ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੈਂ ਕੀ ਦਰਦ ਨਾ ਆਇਆ!

(ਜੈ ਬੋਲ ਜੈ ਬੋਲ ਦੀਆਂ ਆਵਾਜ਼ਾਂ ਨਾਲ ਪਿੱਛੇ ਸਾਈਕ 'ਤੇ ਕੁਝ ਸ਼ਿਲਟਸ ਉਭਰਨੇ ਸ਼ੁਰੂ ਹੁੰਦੇ ਹਨ। ਦੋ ਬੰਦੇ ਹੱਥ ਫੜੀ ਆਉਂਦੇ ਹਨ, ਉਨ੍ਹਾਂ ਦੀਆਂ ਬਾਡੀ ਮੂਵਮੈਂਟਸ ਇਸ ਤਰ੍ਹਾਂ ਦੀਆਂ ਹਨ ਜਿਵੇਂ ਆਕਾਸ਼ ਮਾਰਗ ਤੋਂ ਉੱਤਰ ਰਹੇ ਹੋਣ। ਉਪਰੋਂ ਉਨ੍ਹਾਂ ਨੂੰ ਉੱਚੀਆਂ ਉੱਚੀਆਂ ਬਿਲਡਿੰਗਾਂ ਤੇ ਦੌੜਦੀਆਂ ਜਾਂਦੀਆਂ ਗੱਡੀਆਂ ਦੇ ਦ੍ਰਿਸ਼ ਵੀ ਦਿਖਦੇ ਹਨ। ਦੋਹਾਂ ਧਰਤੀ 'ਤੇ ਲੈਂਡ ਹੁੰਦੇ ਹਨ ਤੇ ਆਲੇ ਦੁਆਲੇ ਹਰ ਸ਼ੈਅ ਵੱਲ ਹੈਰਾਨੀ ਨਾਲ ਦੇਖਦੇ ਹਨ। ਜੈ ਬੋਲ ਜੈ ਬੋਲ ਕਰਦੀ ਭੀੜ ਉਨ੍ਹਾਂ ਦੇ ਮੋਹਰਿਓਂ ਦੀ ਲੰਘਦੀ ਹੈ। ਸਭ ਦੇ ਹੱਥਾਂ 'ਚ ਚਿਮਟੇ, ਖੜਤਾਲਾਂ ਵਰਗੇ ਸਾਜ ਹਨ, ਉਹ ਨੱਚਦੇ ਹੋਏ ਜਾ ਰਹੇ ਹਨ। ਦੋਹੇਂ ਜਾਂਦੀ ਹੋਈ ਭੀੜ ਨੂੰ ਗੋਹ ਨਾਲ ਦੇਖਦੇ ਹਨ ਪਰ ਉਸ ਵਿੱਚ ਸ਼ਾਮਿਲ ਨਹੀਂ ਹੁੰਦੇ। ਹਲਕੀ ਜਿਹੀ ਰੋਸ਼ਨੀ ਮੰਚ ਦੇ ਮੱਧ ਵਿੱਚ ਗੁੱਛਮੁੱਛਾ ਹੋਏ ਪਏ ਸੂਤਰਧਾਰ 'ਤੇ ਵੀ ਪੈਂਦੀ ਹੈ, ਜਿਹੜਾ ਆਪਣੇ ਕੰਨਾਂ 'ਚ ਉਂਗਲਾਂ ਘੁਸੇੜੀ ਪਿਆ ਹੈ ਤੇ ਹੋਰ ਕੱਠਾ ਹੋਈ ਜਾਂਦਾ ਹੈ। ਇੱਕ ਜੰਗ ਹਾਰਨ ਦੀ ਆਵਾਜ਼ ਨਾਲ ਸਾਈਕ ਉੱਤੇ ਦ੍ਰਿਸ਼ ਬਦਲ ਜਾਂਦਾ ਹੈ। ਜੈ ਬੋਲ ਦੀ ਰਿਦਮ ਬਦਲ ਕੇ ਜੰਗੀ ਨਾਹਰੇ 'ਚ ਤਬਦੀਲ ਹੋ ਜਾਂਦੀ ਹੈ, ਸਾਜ ਹਥਿਆਰਾਂ 'ਚ ਬਦਲ ਜਾਂਦੇ ਹਨ। ਉਹ ਦੋਹੇਂ ਸ਼ਖਸ ਡਰੇ ਹੋਏ ਉੱਥੋਂ ਦੌੜਦੇ ਹਨ. ਭੀੜ ਹੁਣ ਉਨ੍ਹਾਂ ਦੇ ਪਿੱਛੇ ਹੈ। ਦੇਸ਼ ਚੀਖ ਚਿਹਾੜੇ 'ਚ ਬਦਲ ਜਾਂਦਾ ਹੈ। ਸੂਤਰਧਾਰ ਉੱਤੇ ਰੋਸ਼ਨੀ ਵਧਦੀ ਜਾਂਦੀ ਹੈ, ਸਾਈਕ ਉਤਲੇ ਦ੍ਰਿਸ਼ ਮੱਧਮ ਪੈ ਜਾਂਦੇ ਹਨ।)

ਸੂਤਰਧਾਰ

: (ਅਭੜਵਾਹਾ ਉਠਦਾ ਹੈ) ਬਸ.., ਬਸ...! (ਉਹ ਹਫ਼ਿਆ ਹੋਇਆ ਹੈ। ਤੇ ਤਰੇਲੀ ਪੂੰਝਦਾ ਹੋਇਆ ਏਧਰ ਉਧਰ ਦੇਖਦਾ ਹੈ। ਦਰਸ਼ਕਾਂ ਦੀ ਮੌਜੂਦਗੀ ਬਾਰੇ ਚੇਤਨ ਹੁੰਦਾ ਹੋਇਆ।) ਸਭ ਆ ਗਏ! (ਮਜਬੂਰੀ 'ਚ ਖੜੇ ਹੋਣ ਦਾ ਮਨ ਬਣਾਂਦੇ ਹੋਏ) ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ! (ਗੋਡੇ ਉੱਤੇ ਹੱਥ ਰੱਖ ਕੇ ਉਠਦਾ ਹੈ। ਦਰਸ਼ਕਾਂ ਵੱਲ ਦੇਖ ਕੇ) ਮੈਂ ਇਸ ਨਾਟਕ ਦਾ ਸੂਤਰਧਾਰ ਹਾਂ..., ਤੇ ਇੱਕ ਵੀ ਸੂਤਰ ਇਸਦਾ ਮੇਰੇ ਹੱਥ 'ਚ ਨਹੀਂ! (ਮਾਯੂਸੀ ਤੇ

83:: ਸ਼ਹਾਦਤ ਤੇ ਹੋਰ ਨਾਟਕ