ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੌਤ ਨਾਲ ਨੌਜਵਾਨਾਂ ਦੇ ਦਿਲ ਸੜ ਕੇ ਕੋਲਾ ਹੋ ਗਏ ਨੇ ਮਹਾਤਮਾ...।

2.

: ਇਹ,, ਉਨ੍ਹਾਂ ਦੇ ਫੁੱਲ ਨੇ.., ਕਾਲੇ ਫੁੱਲ, .. ਅਸੀਂ ਤੁਹਾਨੂੰ ਭੇਂਟ ਕਰਦੇ ਹਾਂ...। (ਗਾਂਧੀ ਝੋਲੀ ਅੱਡ ਕੇ ਸਵੀਕਾਰ ਕਰਦਾ ਹੈ। ਉਹ ਨਾਹਰੇ ਮਾਰਦੇ ਹੋਏ ਬਾਹਰ ਜਾਂਦੇ ਹਨ। ਭਜਨ ਦੇ ਬੋਲ ਉਭਰਦੇ ਹਨ। 'ਜੋ ਪੀਰ ਪਰਾਈ ਜਾਨੇ ਰੇ...।' ਮਚਾਨ ਪਿੱਛੋਂ ਵਾਇਸਰਾਏ ਉਭਰਦਾ ਹੈ। ਗਾਂਧੀ ਨੂੰ ਦੇਖ ਕੇ ਮੁਸਕਰਾਉਦਾ ਹੈ। ਗਾਂਧੀ ਉਸ ਵੱਲ ਜਾਂਦਾ ਹੈ।)

ਗਾਂਧੀ

:ਮੁਝੇ ਯੇ ਫੂਲ ਬਹੁਤ ਅਜ਼ੀਜ਼ ਹੈ ਹਿਜ਼ ਐਕਸੀਲੈਂਸੀ...। ਯੇ ਮੁਝੇ ਮੇਰੀ ਹਾਰ ਕੀ ਯਾਦ ਦਿਲਾਤੇ ਰਹੇਂਗੇ... ਲੇਕਿਨ ਕਿਸੀ ਭੀ ਹਾਰ ਸੇ... ਚਾਹੇ ਵੋ ਕਿਤਨੀ ਹੀ ਬੁਰੀ ਕਿਉ ਨਾ ਹੋ..., ਜੀਤ ਕਾ ਭਰਮ... ਕਹੀਂ ਜ਼ਿਆਦਾ ਖ਼ਤਰਨਾਕ ਹੋਤਾ ਹੈ..., ਜ਼ਿਆਦਾ ਖੌਫਨਾਕ...।

(ਗਾਂਧੀ ਜਾਂਦਾ ਹੈ। ਵਾਇਸਰਾਏ ਦਾ ਰੰਗ ਫਕ ਹੋ ਜਾਂਦਾ ਹੈ। ਸਾਈਡ ਤੋਂ ਨਕਾਬਪੋਸ਼ ਇਕ ਬੋਰੀ ਨੂੰ ਘਸੀਟਦੇ ਹੋਏ ਮੰਚ 'ਤੋਂ ਲੰਘਦੇ ਹਨ। ਪਿਛੋਕੜ ਚੋਂ ਨਗਾੜਿਆਂ ਤੇ ਢੋਲਾਂ ਦਾ ਸ਼ੋਰ ਵੱਧਦਾ ਜਾਂਦਾ ਹੈ। ਨਕਾਬਪੋਸ਼ ਹਫਦੇ ਹਨ...। ਬੋਰੀ ਤੋਂ ਰੰਗ ਦੇ ਨਿਸ਼ਾਨ ਮੰਚ ’ਤੇ ਬਣਦੇ ਜਾਂਦੇ ਹਨ- ਝੁੰਝਲਾ ਕੇ ਵਾਇਸਰਾਇ ਪਿੱਛੋਂ ਇਕ ਬੁਹਾਰੀ ਲੈ ਕੇ ਸਾਫ਼ ਕਰਦਾ ਪਿੱਛੇ ਪਿੱਛੇ ਜਾਂਦਾ ਹੈ। 'ਬਧਾਈ ਹੋ, ਬਧਾਈ ਹੋ, ਦਾ ਸ਼ੋਰ ਸੁਣ ਕੇ ਉਹ ਕਾਹਲੀ ਨਾਲ ਦੌੜ ਜਾਂਦੇ ਹਨ- ਵੱਖ ਵੱਖ ਝੰਡਿਆਂ ਵਾਲੇ ਲੋਕ ਆਪਸ ਵਿਚ ਮੁਬਾਰਕਾਂ ਦਿੰਦੇ ਹੋਏ ਮੰਚ 'ਤੇ ਆਉਂਦੇ ਹਨ। ਸਭ ਦੇ ਹੱਥ ਵਿੱਚ ਗੁੱਡਾ ਹੈ। ਜਿਸਨੂੰ ਹਵਾ 'ਚ ਉਛਾਲਦੇ ਹਨ। ਪਿਛੋਕੜ ਚੋਂ ਗੀਤ ਦੇ ਬੋਲ 'ਮੈਂ ਵਰ ਪਾਇਆ ਰਾਂਝਣ ਮਾਹੀ।' ਨੂੰ ਸਭ ਝੂਮਦੇ ਹਨ।)

ਇਕੱਠੇ

:ਮੁਬਾਰਕ ਵੇਲਾ ਹੈ, ਸ਼ਹੀਦ ਦਾ ਜਨਮ ਹੋਇਆ...., ਮੁਬਾਰਕ ਹੈ

1.

: ਦੇਖੋ ਵੇਖੋ:- ਅਨੋਖਾ ਲਾਲ ਏ ... ਲਾਹ ਸੂਹੇ ਸੁਫਨਿਆਂ ਵਾਲਾ।

2.

: (ਗੁੱਡਾ ਉਸ ਤੋਂ ਖੋਹ ਲੈਂਦਾ ਹੈ) ਵੇਖੋ ਤਾਂ ਸਹੀ..., ਸੁਨਹਿਰੀ..., ਕੇਸਰੀ...।

3.

: ਕੇਸਾਂ ਵਾਲਾ-ਸਰਦਾਰ..., ਨਿਸ਼ਾਨ ਤਾਂ ਦੇਖੋ ਝੂਲਣ...

ਸਾਰੇ

: (ਅਲੱਗ ਅਲੱਗ ਦਿਸ਼ਾਵਾਂ ਵੱਲ ਦੇਖਦੇ ਹੋਏ) ਦੂਰ ਦੂਰ ਦੇਸਾਂ ਤਾਈਂ,

70:: ਸ਼ਹਾਦਤ ਤੇ ਹੋਰ ਨਾਟਕ