ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਲੀਸ ਕੰਟਰੋਲ ਰੂਮ! ਹਾਂ ਜੀ ਹਾਂ ਜੀ ਓ ਕੇ ਐ ਜੀ ਸਭ। ਬੱਲੇ ਬੱਲੇ। ਮੈਂ ਕਿਹਾ ਪੂਛਾਂ ਚਕਾ ਤੀਆਂ ਮੁਸਲਿਆਂ ਦੀਆਂ। ਨਾ ਕੋਈ ਰੋਕ ਟੋਕ ਨੀ ਜੀ। ਮੈਂ ਕਿਹਾ ਮਸਲਾ ਕੋਈ ਨਹੀਂ। ਓ. ਕੇ ਰਿਪੋਰਟ ਐ ਸਭ। ਹੱਛਾ...। (ਹੁਣ ਤੱਕ ਸਾਹ ਠੀਕ ਹੋ ਜਾਂਦਾ ਹੈ। ਮੰਤਰੀ ਸਾਹਿਬ ਵੀ ਲਾਈ ਬੈਠੇ ਡੇਰਾ। ਹਾਂ ਜੀ ਹਾਂ ਕਰਾਓ। (ਪਿਛੋਂ ਆਵਾਜ਼ਾਂ ਗੂੰਜਦੀਆਂ ਹਨ: ਹਿੰਦੂ ਹਿਤ ਕੀ ਬਾਤ ਕਰੇਗਾ, ਵੋ ਭਾਰਤ ਪੇ ਰਾਜ ਕਰੇਗਾ।) ਹਾਂ ਜੀ, ਇਹ ਕੰਨੀ ਸੁਣ ਲਓ ਆਪਣੇ! (ਮੋਬਾਈਲ ਹਵਾ 'ਚ ਕਰਦਾ ਹੈ: ਉਹੀ ਆਵਾਜ਼ਾਂ ਮੁੜ ਗੁੰਜਦੀਆਂ ਹਨ। ਹੱਸਦਾ ਹੈ।) ਹਵਾ ਅੱਗ ਬਣ ਗਈ ਏ ਸਰ ਜੀ, ਬੱਚ ਕੇ ਕਿੱਥੇ ਜਾਣਗੇ। ਹਜ਼ਾਰ ਸਾਲ ਬਾਦ ਮੌਕਾ ਹੱਥ ਆਇਆ। ਇੱਕ ਵੀ ਮੁਸੱਲਾ ਤੁਰਕ ਛੱਡਣਾ ਕੋਈ ਨਹੀਂ, ਤੁਸੀਂ ਫਿਕਰ ਨਹੀਂ ਕਰਨੀ। ਥੈਂਕਯੂ ਵੈਰੀ ਮੱਚ ਜੀ। ਗੈਸ ਸਿਲੈਂਡਰ ਬਹੁਤ ਨੇ ਜੀ ਤੁਸੀਂ ਬਸ ਵੈਲਡਿੰਗ ਗੈਸ ਭੇਜੋ ਛੇੜੀ। ਸ਼ਟਰ ਤੋੜਨ 'ਚ ਡਾਹਢੀ ਮੁਸ਼ਕਿਲ ਆਉਂਦੀ ਮੁੰਡਿਆਂ ਨੂੰ। (ਪਿੱਛੋਂ ਨਾਹਰੇ ਤੇਜ਼ ਹੁੰਦੇ ਹਨ।) ਲਗਦਾ ਏ ਸ਼ਿਕਾਰ ਆਇਆ!

(ਭੀੜ ਨਾਹਰੇ ਲਾਉਂਦੀ ਆਂਦੀ ਹੈ। ਇੱਕ ਮੁਸਲਮਾਨ ਨੌਜਵਾਨ ਉਨ੍ਹਾਂ ਦਰਮਿਆਨ ਘਿਰਿਆ ਹੈ। ਇੱਕ ਪੁਲੀਸ ਵਾਲੇ ਨੂੰ ਦੇਖ ਕੇ ਉਹ ਉਸਦੇ ਪਿੱਛੇ ਜਾ ਲੁਕਦਾ ਹੈ। ਪੁਲੀਸ ਵਾਲੇ ਦੇ ਹੱਥ 'ਚ ਸਿਰਫ਼ ਝੰਡਾ ਹੈ ਤੇ ਸਿਰ 'ਤੇ ਪੁਲੀਸ ਦੀ ਟੋਪੀ ਹੈ। ਉਹ ਦਹਾੜ ਕੇ ਭੀੜ ਨੂੰ ਰੋਕ ਦਿੰਦਾ ਹੈ। ਭੀੜ ਹਿੰਸਕ ਪਸ਼ੂਆਂ ਵਾਂਗ ਘੇਰਾ ਤੰਗ ਕਰਦੀ ਅੱਗੇ ਵਧਦੀ ਹੈ। ਸਵਾਮੀ ਦੂਰੋਂ ਦੇਖਦਾ ਹੈ। ਉਸਦੀਆਂ ਅੱਖਾਂ 'ਚ ਸ਼ੈਤਾਨੀ ਚਮਕ ਹੈ।)

ਪੁਲੀਸ

: ਮੈਂ ਕਹਿਨਾਂ ਰੁਕ ਜਾਓ! ਰੁਕ ਜਾਓ! ...ਨਹੀਂ ਤੇ ਮੈਂ... ਨਹੀਂ ਤੇ ਮੈਂ ... (ਆਪਣੇ ਹੱਥ ਵਿਚਲੇ ਡੰਡੇ ਵੱਲ ਦੇਖਦਾ ਹੈ ਤੇ ਸਭ ਸਮਝ ਜਾਂਦਾ ਹੈ। ਭੀੜ ਹਸਦੀ ਹੈ।) ਮੈਂ... ਮੈ... ਥੋਂ ਬੁਰਾ ਕੋਈ ਨਹੀਂ ਹੋਏਗਾ... ਹਾਂ...।

ਸਵਾਮੀ

: (ਆਪਣੀ ਥਾਂ ਤੋਂ) ਹਿੰਦੂ ਹਿੰਦੂ ਭਾਈ ਭਾਈ...

ਭੀੜ

: ਬੀਚ ਮੇਂ ਵਰਦੀ ਕਹਾਂ ਸੇ ਆਈ।

(ਨਾਹਰੇ ਤੇਜ ਹੁੰਦੇ ਜਾਂਦੇ ਹਨ। ਭੀੜ ਵੀ ਤੇਜੀ ਨਾਲ ਘੁੰਮਦੀ ਹੈ। ਸਵਾਮੀ ਅੱਗੇ ਵਧ ਕੇ ਪੁਲੀਸ ਵਾਲੇ ਦੀ ਟੋਪੀ ਲਾਹ ਲੈਂਦਾ ਹੈ। ਨਾਹਰਿਆਂ ਦੀ ਰਿਦਮ 'ਤੇ ਸਾਰੇ ਉਸ ਟੋਪੀ ਨਾਲ ਖੇਡਦੇ ਹਨ। ਅਖੀਰ ਸਵਾਮੀ ਟੋਪੀ ਆਪਣੇ ਸਿਰ 'ਤੇ ਰੱਖ ਲੈਂਦਾ ਹੈ। ਪੁਲੀਸ

91:: ਸ਼ਹਾਦਤ ਤੇ ਹੋਰ ਨਾਟਕ