ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(ਸੂਤਰਧਾਰ ਲੁਕਿਆ ਹੋਇਆ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਹੈ। ਉਸਦੇ ਚੇਹਰੇ ਦੇ ਪ੍ਰਭਾਵਾਂ ਤੋਂ ਲਗਦਾ ਹੈ ਕਿ ਉਹ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ। ਅਚਾਨਕ ਮੰਚ ਤੋਂ ਰੋਸ਼ਨੀ ਗ਼ਾਇਬ ਹੋ ਜਾਂਦੀ ਹੈ. ਪਿੱਛੋਂ ਰੇਲ ਦੇ ਹਾਰਨ ਦੀ ਤਿੱਖੀ ਆਵਾਜ਼ ਆਉਂਦੀ ਹੈ। ਇੱਥੇ ਸਾਈਕ 'ਤੇ ਰੇਲ ਦੇ ਸੜਦੇ ਹੋਏ ਡਿੱਬਿਆਂ ਦੇ ਦ੍ਰਿਸ਼ ਦਿਖਾਏ ਜਾ ਸਕਦੇ ਹਨ। ਚੀਖ ਚਿਹਾੜਾ ਮੱਚ ਜਾਂਦਾ ਹੈ।)

:(ਘਾਬਰਿਆ ਹੋਇਆ):- ਉਸਤਾਦ ਜੀ..., ਉਸਤਾਦ ਜੀ...

ਸੂਤਰਧਾਰ

: ਕੀ ਹੋਇਆ...!

: ਗੱਡੀ ਲੂਹ 'ਤੀ। ਨਿਕਲੋ ਇੱਥੋਂ ਬੱਚ ਕੇ!

ਸੂਤਰਧਾਰ

: ਪਰ ਨਾਟਕ...

: ਗੋਲੀ ਮਾਰੋ ਨਾਟਕ ਨੂੰ..., ਭੱਜੋ!

(ਦੋਹੇਂ ਦੌੜਣ ਦੀ ਕੋਸ਼ਿਸ਼ ਕਰਦੇ ਹਨ। ਹਜ਼ੂਮ ਚਾਰੇ ਪਾਸਿਓਂ ਘੇਰਦਾ ਹੈ। ਨਾਹਰੇ ਗੂੰਜਦੇ ਹਨ। ਸੁਆਮੀ ਸਭ ਦੀ ਅਗਵਾਈ ਕਰ ਰਿਹਾ ਹੈ। ਭੀੜ ਵਿੱਚ ਸਭ ਦੇ ਹੱਥਾਂ 'ਚ ਤਲਵਾਰਾਂ, ਨੇਜੇ ਤੇ ਖੰਜਰ ਹਨ, ਉਨ੍ਹਾਂ ਦੇ ਮੱਥਿਆਂ ਤੇ ਸੁਰਖ ਟਿੱਕੇ ਲੱਗੇ ਨੇ ਤੇ ਲੱਕ ਦੁਆਲੇ ਕੇਸਰੀ ਪੱਟੀਆਂ ਬੱਲੀਆਂ ਹਨ। ਨੇਜਿਆਂ 'ਤੇ ਵੱਖੋ-ਵੱਖ ਰੰਗ ਦੀਆਂ ਮੁਸਲਮਾਨੀ ਟੋਪੀਆਂ ਟੰਗੀਆਂ ਹੋਈਆਂ ਹਨ। ਕੁਝ ਲੋਕ ਉਹੋ ਜਿਹੀਆਂ ਟੋਪੀਆਂ ਪਾਈ ਜਾਨ ਬਚਾਉਣ ਲਈ ਭੱਜੇ ਫਿਰਦੇ ਹਨ। ਗਨੀ ਖਾਂ ਤੇ ਨਬੀ ਖਾਂ ਭੌਚੱਕੇ ਜਿਹੇ ਖੜ੍ਹੇ ਰਹਿ ਜਾਂਦੇ ਹਨ। ਉਨ੍ਹਾਂ ਨੂੰ ਕੁਝ ਸਮਝ ਨਹੀਂ ਲਈ ਆਉਂਦੀ। ਦੌੜਦਾ ਆ ਰਿਹਾ ਸਵਾਮੀ ਉਨ੍ਹਾਂ ਦਾ ਪਹਿਰਾਵਾ ਦੇਖ ਕੇ ਉਨ੍ਹਾਂ ਵੱਲ ਚੀਖ ਕੇ ਇਸ਼ਾਰਾ ਕਰਦਾ ਹੈ। ਭੀੜ ਉਨ੍ਹਾਂ ਵੱਲ ਨੂੰ ਮੁੜਦੀ ਹੈ। ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਲੋਕ ਉਨ੍ਹਾਂ ਨੂੰ ਦੇਖ ਕੇ ਚੀਖ ਕਿਉਂ ਰਹੇ ਹਨ। ਫੇਰ ਜਾਨ ਬਚਾਉਣ ਲਈ ਉਹ ਦੌੜਦੇ ਹਨ ਤੇ ਇੱਕ ਦੂਜੇ ਤੋਂ ਵਿਛੜ ਜਾਂਦੇ ਹਨ।)

ਸਵਾਮੀ

: (ਦੌੜਿਆ ਜਾਂਦਾ ਫ਼ੋਨ ਦੀ ਘੰਟੀ ਸੁਣ ਕੇ ਰੁਕ ਜਾਂਦਾ ਹੈ।) ਹੁਣ ਕੇਹਦਾ ਆ ਗਿਆ। ਹੈਲੋ ਜੀ ਹੈਲੋ! ਹਾਂ ਜੀ ਹਾਂ ਜੀ ਜੈ ਸ੍ਰੀ ਰਾਮ! (ਸਾਹ ਚੜਿਆ)

90:: ਸ਼ਹਾਦਤ ਤੇ ਹੋਰ ਨਾਟਕ