ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪੈਂਦਾ ਹੈ। ਅਜਨਬੀ ਦਿਲਾਸਾ ਦਿੰਦਾ ਹੈ ਤੇ ਕਿੰਨੀਆਂ ਆਸਾਂ ਸੀ..., ਦੇਸ਼ ਲਈ..., ਕ੍ਰਾਂਤੀ ਲਈ..., ਲਹਿਰ ਲਈ... ਸਭ ਇੱਕੋ ਝਟਕੇ 'ਚ (ਮਚਾਨ ਵੱਲ ਨੂੰ ਜਾਂਦਾ ਹੈ।

ਅਜਨਬੀ

:ਪਰ ਇਸ ਗੱਲ ਨੂੰ ਤੇ ਅਰਸਾ ਹੋ ਗਿਆ... ਇਕ ਯੁੱਗ ... (ਪਿੱਛੋਂ ਆਵਾਜ਼ਾਂ ਮਾਰਦਾ ਹੈ) ਭਗਤ... ਸੁਣ..। ਸਦੀ ਬੀਤ ਗਈ।

(ਹੌਲੀ-ਹੌਲੀ ਰੌਸ਼ਨੀ ਉਸ ਤੋਂ ਫੇਡ ਹੁੰਦੀ ਹੈ। ਉਹ ਬਾਹਰ ਨਿਕਲ ਜਾਂਦਾ ਹੈ। ਭਗਤ ਸਿੰਘ ਮਚਾਨ ’ਤੇ ਜਾ ਚੜਦਾ ਹੈ ਤੇ ਪੂਰੇ ਮੰਚ ਉੱਤੇ ਨਿਗਾਹ ਮਾਰਦਾ ਹੈ।)

ਭਗਤ

:ਹਾਲੇ ਕੱਲ ਦੀ ਤਾਂ ਗੱਲ ਹੈ... ਜੋਸ਼ ਦਾ ਠਾਠਾਂ ਮਾਰਦਾ ਸਮੁੰਦਰ... ਹੋਸ਼ ਦਾ ਪੁੰਗਰਦਾ ਸੂਰਜ-। (ਇਕ ਕਿਤਾਬ ਚੁੱਕ ਕੇ ਪੜਨ ਲੱਗਦਾ ਹੈ।) ਹਾਲੇ ਤਾਂ ਪਹਿਲਾ ਈ ਵਰਕਾ ਪਲਟਿਆ ਸੀ। (ਮਗਨ ਹੋ ਕੇ ਪੜਦਾ ਹੈ। ਕੁਝ ਨੋਟਸ ਲੈਂਦਾ ਹੈ। ਪਿੱਛੋਂ ਆਵਾਜ਼ ਆਉਂਦੀ ਹੈ।)

ਆਵਾਜ਼

:ਭਗਤ ਸਿੰਘ ਮੁਲਾਕਾਤ ਏ ਵਈ ਓ। (ਭਗਤ ਸਿੰਘ ਚਾਰੇ ਪਾਸੇ ਦੇਖਦਾ ਹੈ ਤੇ ਫੇਰ ਆਵਾਜ਼ ਦੀ ਦਿਸ਼ਾ ਦਾ ਅੰਦਾਜ਼ਾ ਲਾਉਦੇ ਹੋਏ ਅੱਗੇ ਵੱਧਦਾ ਹੈ।)

ਕਿਸ਼ਨ ਸਿੰਘ

:(ਹੌਲੀ ਹੌਲੀ ਪ੍ਰਵੇਸ਼ ਕਰਦਾ ਹੈ।) ਕਿਵੇਂ ਐਂ ਪੁੱਤਰਾ...

ਭਗਤ

:(ਆਵਾਜ਼ ਦੀ ਦਿਸ਼ਾ ਵੱਲ ਪਲਟਦਾ) ਜਤਿਨ ਦੀ ਹਾਲਤ ਠੀਕ ਨਹੀਂ... ਪਰ ਹੜਤਾਲ ਜਾਰੀ ਏ ..., ਭੁੱਖ ਹੜਤਾਲ..., ਸਰਕਾਰ ਵੀ ਜਿਦ ਫੜ ਗਈ..., ਵਕਾਰ ਦਾ ਸਵਾਲ ਬਣਾ ਲਿਆ...।

ਕਿਸ਼ਨ

:(ਮੋਢੇ 'ਤੇ ਹੱਥ ਰੱਖਦਾ ਹੈ) ਉਹ ਡਰ ਗਏ ਨੇ।

ਭਗਤ

:(ਪਹਿਲੀ ਮਨੋ ਅਵਸਥਾ 'ਚ) ਪਰ ਜ਼ਮਾਨਤ ’ਤੇ ਜਾਣ ਨੂੰ ਉਹ ਵੀ ਤਿਆਰ ਨਹੀਂ..., ਅਜੀਬ ਜਿਦ ਏ, ... ਫੌਲਾਦ ਦੀ...।

ਕਿਸ਼ਨ

:ਭੁੱਖ ਹੜਤਾਲ ਦੀ ਗੱਲ। .. ਫੈਲ ਗਈ ਏ... ਹਰ ਪਾਸੇ ਜ਼ਿਕਰ ਹੈ।

ਭਗਤ

:(ਥੋੜਾ ਸੰਭਲ ਕੇ) ਕੁਲਤਾਰ ਨਹੀਂ ਆਇਆ। ਉਹ ਦੂਜੇ ਪਾਸਿਓਂ ਬੋਲਦਾ ਹੈ, ਜੋ ਹੁਣ ਤੱਕ ਮੰਚ 'ਤੇ ਆ ਚੁੱਕਾ ਹੈ, ਰੌਸ਼ਨੀ 'ਚ ਆਉਦਾ ਹੈ।)

ਕੁਲਤਾਰ

:ਮੈਂ ਏਧਰ ਆਂ ਵੀਰ ਜੀ... ਏਥੇ ...। ( ਅੱਗੇ ਵੱਧ ਕੇ ਉਸ ਦੇ ਗਲ ਨਾਲ

52:: ਸ਼ਹਾਦਤ ਤੇ ਹੋਰ ਨਾਟਕ