ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਗਤ

:ਇਹ ਕੀ ਕਰ ਰਹੇ ਨੇ...(ਸਿਰ ਫ਼ੜ ਕੇ ਬਹਿ ਜਾਂਦਾ ਹੈ।)

ਅਜਨਬੀ

: ਜਨਮ ਸ਼ਤਾਬਦੀ ਏ ਤੇਰੀ...। (ਭਗਤ ਸਿੰਘ ਫੇਰ ਕੁਝ ਬੋਲਣ ਲੱਗਦਾ ਹੈ।) ਸ਼ੀ... (ਮੂੰਹ ’ਤੇ ਉਗਲ ਰੱਖਦਾ ਹੈ।) ਬਿੰਬ ..-ਕ੍ਰਾਂਤੀ ਦਾ ਬਿੰਬ ਏਂ ਤੂੰ ਤੇ, ਬਿੰਬ ਬੋਲਿਆ ਨਹੀਂ ਕਰਦੇ-, (ਇਸ਼ਾਰਾ ਕਰਦਾ ਹੈ।) ਦੇਖ... ਵਨਸ ਯੂ ਐਂਟਰ..., ਦੇਯਰ ਇਜ ਨੇ ਐਗਜ਼ਿਟ! (ਭਗਤ ਸਿੰਘ ਕਾਹਲਾ ਪੈਂਦਾ ਹੈ ਤੇ ਅਜਨਬੀ ਉਸਦੇ ਮੋਹਰੇ ਆਉਂਦਾ ਹੈ।) ਅੰਦਰ ਆਉਣ ਤੋਂ ਬਾਅਦ.. ਬਾਹਰ ਜਾਣ ਦਾ ਰਾਹ ਕੋਈ ਨਹੀਂ।

ਭਗਤ

: (ਪਿਛੋਕੜ ਚੋਂ ਉਭਰਦਾ ਗੀਤ ਸੁਣਦਾ ਹੈ 'ਮੈਂ ਵਰ ਪਾਇਆ ਰਾਂਝਣ ਮਾਹੀਂ) ਪਰ ਇਹ ਸਭ ਹੈ ਕੌਣ-। (ਉਨ੍ਹਾਂ ਦੇ ਮਾਸਕ ਪਲਟਦਾ ਹੈ। ਗੁੱਡਾ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਕੌਣ-। ਉਹ ਸਭ ਨਿਰਤ ਕਰਦੇ ਹੋਏ ਜਾਂਦੇ ਹਨ।) ਕੌਣ ਹਨ ਇਹ..., ਕੀ ਕਰਨ ਆਉਂਦੇ ਨੇ।

ਅਜਨਬੀ

: ਇੱਥੇ ਸਬ ਆਉਂਦੇ ਨੇ..., ਫੇਰ ਹੁਣ ਤਾਂ ਜਨਮ ਸ਼ਤਾਬਦੀ ਏ ਤੇਰੀ... ਜਸ਼ਨ ਚਲ ਰਹੇ ਨੇ...

ਚੁੱਪੀ!

(ਭਗਤ ਸਿੰਘ ਸੋਚਾਂ 'ਚ ਡੁੱਬਿਆ ਹੈ।)

ਭਗਤ

: (ਝਿਜਕਦੇ ਹੋਏ)... ਗਾਂਧੀ ਜੀ ਕਦੇ ਨਹੀਂ ਆਏ?

ਅਜਨਬੀ

: (ਅੱਖਾਂ 'ਚ ਝਾਕਦੇ ਹੋਏ ਗਾਂਧੀ)... ਮਹਾਤਮਾ...? (ਹੌਂਕਾ) ਉਸਨੂੰ ਤੇ ਅਰਸਾ ਹੋਇਆ... ਗੋਲੀ ਮਾਰ ਦਿੱਤੀ।

ਭਗਤ

: (ਬੁਰੀ ਤਰ੍ਹਾਂ ਉਛਲਦਾ ਹੈ) ਗੋਲੀ... ਕਿਸ਼ਨੇ...? (ਭਗਤ ਸਿੰਘ ਫੇਰ ਕੁਝ ਬੋਲਣ ਲੱਗਦਾ ਹੈ।)

ਅਜਨਬੀ

: ਸੀ ਇੱਕ ਹਿੰਦੂ ਕੌਮ ਦਾ ਮੁਦਈ-। (ਚੁੱਪੀ)ਸੱਤਾ ਬਦਲੀ..., ਪਰ ਉਸ ਦਾ ਖਾਸਾ ਤਾਂ ਨਹੀਂ...। (ਵਾਇਸਰਾਏ ਤੇ ਨਕਾਬਪੋਸ਼ ਫੇਰ ਪਰਦੇ ਓਹਲੇ ਕਿਸੇ ਨੂੰ ਫਾਂਸੀ ਵਾਲੇ ਮਚਾਨ ਵੱਲ ਲੈ ਕੇ ਜਾਂਦੇ ਹਨ। ਪਿੱਛੋਂ ਨਗਾੜਿਆਂ ਦਾ ਸ਼ੌਰ। ਉਹ ਬੁਰੀ ਤਰ੍ਹਾਂ ਡਰੇ ਹੋਏ ਹਨ।) ਸਦੀ ਬੀਤ ਗਈ-, ਪਰ ਡਰ ਉੱਥੇ ਦਾ ਉੱਥੇ ਹੈ- ਦੌੜ ਜਾਰੀ ਹੈ। (ਅਜਨਬੀ ਵੀ ਉਸੇ ਦਿਸ਼ਾ ਵੱਲ ਜਾਂਦਾ ਹੈ- ਜਿਵੇਂ ਉਨ੍ਹਾਂ ਨੂੰ ਰੋਕਣਾ ਚਾਹੁੰਦਾ ਹੋਵੇ-।) ਸੁਣ-ਮੇਰੀ ਗੱਲ ਸੁਣ-। (ਉਹ ਨਿਕਲ ਜਾਂਦਾ ਹੈ। ਭਗਤ ਸਿੰਘ ਠਹਾਕਾ ਮਾਰ ਕੇ ਹੱਸਦਾ

72:: ਸ਼ਹਾਦਤ ਤੇ ਹੋਰ ਨਾਟਕ