ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵਾਇਸ
: ਲੋਗੋਂ ਕੀ ਜਾਨ ਮਾਲ... ਖਤਰੇ ਮੇਂ ਨਹੀਂ ਡਾਲ ਸਕਤੇ। (ਮੂੰਹ ਫੇਰ ਲੈਂਦਾ)
ਅਜਨਬੀ
: (ਚੀਖ ਕੇ) ਤੁਸੀਂ ਪਾ ਰਹੇ ਹੋ। ਅੱਗ ਨਾਲ ਖੇਡ ਰਹੇ ਹੋ ਤੁਸੀਂ।
ਵਾਇਸ
: ਮਰਤਾ ਆਦਮੀ ਸਭ ਕਰਤਾ-। ਹਰ ਤਰੀਕਾ... ਕੁਝ ਭੀ-।
ਅਜਨਬੀ
: ਇਹ ਖੁਦਕਸ਼ੀ ਏ.. ਸਰਾਸਰ ਖੁਦਕੁਸ਼ੀ...।
ਵਾਇਸ
: ਦਿਸ ਇਜ਼ ਏ ਸਿੰਪਲ ਡਿਪਲੋਮੇਸੀ- ਕੂਟਨੀਤੀ-।
ਅਜਨਬੀ
: ਕਿੰਨੇ ਵਾਰ ਆਜ਼ਮਾਈ-, ਏ ਸਿੰਪਲ ਡਿਪਲੋਮੇਸੀ., ਹਜ਼ਾਰਾਂ ਸਾਲਾਂ ਤੋਂ, ਕਦੇ ਕਾਮਯਾਬ ਹੋਈ...? ਸ਼ਹੀਦ ਕਿਸੇ ਵੀ ਕੌਮ ਦਾ ਰਿਸਦਾ ਜ਼ਖਮ ਹੁੰਦੇ ਨੇ..., (ਵਾਇਸਰਾਏ ਮੂੰਹ ਮੋੜ ਲੈਂਦਾ ਹੈ, ਹੱਥ ਫੇਰ ਕ੍ਰਾਸ ’ਤੇ ਚਲਾ ਜਾਂਦਾ ਹੈ।) ਜੋ ਕਦੇ ਭਰਦੇ ਨਹੀਂ, ਹਰ ਨਵੀਂ ਪੀੜੀ ਆਪਣੀਆਂ ਪੀੜਾਂ ਨਾਲ ..., ਸੱਜਰਾ ਕਰਦੀ ਉਨ੍ਹਾਂ ਨੂੰ... ਨਿੱਤ ਨਵਾਂ। ਹਰ ਹਥਿਆਰ ਦਾ ਪਾਇਆ ਫੱਟ ਮਿੱਟ ਜਾਂਦਾ, ਪਰ ਸ਼ਹੀਦਾਂ ਦੇ ਪਾਏ ਫੁੱਟ ਕਦੇ ਮਿਟਦੇ ਨਹੀਂ, ਦੇਖ... ਸਾਰੀ ਦੁਨੀਆਂ ਤੇਰੇ ਸਾਹਮਣੇ ਹੈ.. ਹਸ਼ਰ ਦੇਖ ਇਸ ਦਾ, ਹਰ ਕਦਮ 'ਤੇ ਸਲੀਬ, ਕਿਸੇ ਨਾ ਕਿਸੇ ਦੀ ਕਬਰ... ਜੋ ਕੁੱਖ ਬਣ ਜਾਂਦੀ ਹੈ... । ਕੁੱਖ। ਜਿਥੇ ਸ਼ਹੀਦ ਜੰਮਦੇ ਨੇ। (ਹੌਂਕਾ ਭਰ ਕੇ) ਇਹੋ ਰਿਜ਼ਲਟ ਹੈ ਸਦੀਆਂ ਦੀ ਡਿਪਲੋਮੇਸੀ ਦਾ।
(ਵਾਇਸਰਾਏ ਦੀਆਂ ਅੱਖਾਂ 'ਚ ਦੇਖਦਾ ਹੈ। ਉਹ ਨੀਵੀ ਪਾ ਲੈਂਦਾ ਹੈ।)
ਵਾਇਸ
: (ਤੜਫ ਕੇ) ਔਰ ਕੋਈ ਰਾਹ ਹੈ...। ਇਜ਼ ਦੇਅਰ ਐਨੀ ਐਗਜ਼ਿਟ...। (ਚੁੱਪੀ) ਅਜਨਬੀ ਉਸ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖਦਾ ਰਹਿੰਦਾ ਹੈ। ਵਾਇਸਰਾਏ ਨੀਵੀਂ ਪਾ ਕੇ ਨਿਕਲ ਜਾਂਦਾ ਹੈ। ਅਜਨਬੀ ਮਿਉਜ਼ੀਅਮ 'ਚ ਪਈਆਂ ਚੀਜ਼ਾਂ ਨੂੰ ਧਿਆਨ ਨਾਲ ਦੇਖਦਾ ਹੈ। (ਹੌਲੀ-ਹੌਲੀ ਰੋਸ਼ਨੀ ਮੱਧਮ ਹੁੰਦੀ ਹੈ।)
ਫੇਡ ਆਊਟ
(ਰੋਸ਼ਨੀ ਭਗਤ ਸਿੰਘ ਤੇ ਪੈਂਦੀ ਹੈ, ਜੋ ਕਿਤਾਬ ਪੜ ਰਿਹਾ ਹੈ। ਆਲੇ ਦੁਆਲੇ ਕਿਤਾਬਾਂ ਦਾ ਢੇਰ ਹੈ। ਕਿਤਾਬ ਬੰਦ ਕਰ ਕੇ ਉਹ
58:: ਸ਼ਹਾਦਤ ਤੇ ਹੋਰ ਨਾਟਕ