ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦੀ ਹੈ। ਉਸਦੇ ਲਈ ਤੁਰਨਾ ਮੁਹਾਲ ਹੋ ਰਿਹਾ ਹੈ। ਮੰਚ ਦੇ ਮੱਧ 'ਚ ਆ ਕੇ ਸਾਹਮਣੇ ਪਈ ਲਾਸ਼ ਨੂੰ ਦੇਖ ਕੇ ਉਹ ਹਿੰਮਤ ਹਾਰ ਜਾਂਦੀ ਹੈ।)

ਮਰਦ

:(ਵਾਪਿਸ ਆਂਦਾ ਹੈ) ਬਾਨੋ... ਐਂ ਹਿੰਮਤ ਹਾਰਿਆਂ ਕੰਮ ਨੀ ਸਰਨਾ।(ਲਾਸ਼ ਨੂੰ ਦੇਖ ਕੇ ਅਣਦੇਖਿਆਂ ਕਰਦਾ ਹੈ।) ਅੱਗੇ ਰਾਹ ਸਾਫ਼ ਹੈ, ਛੇਤੀ ਕਰ, ਉਠ!

ਬਾਨੋ

: ਰੱਬ ਦਾ ਵਾਸਤਾ ਏ ਤੁਸੀਂ ਨਿਕਲ ਜਾਓ। ਮੈਥੋਂ ਹੁਣ ਤੁਰਿਆ ਨਹੀਂ ਜਾਂਦਾ। ਤੁਸੀਂ ਜਾਓ। (ਲਾਸ਼ ਨਾਲ ਢੋਹ ਲਾਉਣ ਦੀ ਕੋਸ਼ਿਸ਼ ਕਰਦੀ ਹੈ।)

ਮਰਦ

: ਤੈਨੂੰ ਏਥੇ ਬਲਦੀ ਦੇ ਮੂੰਹ 'ਚ ਛੱਡ ... ਏਸ ਹਾਲ 'ਚ...! (ਗਰਭ ਦੇ ਬੱਚੇ ਵੱਲ ਇਸ਼ਾਰਾ ਕਰਦਾ ਹੈ।)

ਬਾਨੋ

: ਸ਼ਾਇਦ ਇਸੇ 'ਤੇ ਰਹਿਮ ਆ ਜਾਏ ਉਨ੍ਹਾਂ ਨੂੰ! ( ਇੱਕ ਹੱਥ ਲਾਸ਼ 'ਤੇ ਹੈ।)

(ਜੈ ਸ਼੍ਰੀ ਰਾਮ ਦੇ ਨਾਹਰੇ ਲਾਉਂਦੀ ਭੀੜ ਆ ਕੇ ਉਨ੍ਹਾਂ ਨੂੰ ਘੇਰ ਲੈਂਦੀ ਹੈ। ਦੋਹਾਂ ਨੂੰ ਵੱਖ ਕਰ ਲਿਆ ਜਾਂਦਾ ਹੈ। ਮਰਦ ਦੇ ਗੱਲ 'ਚ ਟਾਇਰ ਪਾ ਕੇ ਅੱਗ ਲਾ ਦਿੰਦੇ ਹਨ। ਬਾਨੋ ਚੀਖਾਂ ਮਾਰਦੀ ਰਹਿ ਜਾਂਦੀ ਹੈ। ਉਸ ਦੀਆਂ ਅੱਖਾਂ ਸਾਹਮਣੇ ਉਹਦਾ ਮਰਦ ਸੁਆਹ ਦਾ ਢੇਰ ਹੋ ਜਾਂਦਾ ਹੈ। ਬਾਨੋ ਡੋਰ ਭੋਰ ਹੋ ਜਾਂਦੀ ਹੈ।)

ਸਵਾਮੀ

: (ਵਾਲਾਂ ਤੋਂ ਫੜ ਕੇ ਚੀਖ! ਚੀਖਦੀ ਨਹੀਂ...

ਬਾਨੋ

: (ਪੀੜ ਨਾਲ ਦੋਹਰੀ ਹੋਈ) ਅੱਲਾਹ! (ਸਵਾਮੀ ਉਸਨੂੰ ਗੋਹ ਨਾਲ ਦੇਖਦਾ ਹੈ, ਉਸਦੀ ਪਕੜ ਢਿੱਲੀ ਪੈ ਜਾਂਦੀ ਹੈ। ਆਪਣੇ ਢਿਡ ਵੱਲ ਦੇਖਦਾ ਹੋਇਆ ਤੱਕ ਕੇ ਉਹ ਉਸਨੂੰ ਲੁਕਾਉਣ ਦਾ ਜਤਨ ਕਰਦੀ ਹੈ।)

ਸਵਾਮੀ

: ਬੋਲ ਜੈ ਸ਼੍ਰੀ ਰਾਮ।

ਬਾਨੋ

: (ਸੁਬਕਦੀ ਹੋਈ) ਜੈ ਸ਼੍ਰੀ ਰਾਮ!

ਸਵਾਮੀ

: (ਢਿੱਡ 'ਚ ਹੁਝ ਮਾਰਦਾ ਹੈ।) ਉੱਚੀ ਬੋਲ!

ਬਾਨੋ

: (ਜ਼ੋਰ ਲਾ ਕੇ) ਜੈ ਸ਼੍ਰੀ ਰਾਮ ...

ਸਵਾਮੀ

: (ਚੀਖ ਕੇ) ਹੋਰ ਉੱਚੀ...

93:: ਸ਼ਹਾਦਤ ਤੇ ਹੋਰ ਨਾਟਕ