ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਕਿ ਇਸ ਵਿੱਚ ਵਰਤੇ ਗਏ ਦੋਹੇ 'ਦਯਾ ਧਰਮ ਕੋ ਮੂਲ ਹੈ' ਨੂੰ ਜੇ ਇਸ ਨਾਟਕ ਦੇ ਨਾਮ ਵਜੋਂ ਵਰਤਿਆ ਜਾਂਦਾ ਹੈ ਤਾਂ ਇਹ ਇਸ ਦੇ ਥੀਮ ਦੇ ਵਧੇਰੇ ਨੇੜੇ ਹੁੰਦਾ। ਇਵੇਂ ਵੀ ਲੱਗਦਾ ਹੈ ਕਿ ਬਲਰਾਮ ਸਮਕਾਲੀ ਘਟਨਾਵਾਂ ਦੇ ਦਬਾਅ ਹੇਠ ਬਹੁਤ ਲਾਊਡ ਹੋ ਗਿਆ ਹੈ। ਜਿਸ ਪ੍ਰਕਾਰ ਦੀ ਸਮੱਗਰੀ ਨੂੰ ਉਸਨੇ ਇਕੱਠਾ ਕੀਤਾ ਹੈ, ਉਸਦੀ ਗੱਲ ਕਹਿਣ ਵਾਸਤੇ ਏਨੀ ਨਾਟਕੀ ਅਤੇ ਉਪਯੁਕਤ ਹੈ ਕਿ ਮੇਰਾ ਵਿਸ਼ਵਾਸ ਹੈ ਕਿ ਉਹ ਅਗਲੇ ਨਾਟਕਾਂ ਵਿੱਚ ਨਿਸਚੈ ਹੀ ਇਸ ਸਮੱਸਿਆ ਨੂੰ ਹੋਰ ਵੀ ਡੂੰਘਾਈ ਨਾਲ ਪਰਤ ਦਰ ਪਰਤ ਖੋਲ੍ਹੇਗਾ। ਜਿਸ ਤਰ੍ਹਾਂ ਦੀ ਵਿਚਾਰਧਾਰਕ ਪ੍ਰਤੀਬੱਧਤਾ ਉਸਦੀ ਸ਼ਖ਼ਸੀਅਤ ਦਾ ਹਿੱਸਾ ਬਣੀ ਹੋਈ ਹੈ ਅਤੇ ਜਿਸ ਤਰ੍ਹਾਂ ਦੀ ਮੰਚੀ ਸੂਝ ਦਾ ਉਹ ਸਵਾਮੀ ਹੈ ਉਸ ਪਾਸੋਂ ਹੋਰ ਵੀ ਜ਼ਿਆਦਾ ਠਹਿਰਾਉ ਵਾਲੇ, ਗਹਿਰੇ ਅਤੇ ਸਾਰਥਕ ਨਾਟਕਾਂ ਦੀ ਉਮੀਦ ਬਣੀ ਰਹੇਗੀ।

-ਆਤਮਜੀਤ

80:: ਸ਼ਹਾਦਤ ਤੇ ਹੋਰ ਨਾਟਕ