ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬੋਰੀ ਘਸੀਟਦੇ ਹੋਏ ਜਾਂਦੇ ਹਨ। ਨਗਾੜਿਆਂ ਦਾ ਸ਼ੋਰ-। ਭਗਤ ਤੇ ਗਾਂਧੀ ਉਦਾਸ ਜਿਹੇ ਉਨ੍ਹਾਂ ਵੱਲ ਦੇਖਦੇ ਹਨ। ਹੌਕਾ ਭਰ ਕੇ ਭਗਤ ਸਿੰਘ ਮੂੰਹ ਦੂਜੇ ਪਾਸੇ ਮੋੜ ਲੈਂਦਾ ਹੈ। ਗਾਂਧੀ ਗੌਹ ਨਾਲ ਉਸ ਵੱਲ ਦੇਖਦੇ ਹਨ।) ਕੀ ਸੋਚ ਰਿਹਾਂ...
ਭਗਤ
:(ਯਾਦ ਕਰਦੇ ਹੋਏ)... ਤੇ ਉਹ... ਉਹ ਕੁੜੀ..., ਮੰਗੇਤਰ... ਸਾਂਡਰਸ ਦੀ ਮੰਗੇਤਰ..!
ਗਾਂਧੀ
: (ਹੈਰਾਨ) ਯਾਦ ਏ ਤੈਨੂੰ ...
ਭਗਤ
: (ਉਸ ਪਾਸੇ ਦੇਖਦੇ ਹੋਏ, ਜਿੱਧਰ ਬੋਰੀ ਘੜੀਸਦੇ ਹੋਏ ਲੈ ਕੇ ਗਏ ਹਨ।) ਉਸਨੂੰ ਦੇਖ ਕੇ ਯਾਦ ਆ ਗਈ!
(ਮਾਤਮੀ ਧੁਨ ਦੇ ਨਾਲ-ਨਾਲ ਮੰਚ ਉੱਤੇ ਰੌਸ਼ਨੀ ਫੈਲਦੀ ਹੈ। ਕੁਝ ਅੰਗਰੇਜ਼ ਇੱਕ ਤਾਬੂਤ ਨੂੰ ਲਈ, ਜਿਸ ਉੱਤੇ ਯੂਨੀਅਨ ਜੈਕ ਦਾ ਝੰਡਾ ਆਇਆ ਹੋਇਆ ਹੈ, ਹੌਲੀ-ਹੌਲੀ ਮੰਚ 'ਤੇ ਆਉਂਦੇ ਹਨ। ਸਭ ਲੋਕ ਗ਼ਮਗੀਨ ਮੁਦਰਾ ਵਿੱਚ ਉਸੇ ਮਚਾਨ ਉੱਪਰੋਂ ਲੰਘਦੇ ਹੋਏ ਪਿਛਲੇ ਪਾਸੇ ਨੂੰ ਉੱਤਰ ਜਾਂਦੇ ਹਨ। ਮਾਤਮੀ ਧੁੰਨ ਵੱਜਦੀ ਰਹਿੰਦੀ ਹੈ। ਇਕ ਅੰਗਰੇਜ਼ ਲੜਕੀ ਕਾਲੇ ਲਬਾਦੇ ਵਿੱਚ ਲਿਪਟੀ ਹੋਈ ਮੰਚ ਉਤੇ ਹੀ ਖੜੀ ਰਹਿੰਦੀ ਹੈ। ਉਹ ਉਦਾਸ ਨਜ਼ਰਾਂ ਨਾਲ ਚਾਰੇ ਪਾਸੇ ਪਈਆਂ ਚੀਜ਼ਾਂ ਨੂੰ ਦੇਖਦੀ ਹੈ।)
ਭਗਤ
: ਉਹ ਤਾਂ ਅੱਜ ਵੀ ਡਰੀ ਹੋਈ ਏ ... ਉਵੇਂ ਈ...
(ਗਾਂਧੀ ਨੀਵੀਂ ਪਾ ਲੈਂਦੇ ਹਨ। ਇਕੱਠੇ ਮਚਾਨ ’ਤੇ ਚੜਨ ਲੱਗਦੇ ਹਨ।)
ਫੇਡ ਆਉਟ
ਸਮਾਪਤੀ
74:: ਸ਼ਹਾਦਤ ਤੇ ਹੋਰ ਨਾਟਕ