ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਿਧਰੋਂ ਆ ਰਹੀ ਐ
(ਇੱਕ ਦਿਸ਼ਾ ਵੱਲ ਜਾ ਕੇ ਦੂਰ ਦੇਖਣ ਦੀ ਕੋਸ਼ਿਸ਼ ਕਰਦਾ ਹੈ।)
ਆਵਾਜ਼
:ਤੇਹਿ ਕੇ ਹਿਰਦੈ ਰਹਹੁ ਰਘੁਰਾਈ।
ਸੂਤਰਧਾਰ
: (ਮੁੜ ਘਬਰਾ ਕੇ ਦਰਸ਼ਕਾਂ ਵੱਲ ਨੂੰ ਆਉਂਦਾ ਹੈ। ਇਹ ਤਾਂ ਉਹੀ ਨੇ...ਦੋਹੇਂ! (ਘਬਰਾਹਟ ’ਚ ਇੱਕ ਪਾਸੇ ਜਾ ਕੇ ਲੁਕ ਜਾਂਦਾ ਹੈ। ਗਨੀ ਖਾਂ ਤੇ ਨਬੀ ਖਾਂ ਆਉਂਦੇ ਹਨ। ਦੋਹਾਂ ਦੇ ਹੱਥ 'ਚ ਇੱਕ ਇੱਕ ਚੋਗਾ ਹੈ।)
ਗਨੀ ਖਾਂ
: ਦੇਖ ਦੇਖ ਮੈਨੂੰ ਇਹ ਜਾਮਾ ਲੱਭਿਆ-
ਨਬੀ ਖਾਂ
: ਮੈਨੂੰ ਵੀ-
ਗਨੀ ਖਾਂ
: (ਆਪਣੇ ’ਚ ਹੀ) ਦੇਖਣ 'ਚ ਤਾਂ ਨਵਾਂ ਲਗਦਾ-
ਨਬੀ ਖਾਂ
: ਹੂੰ। ਹੈ ਤੇ ਪੁਰਾਣਾ ਈ।
ਗਨੀ ਖਾਂ
:ਛੱਡ ਨਵਾਂ ਪੁਰਾਣਾ। ਪਰ ਇਹ ਹੈ ਕੌਣ? ਹੈ ਕਿਹਦਾ ਇਹ?
ਨਬੀ ਖਾਂ
:(ਦੇਖਦਾ ਹੋਇਆ) ਕੋਈ... ਨਬੀ ਖ਼ਾਨ ਐ।
ਗਨੀ ਖਾਂ
:ਹਾਂ, ਇਹ ਲਿਖਿਆ! ਗਨੀ ਖ਼ਾਨ। ਚਲ ਪਾ ਕੇ ਦੇਖਦੇ ਹਾਂ।
(ਦੋਹੇਂ ਚੋਗੇ ਪਾਉਂਦੇ ਹਨ। ਇੱਕ ਦੂਜੇ ਵੱਲ ਦੇਖਦੇ ਹਨ।)
ਨਬੀ ਖਾਂ
: (ਗਨੀ ਵੱਲ ਇਸ਼ਾਰਾ ਕਰਕੇ) ਗਨੀ ਖ਼ਾਨ।
ਗਨੀ ਖਾਂ
: ਨਬੀ ਖ਼ਾਨ।
ਗਨੀ-ਨਬੀ
: ਚੱਲ ਉਹਨੂੰ ਵੀ ਦੱਸਦੇ ਆਂ! ਉਹ ਕਿੱਥੇ ਐ! ਕਿੱਥੇ ਲੁਕਿਆ! ਉਹ ਰਿਹਾ!(ਸੂਤਰਧਾਰ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਉਹ ਉਸਨੂੰ ਘੇਰ ਲੈਂਦੇ ਹਨ।
ਸੂਤਰਧਾਰ
: ਕ... ਕ... ਕੌਣ ਹੋ ਤੁਸੀਂ?
ਨਬੀ ਖਾਂ
: ਪਾਤਰ-
ਗਨੀ ਖਾਂ
:ਤੇਰੇ ਨਾਟਕ ਦੇ!
ਸੂਤਰਧਾਰ
:(ਖਿਝ ਕੇ) ਦਿਮਾਗ਼ ਖਰਾਬ ਐ ਤੁਹਾਡਾ! ਮੇਰਾ ਨਾਟਕ ਅੱਜ ਦਾ ਐ ..., ਵਰਤਮਾਨ...
87:: ਸ਼ਹਾਦਤ ਤੇ ਹੋਰ ਨਾਟਕ