ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਬਲਰਾਮ ਨੇ ਆਪਣੀ ਗੱਲ ਕਹਿਣ ਲਈ ਜਿਸ ਤਰ੍ਹਾਂ ਨਾਲ ਇਤਿਹਾਸਕ ਸਮੱਗਰੀ ਦੀ ਵਰਤੋਂ ਕੀਤੀ ਹੈ, ਉਹ ਪ੍ਰਸੰਸਾਯੋਗ ਹੈ। ਉਸਨੇ ਸਭ ਤੋਂ ਪਹਿਲਾਂ ਨਬੀ ਖਾਂ ਅਤੇ ਗਨੀ ਖਾਂ ਦੇ ਪਾਤਰ ਸਿਰਜੇ ਹਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਉੱਚ ਦਾ ਪੀਰ ਬਣਾ ਕੇ ਮੁਗਲਾਂ ਦੇ ਘੇਰੇ ਵਿੱਚੋਂ ਬਾਹਰ ਕੱਢਿਆ ਸੀ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਸੁਣਦੇ ਹਾਂ ਤਾਂ ਸਾਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਧੁਨੀ ਵੀ ਸੁਣਨ ਲੱਗਦੀ ਹੈ। ਪਰ "ਤੈਂ ਕੀ ਦਰਦ ਨਾ ਆਇਆ" ਦਾ ਨਾਟਕੀ ਰੰਗ ਉਦੋਂ ਜ਼ਿਆਦਾ ਉਘੜਦਾ ਹੈ, ਜਦੋਂ ਅਸੀਂ ਇਹਨਾਂ ਇਤਿਹਾਸਕ ਪਾਤਰਾਂ ਨੂੰ ਅਜੋਕੇ ਸਮੇਂ ਵਿੱਚ ਵਿਚਰਦੇ ਹੋਏ ਦੇਖਦੇ ਹਾਂ। ਹੌਲੀ-ਹੌਲੀ ਇਹ ਰਚਨਾ ਸਵਾਮੀ ਨਾਂ ਦੇ ਇੱਕ ਪਾਤਰ ਤੇ ਕੇਂਦ੍ਰਿਤ ਹੋ ਜਾਂਦੀ ਹੈ ਜਿਹੜਾ ਉਹਨਾਂ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ, ਜਿਹੜੇ 'ਕਸਮ ਰਾਮ ਕੀ ਖਾਤੇ ਹੈਂ, ਮੰਦਿਰ ਯਹੀਂ ਬਨਾਏਂਗੇ' ਦੇ ਨਾਅਰੇ ਲਗਾ ਰਹੇ ਹਨ। ਬਲਰਾਮ ਨੇ ਬੜੇ ਖੂਬਸੂਰਤ ਢੰਗ ਨਾਲ ਸਾਡੀ ਤਥਾ-ਕਥਿਤ ਤਰੱਕੀ ਉੱਤੇ ਵਿਅੰਗ ਕੱਸਿਆ ਹੈ। ਇੱਕ ਪਾਸੇ ਨਬੀ ਖਾਂ ਕਹਿੰਦਾ ਹਾਂ ਕਿ 'ਸੂਰਜ ਡੁੱਬਿਆ ਕਿੰਨਾ ਹੀ ਚਿਰ ਹੋ ਗਿਆ ਏ', ਨੇਰਾ ਕਿਉਂ ਨਹੀਂ ਹੋ ਰਿਹਾ? ਉਨ੍ਹਾਂ ਚਾਨਣ ਨੂੰ ਬੰਨ ਲਿਆ ਏ ਗਨੀ, ਬੰਨ੍ਹ ਲਿਆਂ ਏ ਚਾਨਣ ਨੂੰ। ਵੇਖ ਹਰ ਘਰ ਰੌਸ਼ਨ ਏ, ਅਸੀਂ ਸਹੀ ਥਾਂ ਆ ਗਏ ਹਾਂ ਸਹੀ ਯੁੱਗ ਵਿੱਚ'। ਦੂਜੇ ਪਾਸੇ ਉਹ ਗੁਜਰਾਤ ਵਿੱਚ ਜੋ ਕੁਝ ਵਾਪਰਦਾ ਦੇਖਦੇ ਹਨ ਉਹ ਅਧੋਗਤੀ ਦਾ ਪਾਤਾਲ ਹੈ, ਗੱਡੀ ਵਿੱਚ ਸੜ ਰਹੇ ਲੋਕਾਂ ਦਾ ਦ੍ਰਿਸ਼, ਜਾਨ ਬਚਾਉਣ ਲਈ ਦੌੜ ਰਹੇ ਲੋਕਾਂ ਦਾ ਦ੍ਰਿਸ਼, ਪੁਲੀਸ ਦਾ ਭਗਵਾਕਰਨ, ਇੱਕ ਮੋਮਨ ਨੌਜਵਾਨ ਦਾ ਕਤਲ, ਇੱਕ ਗਰਭਵਤੀ ਦੇ ਪਤੀ ਦਾ ਟਾਇਰ ਗਲ ਵਿੱਚ ਪਾ ਕੇ ਕਤਲ, ਉਸਦੇ ਅਣਜੰਮੇ ਬੱਚੇ ਦਾ ਕਤਲ ਆਦਿਕ। ਸਭ ਤੋਂ ਵੱਡਾ ਵਿਅੰਗ ਇਹ ਹੈ ਕਿ ਇਹ ਸਾਰਾ ਕੁਝ ਧਰਮ ਅਤੇ ਪਰੰਪਰਾ ਦੇ ਨਾਂ 'ਤੇ ਕੀਤਾ ਜਾਂਦਾ ਹੈ।

ਬਲਰਾਮ ਨੇ ਇਸ ਸਾਰੇ ਦ੍ਰਿਸ਼ ਦਾ ਵਰਨਣ ਕਰਕੇ ਇਸਨੂੰ ਫਿਰ ਇਤਿਹਾਸ ਨਾਲ ਜੋੜਿਆ ਹੈ ਅਤੇ ਆਖਿਆ ਹੈ ਕਿ ਅੱਜ ਵੀ ਸੂਬਾ ਸਰਹੰਦ ਸਭ ਕੁਝ ਧਰਮ ਦੇ ਨਾਂ ਤੇ ਕਰਵਾ ਰਿਹਾ ਹੈ, ਬੱਸ ਸੂਬਾ ਸਰਹਿੰਦ ਦਾ ਨਾਂ, ਪਹਿਰਾਵਾ ਤੇ ਧਰਮ ਬਦਲ ਗਿਆ ਹੈ। ਇਵੇਂ ਬਲਰਾਮ ਨੇ ਧਰਮ ਦੇ ਨਾਂ ਤੇ ਲੜੀ ਜਾਂਦੀ ਇਸ ਲੜਾਈ ਵਿੱਚ ਲੁਕੇ ਸੌੜੇ ਰਾਜਨੀਤਕ ਮੰਤਵਾਂ ਨੂੰ ਪਛਾਣਨ ਦੀ ਗੱਲ ਕੀਤੀ ਹੈ। ਇੱਕ ਹੋਰ ਨਾਟਕੀ ਮੋੜ ਸਿਰਜ ਕੇ ਬਲਰਾਮ ਦੇ ਨਾਟਕ ਦੇ ਅੰਤ ਵਿੱਚ ਸਵਾਮੀ ਅਤੇ ਇੱਕ ਜੱਥੇਦਾਰ ਨੂੰ ਇਕੱਠਾ ਕੀਤਾ ਹੈ। ਉਸਦੀ ਸੋਚ ਸਵਾਮੀ ਵਾਂਗ ਸੌੜੀ, ਸਵਾਰਥੀ ਅਤੇ ਧਾਰਮਿਕ ਸੰਵੇਦਨਾਵਾਂ ਤੋਂ ਸੱਖਣੀ ਹੈ। ਇਸੇ ਲਈ ਬਲਰਾਮ ਨਾਟਕ ਦੇ ਅੰਤ ਵਿੱਚ ਸੂਤਰਧਾਰ ਪਾਸੋਂ ਸਵਾਲ ਕਰਵਾਉਂਦਾ ਹੈ ਕਿ ਦੂਜਿਆਂ ਦਾ ਦੁੱਖ ਦੂਰ ਕਰਨ ਵਾਲੇ ਰਾਮ ਅਤੇ ਆਪਣੀਆਂ ਜਾਨਾਂ ਤੱਕ ਵਾਰ ਦੇਣ ਵਾਲਾ ਖਾਲਸਾ ਅੱਜ ਕਿੱਥੇ ਹੈ।

ਰੰਗਮੰਚ ਦਾ ਵਿਦਿਆਰਥੀ ਹੋਣ ਕਾਰਨ ਬਲਰਾਮ ਨੇ ਇਸ ਨਾਟਕ ਵਿੱਚ ਬਹੁਤ ਵਧੀਆ ਜੁਗਤਾਂ ਦਾ ਇਸਤੇਮਾਲ ਕੀਤਾ ਹੈ। ਬਚਪਨ ਵਿੱਚ ਪੂਜਾ ਪਾਠ ਨਾਲ ਜੁੜੇ ਹੋਣ ਕਾਰਨ ਉਸਨੇ ਹਿੰਦੂ ਧਰਮ ਪਰੰਪਰਾ ਦੀ ਬਾਣੀ ਦਾ ਵੀ ਸੁੰਦਰ ਪ੍ਰਯੋਗ ਕੀਤਾ ਹੈ। ਮੇਰਾ ਤਾਂ ਇਹ ਵੀ ਖਿਆਲ

79:: ਸ਼ਹਾਦਤ ਤੇ ਹੋਰ ਨਾਟਕ