ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਿਪਾਹੀ
: ਹਿਜ਼ ਹਾਈਨਸ...।
ਵਾਇਸ
: (ਤ੍ਰਭਕ ਕੇ)... ਕਿਆ ਹੈ...?
ਸਿਪਾਹੀ
: ਜ਼ਨਾਬ ਹਾਲਾਤ ਬਹੁਤ ਖ਼ਤਰਨਾਕ ਹੋ ਗਏ ਨੇ...?
ਵਾਇਸ
: (ਖਿੱਝ ਕੇ) ਤੁਮ੍ਹੇ ਜਿਸ ਕਾਮ ਕੋ ਭੇਜਾ ਥਾ ਵੇ...?
ਸਿਪਾਹੀ
: ਉਹ ਸਭ ਤਿਆਰ ਹੈ ਸਰਕਾਰ...।
ਵਾਇਸ
: ਤੋ ਜਲਦੀ ਸੇ ਲੇ ਕਰ ਆਓ। ਹਮ ਖ਼ੁਦ ਚੈਕ ਕਰੇਂਗੇ। (ਸਿਪਾਹੀ ਕੁਝ ਕਹਿਣਾ ਚਾਹੁੰਦਾ ਹੈ, ਪਰ ਵਾਇਸਰਾਏ ਦੇ ਘੂਰਨ ਤੇ ਚਲਾ ਜਾਂਦਾ ਹੈ। ਨਾਅਰੇ ਇਕ ਵਾਰ ਫੇਰ ਗੂੰਜਦੇ ਹਨ। ਵਾਇਸਰਾਏ ਉਸੇ ਦਿਸ਼ਾ ਵੱਲ ਜਾਂਦਾ ਹੈ। ਅਜਨਬੀ ਨੂੰ ਦੇਖ ਕੇ ਰੁਕ ਜਾਂਦਾ ਹੈ। ਤੂੰ... ਫੇਰ...!
ਅਜਨਬੀ
: ਸਾਰੇ ਦੇਸ਼ 'ਚ ਇਨਕਲਾਬ ਦੀ ਹਨੇਰੀ ਝੁੱਲ ਰਹੀ ਏ-। (ਨਾਹਰੇ) ਉਹ ਵੇਖ ਕੈਲੰਡਰ.. ਭਗਤ ਸਿੰਘ ਤੇ ਦੱਤ ਦੇ.., ਧੜਾਧੜ ਵਿਕ ਰਹੇ ਨੇ, ਦੁਕਾਨਾਂ 'ਤੇ... ਘਰਾਂ 'ਚ ਹਰ ਜਗ੍ਹਾ ਉਹੀ ਹੈ। (ਵਾਇਸਰਾਏ ਚੁਫੇਰੇ ਦੇਖਦਾ ਹੈ।) ਫੈਕਟਰੀਆਂ ਤੋਂ ਲੈ ਕੇ ਸਾਧਾਂ ਦੇ ਡੇਰਿਆਂ ਤੱਕ ਲੋਕ ਮਰਨ ਵਰਤ 'ਤੇ ਬੈਠੇ..., ਬੱਚੇ ..., ਬੁੜੀਆਂ ਸਭ ...। ਘਰਾਂ 'ਚ ਚੁੱਲੇ ਠੰਡੇ ਪਏ..., ਮੁਲਕ ਭਰ 'ਚ ਦਿਨ ਮਨਾਇਆ ਜਾ ਰਿਹਾ ਉਸ ਦਾ... ਭਗਤ ਸਿੰਘ ਦਾ ਦਿਨ-।
ਵਾਇਸ
: (ਬੁੱਲਾਂ 'ਤੇ ਜੀਭ ਫੇਰਦੇ ਹੋਏ) ਕੋਈ ਫ਼ਰਕ ਨਹੀਂ ਪੈਂਦਾ..., ਕਨੂੰਨ ਆਪਣਾ ਕੰਮ ਕਰ ਰਿਹਾ... (ਮੂੰਹ ਮੋੜ ਲੈਂਦਾ ਹੈ) ਤੇ ਕਰੇਗਾ... ਹਰ ਹਾਲ 'ਚ...।
ਅਜਨਬੀ
: (ਉਸ ਦੇ ਅੱਗੇ ਹੋ ਕੇ) ਓਧਰ ਦੇਖ.. ਓਹ.. ਅਦਾਲਤ ਚਲ ਰਹੀ ਏ..., ਜੱਜਾਂ ਦੇ ਸਾਹਮਣੇ ... ਪੁਲਿਸ ਹੱਡ ਭੰਨ ਰਹੀ ਏ ਉਨ੍ਹਾਂ ਦੇ...। ਦੇਖ ਦੇਖ ਉਹ ਤੇ ਹਸ ਰਹੇ ਨੇ। ਕਹੀ ਅਜਬ ਅਦਾਲਤ ਏ ..., ਲੋਕ ਤਾਂ ਦੂਰ... ਮੁਜ਼ਰਮਾਂ ਦੇ ਵਕੀਲਾਂ ਤੱਕ ਨੂੰ ਜਾਣ ਦੀ ਇਜਾਜ਼ਤ ਨਹੀਂ। ਜੱਜ ਸਾਹਮਣੇ ਸ਼ਨਾਖਤੀ ਪ੍ਰੇਡ ਤੱਕ ਦੀ ਲੋੜ ਨਹੀਂ ਸਮਝਦੇ..., ਦੇਖ-ਦੇਖ... ਦੇਖ ਤਾਂ ਸਹੀ...। (ਵਾਇਸਰਾਏ ਪਸੀਨਾ ਪੂੰਝਦਾ ਹੈ।) ਬਹੁਤ ਗਰਮੀ ਏ ..., ਅਦਾਲਤ ਦੇ ਬਾਹਰ ਖੜੀ ਭੀੜ- ਮੁੜਕੋ-ਮੁੜਕੀ ਹੋਈ ਪੱਖੇ ਝੱਲ ਰਹੀ ਏ..., ਗੌਰ ਨਾਲ ਦੇਖ... ਪੱਖੇ ਨਹੀਂ... ਤਸਵੀਰਾਂ ਨੇ ਭਗਤ ਸਿੰਘ ਦੀਆਂ -। ਤੇ ਉਹ ਆ ਰਹੇ ਨੇ ਤੇਰੇ ਵਾਦਾ ਮੁਆਫ਼ ਗੁਆਹ... (ਪਿੱਛੋਂ ਸ਼ੇਮ ਸ਼ੇਮ
56:: ਸ਼ਹਾਦਤ ਤੇ ਹੋਰ ਨਾਟਕ