ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੀਆਂ ਆਵਾਜ਼ਾਂ) ਦੇਖ-ਦੇਖ ਚਿਹਰੇ ਦੀ ਪਿਲੱਤਣ ਦੇਖ... ਜਿਵੇਂ ਕਬਰਾਂ ’ਚੋਂ ਉੱਠ ਕੇ ਆਏ-। ਇਨ੍ਹਾਂ ਦੇ ਸਿਰ 'ਤੇ ਕਰੇਂਗਾ ਫੈਸਲਾ ..., ਵੇਖ... ਮੂੰਹ ਨਾ ਫੇਰ- ।
ਆਫ਼ੀਸਰ
: (ਕਾਹਲੀ ਨਾਲ ਆਉਂਦਾ ਹੈ;) ਹਿਜ਼ ਐਕਸੀਲੈਂਸੀ...।
ਵਾਇਸ
:(ਖਿਝ ਕੇ) ਅਬ ਕਿਆ ਮੁਸੀਬਤ ਹੈ।
ਆਫ਼ੀਸਰ
: ਬੁਰੀ ਖਬਰ ਹੈ ਹਿਜ਼ ਐਕਸੀਲੈਂਸੀ... ਮਹਾਤਮਾ ਗਾਂਧੀ ਨੇ ਨਮਕ ਕਾਨੂੰਨ ਤੋੜਨੇ ਕਾ ਐਲਾਨ ਕਿਆ ਹੈ। ਕੈਦੀਓਂ ਕੀ ਭੁੱਖ ਹੜਤਾਲ ਔਰ ਉਨ ਕੇ ਮੁਕੱਦਮੇ ਨੇ ਪੂਰਾ ਮਾਹੌਲ ਗਰਮਾ ਦਿਆ ਹੈ।
ਵਾਇਸ
:ਔਰ ਮਹਾਤਮਾ ਉਸ ਦਾ ਫਾਇਦਾ ਲੈਨਾ ਚਾਹਤਾ...। (ਕੁਝ ਨਕਾਬਪੋਸ਼ ਫਾਸੀ ਦੇ ਫੰਦੇ ਲੈ ਕੇ ਮੰਚ 'ਤੇ ਆਉਂਦੇ ਹਨ। ਵਾਇਸਰਾਏ ਬੌਂਦਲ ਕੇ ਉਨ੍ਹਾਂ ਵੱਲ ਦੇਖਦਾ ਹੈ। ... ਉਧਰ ਸੇ..., ਪੀਛੇ ਸੇ ਜਾਓ... (ਵਾਇਸਰਾਇ ਅਫ਼ਸਰ ਨੂੰ ਬਾਹਰ ਜਾਣ ਦਾ ਇਸ਼ਾਰਾ ਕਰਦਾ ਹੈ। ਉਹ ਮੁੜ-ਮੁੜ ਦੇਖਦਾ ਜਾਂਦਾ ਹੈ)
(ਵਾਰੀ-ਵਾਰੀ ਉਹ ਲੋਕ ਫਾਂਸੀ ਦੇ ਫੰਦੇ ਮਜ਼ਾਨ ਦੇ ਉੱਤੋਂ ਦੀ ਪਿੱਛੇ ਲੈ ਕੇ ਜਾਂਦੇ ਹਨ। ਅਜਨਬੀ ਉਨ੍ਹਾਂ ਦੇ ਪਿੱਛੇ ਜਾ ਕੇ ਰੋਕਣ ਦੀ ਕੋਸ਼ਿਸ਼ ਕਰਦਾ ਹੈ।)
ਅਜਨਬੀ
: ਸੁਣੋ, ਇਹ ਕੀ ਕਰ ਰਹੇ ਹੋ ਤੁਸੀਂ..., ਰੁਕੋ... (ਵਾਇਸਰਾਏ ਨੂੰ) ਇਹ ਸਭ ਕੀ ਹੈ?
ਵਾਇਸ
: (ਕ੍ਰਾਸ ਨਾਲ ਖੇਡ ਰਿਹਾ) ਕਲਾਈਮੈਕਸ! ਆਖਰੀ ਸੀਨ...।
ਆਫ਼ੀਸਰ
: ਇਹ ਕਿਵੇਂ ਹੋ ਸਕਦਾ..., ਮੁਕੱਦਮਾ ਤੇ ਹਾਲੇ ਚਲ ਰਿਹਾ...।
ਵਾਇਸ
:(ਕੱਟ ਕੇ ਇਹ ਕੋਈ ਪਹਿਲੀ ਵਾਰ ਤੋਂ ਨਹੀਂ ਹੋ ਰਿਹਾ... ਨਾ ਹੀ ਆਖਰੀ ਵਾਰ। (ਚੁੱਪੀ) ਤੁਝੈ ਸਭੁ ਪਤਾ, ਫੇਰ ਮੁਝੈ ਕਿਉ ਪਰੇਸ਼ਾਨ ਕਰ ਰਹਾ... ਹੈ।
(ਨਕਾਬਪੋਸ਼ ਵਾਪਿਸ ਆ ਕੇ ਸਿਰ ਝੁਕਾ ਕੇ ਖੜੇ ਹੁੰਦੇ ਹਨ। ਵਾਇਸਰਾਏ ਜਾਣ ਦਾ ਇਸ਼ਾਰਾ ਕਰਦਾ ਹੈ। ਗਲੇ ਦਾ ਕ੍ਰਾਸ ਅੰਦਰ ਕਰ ਲੈਂਦਾ ਹੈ।)
ਅਜਨਬੀ
: ਇਹ ਤੇ ਨੰਗਾ ਚਿੱਟਾ ਕਤਲ ਏ-।
57:: ਸ਼ਹਾਦਤ ਤੇ ਹੋਰ ਨਾਟਕ