ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਰਦੇਸਾ ਤਾਈ, ਸੱਤ ਸਮੁੰਦਰ ਪਾਰ...। (ਫੇਰ ਇਕ ਦੂਜੇ ਕੋਲੋਂ ਗੁੱਡਾ ਖੋਹਦੇ ਹੋਏ)
1
:ਅਮਨਾਂ ਦਾ ਹਰਕਾਰਾ...,
2
: ਇਨਕਲਾਬ ਦਾ ਨਾਹਰਾ...,
3
:ਦੇਸ਼ਾਂ ਦਾ ਰਾਜਾ..., ਛਤਰਪਤੀ, ਚਕਰਵਤੀ... ਸਮਰਾਟ-।
(ਸਾਰੇ ਵੱਖ-ਵੱਖ ਨਾਹਰੇ ਲਾਉਂਦੇ ਹਨ। ਕੋਈ ਇਨਕਲਾਬ ਦਾ ਨਾਹਰਾ ਲਾਉਂਦੇ ਹਨ, ਤੇ ਦੂਜੇ 'ਬੰਦੇ ਮਾਤਰਮ' ਤੇ ਭਾਰਤ ਮਾਤਾ ਦੇ ਜੈਕਾਰੇ ਲਾਉਂਦੇ ਹਨ। ਮੰਚ 'ਤੇ ਵੱਖ ਵੱਖ ਬੈਨਰ ਆਉਂਦੇ ਹਨ। ਜਿਨ੍ਹਾਂ ਵਿਚ ਗੋਲਵਲਕਰ ਤੇ ਭਗਤ ਸਿੰਘ ਦਾ ਇਕੱਠਾ ਬੈਨਰ ਵੀ ਹੈ। ਬਾਹਰ ਜਾਂਦੇ ਹਨ। ਅਜਨਬੀ ਤੇ ਭਗਤ ਸਿੰਘ ਦੇਖ ਰਹੇ ਹਨ।)
ਭਗਤ
: ਇਹ ਸਭ ... ਕੀ... ਹੈ!
ਅਜਨਬੀ
: ਤੇਰੇ ਈ ਸੋਹਲੇ ..., ਤੂੰ ਭੀੜ ਹੋ ਗਿਆ ਐਂ ਭਗਤ ਸਿਆਂ... ਭੀੜ।
ਭਗਤ
: ਹੂੰ..., ਮੈਨੂੰ ਇਹੋ ਡਰ ਸੀ। ਪਰ ਸ਼ਾਇਦ ਮੈਂ ਜੀਵਿਆ ਈ ਇਵੇਂ।
ਅਜਨਬੀ
: (ਹੱਕਾ-ਬੱਕਾ) ਮਤਲਬ...? (ਉਸਨੂੰ ਚੁੱਪ ਦੇਖ ਕੇ) ਹੁਣ ਤੂੰ ਮੈਨੂੰ ਡਰਾ ਰਿਹੈਂ।
ਭਗਤ
:(ਉਸ ਵੱਲ ਮੁੜ ਕੇ) ਸ਼ਾਇਦ ਮੈਂ ਇੱਕ ਹੈ ਈ ਨਹੀਂ ਸੀ (ਸੋਚਦੇ ਹੋਏ) ਕੀ ਕੋਈ ਹੁੰਦੈ?
ਅਜਨਬੀ
: ਤੇ ਫੇਰ ਸ਼ਹੀਦ ਕੌਣ ਏ.....
ਭਗਤ
:(ਇਕਦਮ ਕੱਟਦੇ ਹੋਏ ਮੈਂ ਆਪਣੀਆਂ ਸਾਰੀਆਂ ਲਿਖਤਾਂ ਪੜੀਆਂ, ਆਪ। ਇਹ ਦੇਖ..., ਇਹ... ਅਜੀਬ ਦੋਹਰਾਪਨ ਏ... (ਪਰੇਸ਼ਾਨ)... ਆਪਣੇ ਸਾਹਵੇਂ ਹੋਰ ਤੇ ਹੋਰਾਂ ਸਾਹਵੇਂ ਹੋਰ। ਇਹ ਦੇਖ..ਇੱਥੇ ਨਿਰਾ ਜਜ਼ਬਾਤੀ... ਤੇ ਇੱਥੇ ... ਜੇਲ ਡਾਇਰੀਆਂ 'ਚ... ਕੋਈ ਹੋਰ ਈ ਰੂਪ... (ਭੀੜ ਜੈਕਾਰੇ ਲਾਉਂਦੀ ਮੁੜਦੀ ਹੈ) ਅਜਨਬੀ ਬੌਂਦਲ ਜਾਂਦਾ ਹੈ।)
(ਨਾਹਰਿਆਂ ਵਾਲੇ ਫੇਰ ਆਉਂਦੇ ਹਨ।)
71:: ਸ਼ਹਾਦਤ ਤੇ ਹੋਰ ਨਾਟਕ