ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



'ਤੇ ਫਾਂਸੀ ਦੇ ਮਚਾਨ ਵੱਲ ਵਧਦੇ ਹਨ।)

ਸ਼ੁਰੂਆਤ, .., ਅੰਤ..., ਦੋਹੇਂ ਸਾਹਮਣੇ, ਸਭ ਰਲਗਡ-... ਵਿਸ਼ਵਾਸ ਹਰ ਮੁਸ਼ਕਿਲ ਆਸਾਨ ਕਰ ਦਿੰਦਾ- ਆਨੰਦਮਈ..., ਪਰ ਉਹ ਮੇਰੇ ਹਿੱਸੇ 'ਚ ਨਹੀਂ ਸੀ। ਮੈਂ ਜਾਣਦਾ ਸੀ, ਗਰਦਨ ਲੰਬੀ ਹੋਵੇਗੀ..., ਤੇ ਸਭ ਖ਼ਤਮ।

ਤਰਕ..., ਤਿੱਖਾ..., ਸੂਲੀ ਵਾਂਗ ਚੁੱਭਦਾ।

(ਤਿੰਨੋਂ ਮਚਾਨ ਤੇ ਪਹੁੰਚਦੇ ਹਨ।)

ਮੈਂ ਪੈਦਾ ਹੋ ਰਿਹਾ ਸੀ..., ਸੂਲੀ ਦੇ ਮਚਾਨ ਤੋਂ .., ਲੱਖਾਂ ਲੋਕਾਂ ਦੇ ਜ਼ਹਿਨ 'ਚ। ਜੇ ਮੈਂ ਬਚ ਗਿਆ (ਡਰਦਾ ਹੈ), ਤਾਂ ਉਹ ਮਰ ਜਾਏਗਾ, ਕ੍ਰਾਂਤੀ ਦਾ ਬਿੰਬ ਸੁੱਕ ਜਾਏਗਾ... ਗਰਭ ਵਿਚ ...। (ਕੰਬਦਾ ਹੈ।)

(ਉਹ ਫੰਦੇ ਚੁੰਮਦੇ ਹਨ।)

ਜ਼ਿੰਦਗੀ ਦਾ ਮੋਹ ਹੈ ਸੀ। ਛੋਟੀ ਜਿਹੀ ਜ਼ਿੰਦਗੀ, ਕੁਝ ਕੀਤਾ ਵੀ ਨਹੀਂ। ਜਿਉਂਦਾ ਰਿਹਾ ਤੇ ਸਭ ਕਮੀਆਂ, ਘਾਟਾਂ ਉਭਰ ਆਉਣੀਆਂ..., ਹੋ ਸਕਦਾ ਫੇਰ ਉਹ ਪਰਵਾਹ ਈ ਨਾ ਕਰਨ, ਨਫ਼ਰਤ ਕੀ..., ਗੌਲਣ ਹੀ ਨਾ...। ਨਹੀਂ..., ਉਹ ਮਰ ਗਿਆ ਤੇ ਸਭ ਖਤਮ ਹੋ ਜਾਵੇਗਾ।

(ਤਿੰਨੋਂ ਪਿੱਛੇ ਉਤਰ ਜਾਂਦੇ ਹਨ। ਨਕਾਬ ਪੋਸ਼ ਵੀ ਜਾਂਦੇ ਹਨ।)

ਮੌਤ ਦੀ ਅਜ਼ਨਬੀ ਗਲੀ..., (ਉਨ੍ਹਾਂ ਨੂੰ ਜਾਂਦੇ ਹੋਏ ਦੇਖਦੇ ਬੋਲਦਾ ਹੈ) ਬਿੰਬ ਦੀ ਜੰਮਣ ਪੀੜਾ, ਦੂਹਰੀ ਪੀੜ, ਜੀਵਨ-ਮ੍ਰਿਤੂ... ਕੋਈ ਪਾੜਾ ਨਹੀਂ ਉੱਥੇ, ਉਸ ਬੁਲੰਦੀ 'ਤੇ ਦੇਹ ਨਹੀਂ ਪਹੁੰਚਦੀ..., ਸਰੀਰ ਨਹੀਂ... ਸ਼ਹੀਦ ਹੀ ਪਹੁੰਚਦਾ-ਸ਼ਹੀਦ... ।

(ਸਾਰੰਗੀ ਦੀ ਧੁਨ 'ਤੇ ਭਜਨ ਦੇ ਬੋਲ ਉਭਰਦੇ ਹਨ... 'ਵੈਸ਼ਣੋ ਜਨ ਤੋ ਤੋਹੇ ਕਹੀਏ, ਜੋ ਪੀਰ ਪਰਾਈ ਜਾਨ ਰੇ... ਪਿਛੋਕੜ ਵਿੱਚੋਂ ਭਗਤ ਸਿੰਘ ਜ਼ਿੰਦਾਬਾਦ, ਗਾਂਧੀਵਾਦ ਮੁਰਦਾਬਾਦ ਤੇ ਇਨਕਲਾਬ ਦੇ ਨਹਾਰਿਆਂ ਵਿਚ ਕੁਝ ਲੋਕ ਗਾਂਧੀ ਨੂੰ ਲੈ ਕੇ ਆਉਂਦੇ ਹਨ।)

1.

:(ਗਾਂਧੀ ਨੂੰ ਕਾਲੇ ਫੁੱਲ ਭੇਂਟ ਕਰਦਾ ਹੈ।) ਭਗਤ ਸਿੰਘ ਤੇ ਸਾਥੀਆਂ ਦੀ

69:: ਸ਼ਹਾਦਤ ਤੇ ਹੋਰ ਨਾਟਕ