ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣ ਕੇ ਵਿਛ ਜਾਂਦੇ ਹਨ ਤੇ ਉਨਾਂ ਨੂੰ ਇੱਕ ਨਹੀਂ ਹੋਣ ਦਿੰਦੇ, ਇਸ ਲਈ ਮਨੁੱਖ ਜਾਤੀ ਨੂੰ ਸ਼ਹੀਦ ਪੈਦਾ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਬਦ-ਕਿਸਮਤੀ ਨਾਲ ਇਸ ਨਾਟਕ ਦੀਆਂ ਬਹੁਤੀਆਂ ਪੇਸ਼ਕਾਰੀਆਂ ਨਹੀਂ ਹੋ ਸਕੀਆਂ, ਜਿਸਦੀ ਇੱਕ ਵਜਾਹ ਸ਼ਾਇਦ ਪਾਤਰਾਂ ਦੀ ਵੱਡੀ ਗਿਣਤੀ ਵੀ ਰਹੀ ਹੋਵੇਗੀ, ਤੇ ਵਿਸ਼ੇ ਦੀ ਪੇਚੀਦਗੀ ਤੇ ਪ੍ਰਗਟਾਅ ਦੀ ਵਿਲੱਖਣਤਾ ਵੀ। ਨਾਟਕਕਾਰ ਨੇ ਭਗਤ ਸਿੰਘ ਤੇ ਗਾਂਧੀ ਦੇ ਪਾਤਰਾਂ ਨੂੰ ਜਿਸ ਤਰ੍ਹਾਂ ਨਾਟਕ 'ਚ ਉਸਾਰਿਆ ਹੈ, ਉਹ ਵਿਚਾਰਧਾਰਕ ਤੌਰ 'ਤੇ ਪੰਜਾਬ ਦੀਆਂ ਬਹੁਤੀਆਂ ਧਿਰਾਂ ਨੂੰ ਰਾਸ ਨਹੀਂ ਆਉਂਦਾ, ਸ਼ਾਇਦ ਇਸ ਲਈ ਵੀ ਸੁਚੇਤ ਜਾਂ ਅਰਧ ਅਚੇਤ ਤੌਰ 'ਤੇ ਇਸ ਨਾਟਕ ਦੀ ਬਹੁਤੀ ਚਰਚਾ ਨਹੀਂ ਹੋਈ। ਇਸਦਾ ਪਲੇਠਾ ਤੇ ਇੱਕੋ-ਇੱਕ ਸ਼ੋ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ 2007 'ਚ ਹੋਇਆ ਸੀ, ਜਿਸਦੀ ਨਿਰਦੇਸ਼ਨਾ ਸੰਗੀਤਾ ਗੁਪਤਾ ਨੇ ਕੀਤੀ ਸੀ, ਤੇ ਮੰਚ ਸੱਜਾ ਅਤੇ ਸੈਂਟ ਦੀ ਵਿਉਂਤਕਾਰੀ ਦਾ ਕੰਮ ਉਘੇ ਰੰਗਕਰਮੀ ਕੇਵਲ ਧਾਲੀਵਾਲ ਵੱਲੋਂ ਕੀਤਾ ਗਿਆ ਸੀ।

"ਤੈਂ ਕੀ ਦਰਦ ਨਾ ਆਇਆ" ਘਟਨਾਵਾਂ ਦੀ ਪੱਧਰ 'ਤੇ ਗੁਜਰਾਤ ਦੇ ਕਤਲੇਆਮ ਦੇ ਦੁਆਲੇ ਬੁਣਿਆ ਗਿਆ ਹੈ, ਜਿਹੜਾ ਇਸ ਜੁਗ ਦੀ ਸਿਆਸਤ ਦੀ ਤ੍ਰਾਸਦੀ ਨੂੰ ਇੱਕ ਚੁਭਵੇਂ ਵਿਅੰਗ ਵਾਂਗ ਪੇਸ਼ ਕਰਦਾ ਹੈ। ਪਰ ਗੌਹ ਨਾਲ ਦੇਖੀਏ ਤਾਂ ਇਹ ਨਾਟਕ ਸਮਕਾਲਿਕਤਾ ਤੋਂ ਪਾਰ ਜਾਂਦਾ ਦਿਖਾਈ ਪੈਂਦਾ ਹੈ। ਗਨੀ ਖਾਂ ਤੇ ਨਬੀ ਖਾਂ ਦੇ ਪਾਤਰਾਂ ਨੂੰ ਵਰਤਮਾਨ ਵਿੱਚ ਲਿਆ ਕੇ ਨਾਟਕਕਾਰ ਇਤਿਹਾਸ ਦੀ ਵਿਕਾਸਵਾਦੀ ਧਾਰਣਾ ਨੂੰ ਚੁਣੌਤੀ ਦਿੰਦਾ ਹੈ ਤੇ ਇਹ ਦਰਸਾਉਂਦਾ ਹੈ ਕਿ ਸਾਰਾ ਵਿਕਾਸ ਮਹਿਜ਼ ਤਕਨੀਕੀ ਜਾਂ ਬੌਧਿਕ ਹੈ, ਮਨ ਅਤੇ ਭਾਵਨਾਵਾਂ ਦੇ ਪੱਧਰ 'ਤੇ ਕੋਈ ਵਿਕਾਸ ਨਹੀਂ ਹੋਇਆ, ਇਸੇ ਲਈ ਮਨੁੱਖੀ ਰਿਸ਼ਤੇ ਜਾਂ ਸਮਾਜ ਵਾਰ-ਵਾਰ ਮੁੜ ਉਸੇ ਕਤਲੇਆਮ 'ਚ ਆ ਫਸਦੇ ਹਨ, ਜਿਥੋਂ ਉਹ ਨਿਕਲ ਆਏ ਪ੍ਰਤੀਤ ਹੁੰਦੇ ਹਨ। ਸੂਤਰਧਾਰ ਦੇ ਪਾਤਰ ਰਾਹੀਂ ਉਸਨੇ ਆਪਣੀ ਗੱਲ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਗੁਜਰਾਤ ਦੀਆਂ ਘਟਨਾਵਾਂ ਉਸਦੇ ਮਨ 'ਤੇ ਇੰਨੀਆਂ ਡੂੰਘੀਆਂ ਛਪੀਆਂ ਹਨ ਕਿ ਉਨ੍ਹਾਂ ਦੀ ਛਾਪ ਦਾਰਸ਼ਨਿਕਤਾ ਉੱਤੇ ਭਾਰੀ ਪੈ ਜਾਂਦੀ ਹੈ।

ਪੰਜਾਬ ਭਰ ਵਿੱਚ ਇਸ ਨਾਟਕ ਦੀਆਂ ਅਨੇਕਾਂ ਪੇਸ਼ਕਾਰੀਆਂ ਹੋਈਆਂ ਹਨ, ਤੇ ਅਖ਼ਬਾਰਾਂ ਤੋਂ ਇਲਾਵਾ ਰੰਗਮੰਚੀ ਹਲਕਿਆਂ 'ਚ ਇਸ 'ਤੇ ਭਰਪੂਰ ਚਰਚਾ ਵੀ ਹੋਈ ਹੈ।

"ਇਸ਼ਕ ਕੀੜਾ ਸੁ ਜਗ ਦਾ ਮੂਲ ਮੀਆਂ" ਇਸ਼ਕ, ਮੌਤ, ਗਿਆਨ ਤੇ ਅਹੰਕਾਰ ਦੇ ਮੁੱਦਿਆਂ ਨੂੰ ਛੂੰਹਦਾ ਹੋਇਆ ਨਾਟਕ ਹੈ। ਨਾਟਕਕਾਰ ਜਾਗਣ ਅਤੇ ਸੌਣ ਦੇ ਮਸਲੇ ਨੂੰ ਵੀ ਛੂੰਹਦਾ ਹੈ, ਜਿਹੜਾ ਸਾਡੀਆਂ ਪ੍ਰੇਮ-ਕਥਾਵਾਂ ਵਿੱਚ ਬਾਰ ਬਾਰ ਸਾਹਮਣੇ ਆਉਂਦਾ ਹੈ ਤੇ ਆਸ਼ਕਾਂ ਦੇ ਵਿਜੋਗ ਦਾ ਸਬੱਬ ਬਣਦਾ ਹੈ। ਇਸ਼ਕ ਤੇ ਸ਼ਰਾ ਦੀ ਤੁਰੀ ਆਉਂਦੀ ਜੰਗ ਨਾਟਕ ਦੀ ਚਾਲਕ ਊਰਜਾ ਹੈ, ਜਿਸ ਵਿੱਚ ਸ਼ਰਾ ਦੇ ਹਮਾਇਤੀਆਂ ਨੂੰ ਕਿਤਾਬਾਂ ਦਾ ਭਾਰ ਢੋਣ ਵਾਲੇ ਨੈਨ ਵਿਹੂਣੇ ਪਾਤਰਾਂ ਦੇ ਰੂਪ ’ਚ ਸਿਰਜ ਕੇ ਲੇਖਕ ਨੇ ਆਪਣੀ ਪੁਜੀਸ਼ਨ ਸਾਫ਼ ਕਰ ਦਿੱਤੀ ਹੈ ਤੇ ਅਰਥ ਭਰਿਆ ਹਾਸ ਰਸ ਵੀ ਸਿਰਜਿਆ ਹੈ। ਨਾਟਕਕਾਰ ਬਾਲ ਨਾਥ ਦੇ ਟਿੱਲੇ ਨੂੰ

9:: ਸ਼ਹਾਦਤ ਤੇ ਹੋਰ ਨਾਟਕ