ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(ਇੰਨਾ ਕਹਿ ਕੇ ਉਹ ਮੁੜਦਾ ਹੈ ਤੇ ਹੌਲੀ ਹੌਲੀ ਮਚਾਨ ਵੱਲ ਨੂੰ ਜਾਂਦਾ ਹੈ। ਅਜਨਬੀ ਖੜਾ ਦੇਖਦਾ ਰਹਿੰਦਾ ਹੈ। ਰੋਸ਼ਨੀ ਹੌਲੀ-ਹੌਲੀ ਮੱਧਮ ਪੈਂਦੀ ਹੈ।)

(ਢੋਲ-ਨਗਾੜਿਆਂ ਤੇ ਦੂਜੀਆਂ ਜੰਗੀ ਆਵਾਜ਼ਾਂ ਵਿਚ ਵਾਇਸਰਾਏ ਆਉਂਦਾ ਹੈ। ਵੱਡੀ ਸਲੀਬ ਦੇ ਸਾਹਮਣੇ ਗੋਡੇ ਟੇਕ ਕੇ ਬੈਠਦਾ ਹੈ ਫੇਰ ਹੌਲੀ-ਹੌਲੀ ਅੱਖਾਂ ਬੰਦ ਕਰ ਲੈਂਦਾ ਹੈ। ਆਵਾਜ਼ਾਂ ਮੱਧਮ ਪੈਂਦੀਆਂ ਹਨ। ਜਿਵੇਂ ਨੀਂਦ ਆ ਰਹੀ ਹੈ। ਹੱਥ ਗਲੇ ਵਿਚ ਲਟਕੀ ਸਲੀਬ ’ਤੇ ਹੈ। ਅਜਨਬੀ ਆਉਂਦਾ ਹੈ ਤੇ ਗਲੇ 'ਚੋਂ ਸਲੀਬ ਉਤਾਰਨ ਲੱਗਦਾ ਹੈ। ਅਭੜਵਾਹਾ ਉੱਠ ਕੇ ਉਸ ਨਾਲ ਉਲਝ ਜਾਂਦਾ ਹੈ।)

ਵਾਇਸ

:(ਕੰਬ ਰਿਹਾ) ਛੋੜ ਦੇ... ਛੋੜ ਦੇ ਇਸੇ ... ਛੋੜ।

ਅਜਨਬੀ

: ਤੇਰੇ ਕੋਲ ਸਭ ਹੈ। ਫੌਜ... ਹਕੂਮਤ... ਸਭ .., ਇਸ ਦੀ ਲੋੜ ਨਹੀਂ ਤੈਨੂੰ-

ਵਾਇਸ

:(ਥਰ ਥਰ ਕੰਬਦਾ) ਛੋੜ ..., ਫਾਰ ਗੋਡ ਸੇਕ...।

ਅਜਨਬੀ

:ਕੋਈ ਲੈਣਾ ਦੇਣਾ ਨਹੀਂ ਤੇਰਾ ਇਸ ਨਾਲ ... ਕੋਈ ਸੰਬੰਧ ਨਹੀਂ। (ਸਲੀਬ ਉਤਾਰ ਕੇ ਦੌੜ ਜਾਂਦਾ ਹੈ। ਵਾਸਿਰਾਏ ਆਪਣਾ ਗਲ ਟੋਂਹਦਾ ਹੈ। ਉਸ ਨੂੰ ਫੜਨ ਦੀ ਨਕਾਮ ਕੋਸ਼ਿਸ਼ ਕਰਦਾ ਹੈ। ਰੌਲਾ ਪਾਉਂਦਾ ਹੈ।) ਪਕੜੋ ਉਸੇ-ਢੂੰਢੋ ... (ਸਿਆਹ ਨਕਾਬਪੋਸ਼ ਮੰਚ 'ਤੇ ਆ ਕੇ ਮਿਉਜ਼ੀਅਮ ਦੀ ਹਰ ਚੀਜ਼ ਉਲਟ ਪੁਲਟ ਕੇ ਦੇਖਦੇ ਹਨ। ਵਾਇਸਰਾਏ ਵੀ ਦੇਖਦਾ ਹੈ।) ਢੂੰਢੋ ..., ਪੂਰੀ ਫ਼ੋਰਸ ਲਗਾ ਦੋ..., ਮਿਲਟਰੀ.., ਪੁਲਿਸ... ਸਭ ਝੋਕ ਦੋ-।

(ਤਿੰਨੋ ਨਕਾਬਪੋਸ਼ ਇੱਕ-ਦੂਜੇ ਵੱਲ ਇਵੇਂ ਦੇਖਦੇ ਹਨ, ਜਿਵੇਂ ਕੁਝ ਸਮਝ ਨਹੀਂ ਆ ਰਿਹਾ।)

ਨਕਾਬਪੋਸ਼ 1

: ਪਰ... ਲੱਭਣਾ ਕੀ ਹੈ?

ਨਕਾਬਪੋਸ਼ 2

: ...ਗੁਆਚਿਆ ਕੀ ਹੈ?

ਨਕਾਬਪੋਸ਼ 3

:(ਬੌਖਲਾਹਟ ਲੁਕਾਉਣ ਲਈ ਚੀਕਦਾ ਹੈ।) ਓ ਸ਼ਟਅਪ। (ਨਕਾਬਪੋਸ਼ ਬਾਹਰ ਵੱਲ ਦੋੜਦੇ ਹਨ। ਤਿੰਨੇ ਦਿਸ਼ਾਵਾਂ ਤੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਆਉਂਦੇ ਹਨ। ਵਾਇਸਰਾਏ ਰੁਕ ਜਾਂਦਾ ਹੈ। ਥੁੱਕ ਨਿਗਲਦੇ

61:: ਸ਼ਹਾਦਤ ਤੇ ਹੋਰ ਨਾਟਕ