ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੁਆਮੀ ਉਸਨੂੰ ਚੁੰਨੀ ਪਵਾਉਂਦਾ ਹੈ। ਉਹ ਸੁੰਗੜਦੀ ਜਾਂਦੀ ਹੈ। ਸਾਰੇ ਉਸਦੀ ਆਰਤੀ ਉਤਾਰਨੀ ਸ਼ੁਰੂ ਕਰਦੇ ਹਨ।)

ਸਵਾਮੀ

:(ਅੱਖਾਂ ਬੰਦ ਕਰਕੇ ਸਿਰ ਤੋਂ ਉਪਰ ਕਰਕੇ ਹੱਥ ਜੋੜਦਾ ਹੈ।)

ਚਾਮੁੰਡਾ ਹੈ ਪ੍ਰੇਤ ਪਰ ਵੈਸ਼ਣਵੀ ਗਰੁੜ ਅਸਵਾਰ।

ਬੈਲ ਚੜ੍ਹੀ ਮਹੇਸ਼ਵਰੀ ਹਾਥ ਲਿਏ ਹਥਿਆਰ...

(ਸਵਾਮੀ ਲੀਡ ਕਰਦਾ ਹੈ ਤੇ ਬਾਕੀ ਸਾਰੇ ਉਸਦੇ ਪਿੱਛੇ ਵੀਰ ਰਸ ਵਿੱਚ ਡੁੱਬੇ ਹੋਏ ਗਾਂਦੇ ਹਨ। ਜਿਉਂ ਜਿਉਂ ਆਰਤੀ ਸਿਖਰ ਛੂੰਹਦੀ ਹੈ, ਕੰਜਕ ਸੁੰਗੜਦੀ ਹੋਈ ਬੈਠਦੀ ਜਾਂਦੀ ਹੈ। ਪਰ ਕਿਸੇ ਦਾ ਇਸ ਵੱਲ ਧਿਆਨ ਨਹੀਂ ਤੇ ਅੰਤ ਵਿੱਚ ਉਹ ਢਹਿ ਜਾਂਦੀ ਹੈ।)

ਆਰਤੀ

:ਸ਼ੰਖ ਚੱਕਰ ਸ਼ਕਤੀ ਤ੍ਰਿਸ਼ੂਲਾ, ਹਲ ਮੂਸਲ ਕਰ ਕਮਲ ਕੇ ਫੁਲਾ।

ਦੈਂਤ ਸੰਘਾਰ ਕਰਣ ਦੇ ਕਾਰਣ, ਰੁਪ ਭਿਅੰਕਰ ਕੀਨ ਮਾਂ ਧਾਰਨ। ਜੈ ਜੈ ਸ਼ਕਤੀ ਜੈ ਜੈ ਮਹਾਕਾਲੀ! ਸੋਭਾ ਬਰਣੀ ਨਾ ਜਾਏ ਨਿਰਾਲੀ। ਖੰਡਾ ਦਾਏਂ ਹਾਥ ਵਿਰਾਜੇ, ਬਾਏਂ ਹਾਥ ਮੇਂ ਖੱਪਰ ਸਾਜੇ, ਮੁੰਡਨ ਮਾਲ ਮਾਤ ਗਲੇ ਡਾਲੀ, ਜੈ ਜੈ ਸ਼ਕਤੀ ਜੈ ਜੈ ਮਹਾਕਾਲੀ! ਦੁਸ਼ਟ ਸੰਘਾਰਣੀ ਜੈ ਜੈ ਚੰਡੀ ਪਾਂਵ ਪਖਾਰੇਂ ਹੇ ਰਣ ਚੰਡੀ। ਚੰਡ ਮੁੰਡ ਮਰਦਨੀ ਚਾਮੁੰਡੀ ਜੈ ਜੈ ਹੋਇ ਰਹੀ ਰਣ ਚੰਡੀ। ਰਕਤਬੀਜ ਕਾ ਰਕਤ ਚੜ੍ਹਾਵੇਂ, ਪੁਨਿ ਪੁਨਿ ਮਾਂ ਕੇ ਮਨ ਕੋ ਭਾਵੇ।

ਰਕੜ ਦੰਤਾ ਕਹਲਾਨੇ ਵਾਲੀ ਜੈ ਜੈ ਸ਼ਕਤੀ ਜੈ ਜੈ ਮਹਾਕਾਲੀ...

(ਬਾਹਰੋਂ ਰੌਲਾ ਪਾਂਦਾ ਇੱਕ ਬੰਦਾ ਆਂਦਾ ਹੈ।)

: ਸੁਆਮੀ ਜੀ, ਸੁਆਮੀ ਜੀ! ਅਨਰਥ ਹੋ ਗਿਆ, ਬੇੜਾ ਗਰਕ! ਰਗੜੇ ਗਏ ਆਪਾਂ ਤੇ!

:(ਝਿੜਕੇ ਕੇ) ਕੀ ਹੋ ਗਿਆ ਓਇ! ਕੀ ਪਹਾੜ ਡਿੱਗ ਗਿਆ ਤੇਰੇ 'ਤੇ। ਦੇਖਦਾ ਨਹੀਂ ਸ਼ਕਤੀ... ਮਾਂ ਦੇਵੀ ਦੀ ਪੂਜਾ... (ਇਸ ਸਭ ਕੁਝ ਤੋਂ ਬੇਪਰਵਾਹ ਸਵਾਮੀ ਢਹੀ ਪਈ ਕੰਜਕਾ ਸਾਹਮਣੇ ਅੱਖਾਂ ਬੰਦ ਕਰਕੇ ਹੱਥ ਜੋੜੀ ਖੜਾ ਹੈ)

:(1 ਨੰਬਰ ਦੀ ਗੱਲ ਵਿੱਚ ਹੀ ਕੱਟਦੇ ਹੋਏ) ਆਪਾਂ ਤਾਂ ਬੰਨੇ ਗਏ ਬੀਹ ਬੀਹ

96:: ਸ਼ਹਾਦਤ ਤੇ ਹੋਰ ਨਾਟਕ