ਵੀ ਕੀਤੀ। ਉਹ ਅੰਦਰੋਂ-ਬਾਹਰੋਂ ਨਾਟਕ ਨਾਲ ਜੁੜਿਆ ਹੋਇਆ ਹੈ। ਇਉਂ ਲੱਗ ਰਿਹਾ ਹੈ। ਜਿਵੇਂ ਉਸਨੇ ਹੁਣ ਆਪਣੇ ਆਪ ਨੂੰ ਪੂਰੀ ਤਰ੍ਹਾਂ ਪੰਜਾਬੀ ਨਾਟਕਕਾਰੀ ਨੂੰ ਸਮਰਪਿਤ ਕਰ ਦਿੱਤਾ ਹੈ।
ਅਮਨ ਉਸਦਾ ਮਨ ਭਾਉਂਦਾ ਵਿਸ਼ਾ ਹੈ; ਉਹ ਮੁਲਕਾਂ ਦੇ ਅਮਨ ਦੀ ਬਾਤ ਵੀ ਪਾਉਂਦਾ ਹੈ ਅਤੇ ਬੰਦੇ ਦੇ ਮਾਨਸਿਕ ਅਮਨ ਦੀ ਵੀ। ਇਉਂ ਉਸਦੇ ਚਿੰਤਨ ਦਾ ਸੰਸਾਰ ਭਾਈਚਾਰਕ ਸਦਭਾਵਨਾ ਤੋਂ ਲੈ ਕੇ ਸੰਸਾਰ ਅਮਨ ਤੱਕ ਫੈਲਿਆ ਹੋਇਆ ਹੈ। ਉਸਨੇ ਆਪਣਾ ਪਹਿਲਾ ਮਹੱਤਵਪੂਰਨ ਨਾਟਕ 'ਹੀਰੋਸ਼ੀਮਾ ਔਰ ਨਹੀਂ' (ਹਿੰਦੀ) ਰੰਗਮੰਚ ਦੀ ਡਿਗਰੀ (91-92) ਲੈਣ ਤੋਂ ਪਹਿਲਾਂ 1986-87 ਵਿੱਚ ਲਿਖਿਆ ਸੀ, ਜਿਸ ਵਿੱਚ ਉਹ ਕਹਿੰਦਾ ਹੈ ਕਿ ਹਿਟਲਰ ਅਜੇ ਵੀ ਨਹੀਂ ਮਰਿਆ। ਸ਼ਾਇਦ ਇਹ ਪੰਜਾਬੀ ਯੂਨੀਵਰਸਿਟੀ ਦੇ ਮਾਹੌਲ ਦਾ ਅਸਰ ਸੀ ਕਿ ਉਸਨੇ ਪਹਿਲਾ ਮਹੱਤਵਪੂਰਨ ਪੰਜਾਬੀ ਨਾਟਕ 'ਕਿਰਣਾ ਦੇ ਕਾਫ਼ਲੇ' ਆਪਣੀ ਡਿਗਰੀ ਲੈਣ ਤੋਂ ਬਾਅਦ ਸੰਨ 1993 ਵਿੱਚ ਲਿਖਿਆ। ਭਾਵੇਂ ਜ਼ਾਹਰ ਤੌਰ 'ਤੇ ਇਹ ਗ਼ਦਰ ਪਾਰਟੀ ਆਫ਼ ਇੰਡੀਆ ਦੀ ਸਮੱਗਰੀ ਸੰਬੰਧੀ ਨਾਟਕ ਹੈ ਪਰ ਇਸ ਦੇ ਅੰਦਰ ਉਹ ਇਸ ਸਵਾਲ ਨੂੰ ਜਨਮ ਦਿੰਦਾ ਹੈ ਕਿ ਕੀ ਕਾਰਨ ਹੈ ਕਿ ਅੱਜ ਤੋਂ ਲਗਭਗ ਇੱਕ ਸਦੀ ਪਹਿਲਾਂ ਪੰਜਾਬੀ ਅਮਰੀਕਾ ਤੋਂ ਇੱਕ ਲੜਾਈ ਲੜਨ ਵਿੱਚ ਵਤਨ ਪਰਤੇ ਸਨ ਅਤੇ ਅੱਜ ਉਹੋ ਪੰਜਾਬੀ ਇੱਥੋਂ ਦੀ ਲੜਾਈ ਨੂੰ ਛੱਡ ਕੇ ਅਮਰੀਕਾ ਵੱਲ ਭੱਜ ਰਹੇ ਹਨ। ਇਹ ਕਈ ਅਰਥਾਂ ਵਿੱਚ ਬੜਾ ਵੱਡਾ ਸਵਾਲ ਹੈ।
ਨਾਟਕ "ਤੈਂ ਕੀ ਦਰਦ ਨਾ ਆਇਆਂ" ਵਿੱਚ ਬਲਰਾਮ ਅਮਨ ਨੂੰ ਤੋੜਨ ਵਾਲਿਆਂ ਦੀ ਗੱਲ ਕਰਦਾ ਹੈ। ਦਰਅਸਲ ਬਲਰਾਮ ਨੇ ਇਹ ਨਾਟਕ ਗੁਜਰਾਤ ਦੇ ਦੰਗਿਆਂ ਦੇ ਸੰਦਰਭ ਵਿੱਚ ਲਿਖਿਆ, ਜਿੱਥੇ ਕਿ ਬੇਕਸੂਰ ਮੁਸਲਮਾਨਾਂ ਨੂੰ ਗਿਣੀ-ਮਿਥੀ ਯੋਜਨਾ ਅਧੀਨ ਕਤਲ ਕੀਤਾ ਗਿਆ, ਇਹ ਉਹ ਸਮਾਂ ਹੈ ਜਦੋਂ ਦਿੱਲੀ ਵਿੱਚ ਸਿੱਖਾਂ ਦਾ ਕਤਲਾਮ ਵੀ ਹੋ ਚੁੱਕਾ ਸੀ ਅਤੇ ਕਸ਼ਮੀਰ ਵਿੱਚੋਂ ਪੰਡਿਤਾਂ ਦਾ ਸਮੂਹਿਕ ਪਲਾਇਣ ਵੀ। ਇਹ ਗੱਲ ਬਿਨਾਂ ਕਿਸੇ ਸ਼ੱਕ-ਸ਼ੁਬੇ ਤੋਂ ਸਾਬਤ ਹੋ ਚੁੱਕੀ ਸੀ ਕਿ ਮੂਲਵਾਦੀ ਤਾਕਤਾਂ ਬਿਫਰੀਆਂ ਹੋਈਆਂ ਹਨ ਅਤੇ ਅਜਿਹਾ ਅਚਨਚੇਤ ਜਾਂ ਸਹਿਜ ਸੁਭਾ ਨਹੀਂ ਸੀ ਵਾਪਰਿਆ। ਸਦੀਆਂ ਤੋਂ ਭਾਈਚਾਰਕ ਸਾਂਝ ਵਿੱਚ ਰਹਿੰਦੇ ਲੋਕਾਂ ਉੱਤੇ ਇਸ ਤਰ੍ਹਾਂ ਦੇ ਯੋਜਨਾਬੱਧ ਹਮਲੇ ਨੇੜ ਅਤੀਤ ਵਿੱਚ ਕਿੱਧਰੇ ਵੀ ਨਹੀਂ ਸਨ ਹੋਏ। ਜਦੋਂ ਇਹ ਸਭ ਕੁਝ ਆਜ਼ਾਦ ਅਤੇ ਲੋਕਤੰਤਰਿਕ ਭਾਰਤ ਵਿੱਚ ਹੋਣ ਲੱਗਾ ਤਾਂ ਫ਼ਿਕਰਮੰਦ ਲੋਕਾਂ ਵੱਲੋਂ ਫ਼ਿਕਰ ਹੋਣਾ ਲਾਜ਼ਮੀ ਸੀ। ਇਹ ਨਾਟਕ ਉਸੇ ਫ਼ਿਕਰ ਦਾ ਨਤੀਜਾ ਹੈ।
ਇਸ ਨਾਟਕ ਵਿੱਚ ਬਲਰਾਖ ਨੇ ਜਿਹੜੀ ਨਵੀਂ ਗੱਲ ਕੀਤੀ ਹੈ ਉਹ ਇਹ ਹੈ ਕਿ ਸਾਡੇ ਕੋਲ ਨਾ ਕੇਵਲ ਦੂਸਰੇ ਕਹੇ ਜਾਂਦੇ ਲੋਕਾਂ ਨਾਲ ਚੰਗੇ ਸੰਬੰਧ ਬਣਾ ਕੇ ਰੱਖਣ ਦੀ ਪਰੰਪਰਾ ਹੈ। ਬਲਕਿ ਅਸੀਂ ਇੱਕ ਦੂਸਰੇ ਦੀ ਰੱਖਿਆ ਲਈ ਆਪਣੀਆਂ ਜਾਨਾਂ ਤੱਕ ਵਾਰਨ ਲਈ ਵੀ ਤਿਆਰ ਰਹਿੰਦੇ ਰਹੇ ਹਾਂ। ਮੈਂ ਖੁਦ ਵੀ ਆਪਣੇ ਨਾਟਕ 'ਅਜੀਤ ਰਾਮ' ਵਿੱਚ ਇਸ ਥੀਮ ਨੂੰ
78:: ਸ਼ਹਾਦਤ ਤੇ ਹੋਰ ਨਾਟਕ