ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵਾਮੀ

: (ਯਾਦ ਕਰਦੇ ਹੋਏ) ਓ ਹੋ, ਅੱਜ ਤੇ ਕੰਜਕਾਂ ਨੇ! ਸ਼ਕਤੀ-ਪੂਜਾ, ਯਾਦ ਈ ਨੀ ਰਹਿੰਦਾ ਕੁਝ।

: ਜ਼ਿੰਮੇਦਾਰੀਆਂ ਕਿਹੜੀਆਂ ਥੋੜੀਆਂ ਨੇ ਜੀ। ਹਰ ਕੰਮ ਦੀ ਸ਼ੁਰੂਆਤ ਤੁਹਾਥੋਂ ਹੋਣੀ!

ਸਵਾਮੀ

: ਚੰਗਾ ਚੰਗਾ ਛੇਤੀ ਕਰੋ! ਹੋਰ ਕੰਮ ਬਹੁਤ ਨੇ। ਤੇ ਤੈਨੂੰ ਮੈਂ ਜੋ ਉਹ... ਲਿਸਟਾਂ ਬਣਾਉਣ ਨੂੰ ਕਿਹਾ ਸੀ, ਮੁਸਲਾਮਾਨ ਵੋਟਰਾਂ ਦੀਆਂ।

: ਸਭ ਤਿਆਰ ਨੇ ਜੀ!

ਸਵਾਮੀ

:(ਫ਼ੋਨ ਚੱਕਦਾ ਹੈ) ਅੱਕ ਦਾ ਬੂਟਾ ਤਾਂ ਹੁਣ ਪੁੱਟਿਆ ਗਿਆ ਸਮਝੋ। ਸੁੱਤੇ ਜਾਗਦੇ ਮਸਲੇ ਈ ਨਜ਼ਰ ਆਉਂਦੇ ..., ( ਲਾਸ਼ਾ ਵੱਲ ਨਿਗਾਹ ਮਾਰਦਾ ਹੋਇਆ) ਬਿਨਾਂ ਧੜ ਤੋਂ ... ਬਿਨਾਂ ਸਿਰ ਤੋਂ! ਤੇ ਮੁਸਲੀਆਂ ਬਿਨਾਂ ਛਾਤੀਆਂ ਤੋਂ! ਹਾਂ ਜੀ... (ਹਸਦੇ ਹੋਏ),. ਮਜ਼ੇ ਪੂਰੇ ਐ ਜੀ, ... ਥੈਂਕਯੂ ਵੈਰੀ ਮੱਚ।

(ਇੱਕ ਸਹਿਮੀ ਹੋਈ ਕੁੜੀ ਨੂੰ ਲੈ ਕੇ ਆਉਂਦਾ ਹੈ। ਸਾਰੇ ਤਿਆਰੀਆਂ 'ਚ ਲਗ ਜਾਂਦੇ ਹਨ. ਲਾਸ਼ਾਂ ਉੱਥੇ ਹੀ ਪਈਆਂ ਦੇਖ ਕੇ ਧੂਹ ਕੇ ਸਾਈਡ 'ਤੇ ਕਰਦੇ ਹਨ। ਪਿੱਛੋਂ ਜੰਗੀ ਨਗਾੜੇ ਤੇ ਹੂ ਹੂ ਦੀਆਂ ਆਵਾਜ਼ਾਂ ਆਉਂਦੀਆਂ ਹਨ)

ਸਵਾਮੀ

:(ਦੂਜੇ ਪਾਸੇ ਇੱਕ ਬੰਦਾ ਉਸਨੂੰ ਹੱਥ ਧੁਆਂਦਾ ਹੈ।) ਦੂਜੇ ਪਾਸੇ ਤਿਆਰੀਆਂ ਹੋ ਗਈਆਂ ਸਭ? ਛੇਤੀ ਪਹੁੰਚੋ ਉੱਥੇ, ... ਨਿਬੇੜ ਕੇ ਇੱਥੋਂ। ਤੁਖਮ ਮਿਟਾ ਦੇਣਾ ਇਨ੍ਹਾਂ ਦਾ। ਬਚਣਾ ਕੋਈ ਨਹੀਂ ਚਾਹੀਦਾ,... ਬੱਚਾ, ਬੁੱਢਾ,... ਔਰਤ... ਕੋਈ ਨਹੀਂ...। (ਸੋਚਦੇ ਹੋਏ) ਜੋ ਗਲਤੀ ਸ਼ਿਵਾ ਜੀ ਨੇ ਕੀਤੀ ਅਸੀਂ ਦੁਹਰਾਉਣੀ ਨਹੀਂ।

: ਤੁਸੀਂ ਏਧਰ ਵਿਰਾਜੋ ਕੰਜਕਾ ਦੇਵੀ..., ਏਧਰ ਆਓ।

(ਸਾਰੇ ਕੰਜਕਾ ਦੇਵੀ ਦੇ ਜੈਕਾਰੇ ਲਾਉਂਦੇ ਹਨ। ਸਵਾਮੀ ਵੀ ਉਨ੍ਹਾਂ 'ਚ ਸ਼ਾਮਿਲ ਹੈ। ਬੜੀ ਸ਼ਰਧਾ ਨਾਲ ਕੰਜਕਾ ਦੇ ਪੈਰ ਧੋਂਦਾ ਹੈ ਤੇ ਚਰਣਾਮਤ ਲੈਂਦਾ ਹੈ। ਉਹ ਕੁੜੀ ਬੁਰੀ ਤਰ੍ਹਾਂ ਡਰੀ ਹੋਈ ਹੈ ਤੇ ਕੰਬ ਰਹੀ ਹੈ। ਪਰ ਕਿਸੇ ਦਾ ਇਸ ਪਾਸੇ ਧਿਆਨ ਨਹੀਂ ਹੈ।

95:: ਸ਼ਹਾਦਤ ਤੇ ਹੋਰ ਨਾਟਕ