ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਕਾਬਪੋਸ਼

:ਪਲਾਨ ਮੁਕੰਮਲ ਹੈ। ਜੇਲ ਕੀ ਪਿਛਲੀ ਦੀਵਾਰ ਕੇ ਤੋੜ ਕੇ ਲੇ ਜਾਏਂਗੇ। ਭੀੜ ਮੇਂ ਭੀ ਹਮਾਰੇ ਆਦਮੀ ਹੋਂਗੇ। (ਗੱਲਾਂ ਕਰਦੇ ਹੋਏ ਨਿਕਲ ਜਾਂਦੇ ਹਨ)

ਫੇਡ ਆਉਟ

(ਦੂਜੇ ਪਾਸੇ ਰੌਸ਼ਨੀ ਹੁੰਦੀ ਹੈ। ਅਜਨਬੀ ਤੇ ਭਗਤ ਸਿੰਘ ਬੈਠੇ ਹਨ। ਭਗਤ ਸਿੰਘ ਗਾ ਰਿਹਾ ਹੈ। ਭਗਤ ਸਿੰਘ ਗਾਉਂਦਾ ਹੋਇਆ ਅਚਾਨਕ ਰੁੱਕ ਜਾਂਦਾ ਹੈ ਤੇ ਅਜਨਬੀ ਵੱਲ ਦੇਖਦਾ ਹੈ। ਅਜਨਬੀ ਨੂੰ ਥੋੜ੍ਹੀ ਦੇਰ ਬਾਅਦ ਇਸ ਦਾ ਅਹਿਸਾਸ ਹੁੰਦਾ ਹੈ।)

ਭਗਤ ਸਿੰਘ

: (ਹੌਂਕਾ)ਤੂੰ ਸਹੀ ਕਹਿੰਦਾ ਸੀ; (ਹੱਥ ਰਗੜਦਾ ਹੈ।) ਮੈਨੂੰ ਜਾ ਹੀ ਆਉਣਾ ਚਾਹੀਦਾ ਸੀ-

ਅਜਨਬੀ

:(ਚੁੱਪ ਦੇਖਦਾ ਰਹਿੰਦਾ ਹੈ।) ਕਿੱਥੇ?

ਭਗਤ ਸਿੰਘ

: (ਮੁਸਕਰਾਉਂਦਾ ਹੈ।) ਸਾਂਡਰਸ ਦੀ... ਮੰਗੇਤਰ ਕੋਲ! ਇਹ ਵੀ ਬੋਝ ਲਹਿ ਜਾਂਦਾ।

(ਅਜਨਬੀ ਕੁਝ ਬੋਲਣ ਲੱਗਦਾ ਹੈ, ਪਰ ਕੁਝ ਸੋਚ ਕੇ ਚੁੱਪ ਰਹਿ ਜਾਂਦਾ ਹੈ। ਭਗਤ ਸਿੰਘ ਮੁੜ ਗਾਉਣ ਲੱਗਦਾ ਹੈ।)

ਭਗਤ ਸਿੰਘ

:ਸਈਓ ਨੀ ਰਲ ਦੇਵੋਂ ਵਧਾਈ, ਮੈਂ ਵਰ ਪਾਇਆ ਰਾਂਝਣ ਮਾਹੀ,.. ਮੈਂ ਵਰ ਪਾਇਆ ਰਾਂਝਣ ਮਾਹੀ-।

ਅਜਨਬੀ

: ਸਾਰੀ ਕੌਮ ਜ਼ਿੰਦਗੀ ਦੀ ਆਸ ਲਾਈ ਬੈਠੀ ਸੀ-।

ਭਗਤ ਸਿੰਘ

: ਹਾਕਮਾਂ ਦੀ ਸਮਰੱਥਾ ਇਸ ਤੋਂ ਵੱਧ ਨਹੀਂ। ਸੂਲੀ ਤੋਂ ਛੁੱਟ ਉਨ੍ਹਾਂ ਦੇ ਪੱਲੇ ਕੁਝ ਨਹੀਂ- ਨਾ ਸੀ, ਨਾ ਹੈ..., ਨਾ ਹੋਏਗਾ..., ਮੈਂ ਬਹੁਤ ਖੁਸ਼ ਸੀ, ਬਹੁਤ... ਉਦਾਸ ਸੀ। (ਜੋਸ਼ 'ਚ) ਤੂੰ ਕਿਸੇ ਚੀਜ਼ ਨੂੰ ਇੰਝ ਦੇਖਿਆ, ਜਿਵੇਂ ਪਹਿਲੀ ਵਾਰ... ਤੇ ਆਖਰੀ ਵਾਰ ਦੇਖ ਰਿਹਾ ਹੋਵੇ, ਬਿਲਕੁਲ ਹੋਸ਼ੋ ਹਵਾਸ 'ਚ, ਮੈਂ ਦੇਖਿਆ...

(ਦੋ ਨਕਾਬਪੋਸ਼ ਕਾਲਾ ਪਰਦਾ ਲਈ ਮੰਚ 'ਤੇ ਆਉਂਦੇ ਹਨ। ਜਿਸ ਦੇ ਪਿੱਛੇ ਤਿੰਨ ਬੰਦੇ ਹਨ। ਜੋ ਹੌਲੀ-ਹੌਲੀ ਨਗਾੜੇ ਦੀ ਬੀਟ

68:: ਸ਼ਹਾਦਤ ਤੇ ਹੋਰ ਨਾਟਕ