਭਗਤ ਸਿੰਘ

:(ਰੋਣ ਹਾਕਾ, ਖ਼ੁਦ 'ਤੇ ਕਾਬੂ ਰੱਖਦੇ ਹੋਏ) ਬਸ- ਸਭ ਖਤਮ-ਅੱਖ ਝਪਕਦੇ ਈ..., ਇੱਕ ਇੱਕ ਤੀਲਾ ਕਰ ਕੇ ਜੋੜਿਆ... ਸਭੁ ਇਕੋ ਝਟਕੇ 'ਚ (ਰੋ

51:: ਸ਼ਹਾਦਤ ਤੇ ਹੋਰ ਨਾਟਕ