ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

1.

:ਸਾਰੀ ਦੁਨੀਆ-: (ਵਾਇਸਰਾਏ ਉਨ੍ਹਾਂ ਤੋਂ ਬਚਦਾ ਹੈ। ਦੂਜੇ ਪਾਸੇ ਭਗਤ ਸਿੰਘ ਹੋਰੀ ਖੜੇ ਹਨ)

ਇਕੱਠੇ

:ਗੋਲੀ ਮਾਰੀ ਜਾਵੇ ਸਾਨੂੰ ..., ਗੋਲੀ...। (ਵਾਇਸਰਾਏ ਫੇਰ ਮੁੜਦਾ ਹੈ।)

3.

:ਇਹ ਲੋਕ ... ਸਾਧਾਰਨ..., ਬੰਬ ਫਾੜਣ ਵਾਲੇ ਨਹੀਂ...। ਪੁਲਿਸ.... । ਅਸੈਂਬਲੀ, ਅਦਾਲਤ..., ਰਾਜ ਦੇ ਹਰ ਹਿੱਸੇ ਖਿਲਾਫ਼।

2.

:ਸਾਜਿਸ਼ ਹੈ ..., ਕੌਮਾਂਤਰੀ ਸਾਜਿਸ਼ ...।

ਇਕੱਠੇ

: ਅਸੀਂ ਜੰਗ ਨਹੀਂ ਛੇੜੀ..., ਸਿਰਫ਼ ਹਿੱਸਾ ਲਿਆ ਉਸ 'ਚ

1.

:ਥੋੜੀ ਸੀ ਨਰਮੀ..., ਥੋੜੀ ਕਮਜ਼ੋਰੀ-

3.

:ਸਭ ਖਤਮ ਕਰ ਸਕਦੀ ਹੈ-।

ਇਕੱਠੇ

:ਦਰਖਾਸਤ ਲੈ ਕੇ ਆਏ ਹਾਂ-।

2.

:ਇਹ ਕੋਈ ਵਿਅਕਤੀ ਨਹੀਂ।

1.

:ਕੈਂਸਰ ਵਾਂਗ..., ਇਨ੍ਹਾਂ ਦੀ ਸੋਚ

3.

:ਪੂਰੀ ਦੁਨੀਆਂ ’ਚ ਫੈਲ ਰਹੀ ਹੈ।

2.

:ਸਾਮਰਾਜ ਨਹੀਂ, ਉਸ ਦਾ ਵਿਚਾਰ ਵੀ ਖਤਮ ਹੋ ਜਾਏਗਾ।

ਇਕੱਠੇ

:(ਹੋਰ ਉੱਚੀ) ਗੋਲੀ ਮਾਰੀ ਜਾਵੇ ਸਾਨੂੰ।

1.

:ਹੋਂਦ ਈ ਨਹੀਂ, ਸੋਚ ਵੀ ਖਤਰੇ 'ਚ ਹੈ-।

2.

:ਕੋਈ ਸਕਿਓਰ ਨਹੀਂ,

3.

:ਸਭ ਡਰੇ।

ਇਕੱਠੇ

: ਜੰਗ, ਹਾਲੇ ਵੀ ਜਾਰੀ ਹੈ-।

1.

:ਆਜ ਯਹਾਂ ਮਾਰਤੇ ਹੈਂ-,

2.

:ਕੱਲ ਘਰ 'ਚ ਘੁਸ ਕੇ ਮਾਰਨਗੇ-।

3.

:ਹਮਾਰੇ ਘਰ ਮੇਂ...ਘੁਸ ਕੇ ਮਾਰੇਂਗੇ

63:: ਸ਼ਹਾਦਤ ਤੇ ਹੋਰ ਨਾਟਕ