ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੈ। ਅਜਨਬੀ ਉਸ ਵੱਲ ਮੁੜਦਾ ਹੈ।)

ਅਜਨਬੀ

:...ਅਫ਼ਸੋਸ ਹੋ ਰਿਹੈ?

ਭਗਤ

:(ਸੋਚਦੇ ਹੋਏ ਹੌਂਕਾ ਭਰਦਾ ਹੈ।) ਹਾਂ! ਅਫ਼ਸੋਸ ਹੋ ਰਿਹਾ... ਕਿ ਆਗਰੇ 'ਤੋਂ ਤੁਰਨ ਤੋਂ ਪਹਿਲਾਂ ... ਰਾਤੀਂ ਜਦੋਂ ਤਾਜ ਮਹਿਲ ਦੇਖਣ ਗਏ ਤਾਂ ਸੁਖਦੇਵ ਨਾਲ ਨਹੀਂ ਸੀ, ਉਸ ਨੂੰ ਲਿਖਿਆ ਖ਼ਤ..., ਤੇ ਬੋਲੇ ਕੰਨਾਂ ਨੂੰ ਸੁਣਾਉਣ ਵਾਲਾ ਉਹ... ਪੈਂਫਲੇਟ ਜੇਬ 'ਚ ਸੀ... ਤੇ ਸਾਹਮਣੇ ਤਾਜ... ਸਿਆਹ ਕੂਲੇ ਹਨ੍ਹੇਰੇ ਦੀ ਬੁੱਕਲ 'ਚ... ਮੁਸਕਰਾਉਂਦਾ!

(ਦੂਜੇ ਪਾਸੇ ਤੋਂ ਗਾਂਧੀ ਭਗਤ ਸਿੰਘ ਵੱਲ ਆਉਦਾ ਹੈ। ਭਗਤ ਸਿੰਘ ਮਿਊਜ਼ਮ ਦੀਆਂ ਚੀਜ਼ਾਂ ਨੂੰ ਗ਼ੌਰ ਨਾਲ ਦੇਖਦਾ ਹੈ। ਅਜ਼ਨਬੀ ਹੈਰਾਨੀ ਨਾਲ ਦੋਹਾਂ ਨੂੰ ਦੇਖ ਰਿਹਾ ਹੈ।)

ਭਗਤ

: ਮੈਨੂੰ ਪਤਾ ਸੀ — ਕਾਮਯਾਬ ਨਹੀਂ ਹੋਣੇ - ਉਹ ਤੁਹਾਡੇ ਤਜ਼ਰਬੇ-।

ਗਾਂਧੀ

: (ਮੁਸਕਰਾਉਦਾ ਹੈ।) ਕਾਮਯਾਬੀ ਹੀ ਤੋਂ ਸਭ ਕੁਝ ਨਹੀਂ।

ਭਗਤ

: (ਹੌਂਕਾ) ਹਾਂ ... (ਬੈਨਰਾਂ ਵੱਲ ਦੇਖਦੇ-ਪਛਾਣਦੇ ਹੋਏ।) ਤਜ਼ਰਬੇ ਤਾਂ ਸਾਡੇ ਵੀ ਕਾਮਯਾਬ ਨਹੀਂ..

ਗਾਂਧੀ

: (ਆਪਣੇ ਆਪ 'ਚ) ਚਲਤੇ ਰਹਿਨਾ ਹੋਗਾ-।

ਭਗਤ

: (ਖ਼ੁਦ ਨਾਲ) ਬੋਲੀਆਂ ਰੂਹਾਂ ਨੂੰ ਸੁਨਾਉਣ ਦਾ ਕੋਈ ਰਾਹ-

ਗਾਂਧੀ

: ਢੂੰਡਨਾ ਹੀ ਹੋਗਾ- ।

ਭਗਤ

: ਪਰ ਉਹ ਗੋਲੀ...,

(ਇਕੱਠੇ ਤੁਰਨ ਲਗਦੇ ਹਨ।)

ਗਾਂਧੀ

: ਜੋ ਮੁਝੇ ਲਗੀ (ਚੁੱਪੀ, ਹਾਸਾ) ਅੰਗਰੇਜ਼ੋਂ ਕੀ ਨਹੀਂ ਥੀ-।

ਭਗਤ

: ਅੰਗਰੇਜ਼ ਕੀ ਨਹੀਂ...?

ਗਾਂਧੀ

: ਤੁਮ੍ਹੇ ਕੈਸੇ ਲਗਤਾ ਹੈ ਕਿ ਕਤਲੋਂ ਗਾਰਦ ਕਾ ਹੁਨਰ ਸਿਰਫ਼ ਅੰਗਰੇਜ਼ ਜਾਨਤੇ... ਹੈਂ ਹਮ ਨਹੀਂ! (ਹਾਸਾ)

(ਦੋਹੇਂ ਇਕ ਦੂਜੇ ਵੱਲ ਦੇਖਦੇ ਹਨ। ਵਾਇਸਰਾਇ ਤੇ ਨਕਾਬਪੋਸ਼ ਫੇਰ

73:: ਸ਼ਹਾਦਤ ਤੇ ਹੋਰ ਨਾਟਕ