ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਾਲਾਂ ਲਈ, ਤੇ ਇਹ ਸ਼ਾਮੂ ਵੀ, ਇਹਦਾ ਵੀ ਨਾਂ ਵੱਜਦਾ ਐ ਵਿੱਚ।

(ਸ਼ਾਮੂ ਘਬਰਾ ਜਾਂਦਾ ਹੈ। ਪਰ ਸਵਾਮੀ ਸਾਰਿਆਂ ਨੂੰ ਹੱਥ ਚੁੱਕ ਕੇ ਚੁੱਪ ਕਰਾਉਂਦਾ ਹੈ।)

ਸਵਾਮੀ

: ਜੈ ਮਾਂ ਸੱਚੀਆਂ ਜੋਤਾਂ ਵਾਲੀ ਮਾਤਾ...

ਸਾਰੇ

: (ਸ਼ਾਮਿਲ ਹੁੰਦੇ ਹਨ) ਤੁਹਾਡੀ ਸਦਾ ਹੀ ਜੈ!

ਸੰਨਾਟਾ!

ਸਵਾਮੀ

: (ਘੂਰਦੇ ਹੋਏ) ਹੋਇਆ ਕੀ ਏ।

: ਓ ਜੀ ਸੱਤ ਬੰਦੇ ਠੋਕ ਤੇ ਜੀ ਆਪਣੇ, ...ਡੀ ਐਸ ਪੀ ਨੇ, ...ਬਲਾਤਕਾਰ ਦੇ ਕੇਸ 'ਚ (ਸਵਾਮੀ ਦੇ ਚੇਹਰੇ ਤੇ ਮੁਸਕਾਨ ਖੇਡ ਜਾਂਦੀ ਹੈ।) ਹਾਲੇ ਹੋਰ ਪਤਾ ਨੀ ਜੀ ਕਿੰਨੇ ਕੁ ਟੰਗੇ ਜਾਣੇ...

(ਰੋਕਦੇ ਰੋਕਦੇ ਵੀ ਸਵਾਮੀ ਦੀ ਹਾਸੀ ਨਿਕਲ ਜਾਂਦੀ ਹੈ। ਉਹ ਸੁਆਦ ਲੈਂਦੇ ਹੋਏ ਖੀ ਖੀ ਕਰਕੇ ਹਸਦਾ ਹੈ। ਬਾਕੀ ਸਾਰੀ ਹੈਰਾਨ ਹੋ ਕੇ ਉਸ ਵੱਲ ਵੇਖਦੇ ਹਨ। ਉਨ੍ਹਾਂ ਨੂੰ ਕੁਝ ਸਮਝ ਨਹੀਂ ਆਉਂਦਾ।)

ਸਵਾਮੀ

: (ਹਾਸਾ ਰੋਕਦਾ ਹੋਇਆ) ਕੁਝ ਨੀ ਕੁਝ ਨੀ! ਇਹ ਆਪਣਾ ਡੀ ਆਈ ਜੀ ਏ ਨਾ..., ਚਕਰਵਰਤੀ। ਸਾਲੇ ਨੂੰ ਗੱਲ ਬੜੀ ਫੁਰਦੀ..., ਪਤਾ ਨੀ ਕਿੱਥੋਂ ਲਿਆਂਦਾ ਕੱਢ ਕੇ। ਉਹਦੇ ਕੋਲ ਇੱਕ ਹਿਊਮਨ ਰਾਈਟ ਵਾਲੀ ਚਲੀ ਗਈ ਲੈ ਕੇ ਇੱਕ ਬੁੱਢੀ ਨੂੰ... (ਫੇਰ ਹੱਸ ਪੈਂਦਾ ਹੈ) ਅਖੇ ਬਲਾਤਕਾਰ ਹੋਇਆ ਇਸ ਨਾਲ..., ਸਮੂਹਕ! ਹੰਅ ..., ਅੱਗਿਓਂ ਪਤਾ ਕੀ ਕਹਿੰਦਾ (ਸਭ ਦੇ ਚਿਹਰੇ ਬਲੈਂਕ ਹਨ, ਪਰ ਉਹ ਦੇਖਦਾ ਹੀ ਨਹੀਂ, ਮਜ਼ਾ ਲੈਂਦੇ ਹੋਏ), ਦੁਕਾਨ ਸੀ ਜੀ, ਲੁੱਟੀ ਗਈ, (ਹੱਸ ਕੇ) ਲੁੱਟ ਲਈ ਭੀੜ ਨੇ, ਹੁਣ ਮੈਂ ਕਿਹਦੇ ਕਿਹਦੇ 'ਤੇ ਕੇਸ ਕਰਾਂ। (ਹਸਦਾ ਹੈ। ਬਾਕੀਆਂ ਨੂੰ ਵੀ ਗੱਲ ਸਮਝ ਆਉਂਦੀ ਹੈ ਤੇ ਉਹ ਰਾਹਤ ਮਹਿਸੂਸ ਕਰਦੇ ਹਨ। ੧ ਨੰਬਰ ਨੂੰ) ਲਿਸਟਾਂ ਲਿਆਓ! ਤੇ ਉਹ ਨਕਸ਼ੇ ਕਿੱਥੇ ਐ?

: ਪਰ ਸੁਆਮੀ ਜੀ... ਉਹ... ਡੀ ਐਸ ਪੀ. (ਡਰਦਾ ਡਰਦਾ) ਬੜਾ ਕੱਬਾ ਐ ਜੀ।

97:: ਸ਼ਹਾਦਤ ਤੇ ਹੋਰ ਨਾਟਕ