ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਚਿੰਬੜ ਕੇ ਜ਼ਾਰੋ-ਜ਼ਾਰ ਰੋ ਪੈਂਦਾ ਹੈ। ਭਗਤ ਹੋਂਸਲਾ ਦਿੰਦਾ ਹੈ।)

ਭਗਤ

:ਤੈਨੂੰ ਪਤਾ ਰਾਜਗੁਰੂ... ਕੋਈ ਹੈ ਨਹੀਂ ਉਸਦਾ..., ਰਿਸ਼ਤੇਦਾਰ.. ਕੋਈ ਨਹੀਂ, ਕਿਸੇ ਦੀ ਉਡੀਕ ਵੀ ਨਹੀਂ..., ਸੁਖਦੇਵ ਨੂੰ ਮਿਲਣ ਵੀ ਕੋਈ ਨਹੀਂ ਆਉਦਾ...। (ਕੁਲਤਾਰ ਹੋਰ ਜ਼ੋਰ ਦੀ ਰੋਂਦਾ ਹੈ

।) ਕਿਸ਼ਨ

:ਤੂੰ ਕਿਵੇਂ ਆਂ ਭਾਗਾਂ ਵਾਲਿਆ...(ਖੁਦ ’ਤੇ ਕਾਬੂ ਰੱਖਦੇ ਹੋਏ) ਕੁਝ ਆਪਣੀ ਵੀ ਕਹਿ-।

ਭਗਤ

:ਇਕੱਲਾ ਰਹਿਣਾ ਸਿੱਖ ਲਿਆ..., ਫੇਰ ਵੀ ਕਦੀ ਕਦੀ... ਕਾਹਲੀ ਪੈ ਜਾਂਦੀ ਕਿ ਸਭ ਕੁਝ ਮੁਕ-ਮੁਕਾ ਜਾਏ ... ਤੁਰੰਤ।

ਕੁਲਤਾਰ

:(ਸੰਭਲਦੇ ਹੋਏ) ਤੁਹਾਨੂੰ ਕੁਝ ਨਹੀਂ ਹੋਵੇਗਾ... ਵੀਰ ਜੀ...ਕੁਝ ਨਹੀਂ।

ਭਗਤ

:(ਹੱਥ ਨਾਲ ਰੋਕਦੇ ਹੋਏ ਨਾ..., ਜੇ ਮੈਂ ਬਚ ਗਿਆ... ਤਾਂ ਸਭ ਖ਼ਤਮ ਹੋ ਜਾਵੇਗਾ।

ਕਿਸ਼ਨ

:(ਜ਼ੋਰ ਦੇ ਕੇ) ਪਰ ਹੁਣ ਸਰਕਾਰ ਝੁਕ ਗਈ ਏ ... ਪੜਤਾਲ ਕਮੇਟੀ ਬਣ ਗਈ, ਉਸਨੇ ਰੀਪੋਰਟ ਵੀ ਦੇ ਦਿੱਤੀ। ਹੁਣ ਇਸ ਭੁੱਖ ਹੜਤਾਲ ਦਾ ...,

ਭਗਤ

:ਸਾਨੂੰ ਕੋਈ ਸ਼ੱਕ ਨਹੀਂ... (ਥੋੜੀ ਤਲਖੀ), ਪਰ ਇਤਿਹਾਸ ਤੋਂ ਅੱਖਾਂ ਮੀਚ ਨਹੀਂ ਸਕਦੇ ਅਸੀਂ..., ਗਦਰੀਆਂ ਨਾਲ ਕੀ ਹੋਇਆ ਸੀ..., ਇਹ ਸਭ ਟਪਲੇਬਾਜੀ ਏ ..., ਸਾਨੂੰ ਲਿਖਤ ਭਰੋਸਾ ਚਾਹੀਦਾ ਹੈ। ਅਸੀਂ ਸਿਰਫ਼ ਰਾਸ਼ਨ ਕੱਪੜਾ ਨਹੀਂ ਮੰਗਦੇ, ਉਹ ਮਿਆਰ ਚਾਹੀਦਾ ਜੋ ਸਾਰੀਆਂ ਆਜ਼ਾਦ ਕੌਮਾਂ ਦਾ ਹੱਕ ਹੈ-। ਖੁਰਾਕ ਦੀ ਗੱਲ ਨਹੀਂ... ਗੱਲ ਵਿਚਾਰ ਦੀ ਏ...।

ਕਿਸ਼ਨ

:ਪਰ ਤੁਹਾਡੀ ਇਸ ਜਿਦ ਦਾ ਅਸਰ ਮੁਕੱਦਮੇ 'ਤੇ ਵੀ ਪੈ ਸਕਦਾ। ਹਾਲ ਦੀ ਘੜੀ ਤਾਂ ਸਭ ਨਾਲ ਨੇ, ਅਸੈਂਬਲੀ 'ਚ ਵੀ ਮਾਮਲਾ ਤੂਲ ਫੜ ਗਿਆ-।

ਭਗਤ

:ਮੰਨਣਾ ਪਵੇਗਾ... ਉਨ੍ਹਾਂ ਨੂੰ, ਕਿ ਅਸੀਂ ਮੁਜ਼ਰਿਮ ਨਹੀਂ, ਆਜ਼ਾਦੀ ਘੁਲਾਟੀਏ ਆਂ, ਸਾਡੇ ਨਾਲ ਮੁਜ਼ਰਿਮਾਂ ਵਾਲਾ ਵਰਤਾਓ ਸਾਡੇ ਆਦਰਸ਼ਾਂ ਦੀ ਤੌਹੀਨ ਹੈ, ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ-। (ਚੁੱਪੀ। ਕੁਲਤਾਰ ਧਿਆਨ ਨਾਲ ਸੁਣ ਰਿਹਾ ਹੈ।)

53:: ਸ਼ਹਾਦਤ ਤੇ ਹੋਰ ਨਾਟਕ