ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵਾਮੀ

:(ਟੁੱਟ ਕੇ ਪੈਂਦਾ ਹੈ) ਮੈਂ ਇੰਨੇ ਵਿਸਥਾਰ ਨਾਲ ਸਮਝਾਈ... ਤੈਨੂੰ ਸਮਝ ਨੀ ਆਈ। (ਫੇਰ ਨਰਮ ਪੈਂਦਾ ਹੈ।) ਡਰਨ ਦੀ ਕੋਈ ਗੱਲ ਨੀ। ਬਦਲ 'ਤਾ ਜਾਵੇਗਾ। ਬਾਹਲਾ ਈ ਹਮਦਰਦ ਬਣਦੈ ਮਸਲਿਆਂ ਦਾ। ਤੁਸੀਂ ਛੇਤੀ ਕਰੋ..., ਸਮਾ ਘੱਟ ਏ!

(ਉਹ ਜਾਂਦਾ ਹੈ ਤੇ ਬਾਕੀ ਉਸਦੇ ਪਿਛੇ ਜਾਂਦੇ ਹਨ। ਮੰਚ 'ਤੇ ਸਿਰਫ਼ ਲਾਸ਼ਾਂ ਰਹਿ ਜਾਂਦੀਆਂ ਹਨ ਤੇ ਉਹ ਕੰਜਕਾ। ਉਹ ਕੰਜਕ ਹੌਲੀ ਹੌਲੀ ਉਠਦੀ ਹੈ ਤੇ ਲਾਸ਼ਾਂ ਨੂੰ ਟੋਹ ਟੋਹ ਕੇ ਦੇਖਦੀ ਹੈ। ਬਾਹਰੋਂ ਹੂ ਹੂ ਹੂ ਦੀਆਂ ਆਵਾਜ਼ਾਂ ਆਉਂਦੀਆਂ ਹਨ। ਕੰਜਕ ਆਵਾਜ਼ ਦੀ ਦਿਸ਼ਾ ਵੱਲ ਦੇਖਦੀ ਹੈ ਤੇ ਡਰਦੀ ਹੋਈ ਦੂਜੇ ਪਾਸੇ ਦੌੜਦੀ ਹੈ। ਸਾਹਮਣਿਓਂ ਗਨੀ ਖਾਂ ਨੂੰ ਆਉਂਦਿਆਂ ਦੇਖ ਕੇ ਮੁੜ ਦਿਸ਼ਾ ਬਦਲ ਕੇ ਭੱਜਦੀ ਹੈ।)

ਗਨੀ ਖਾਂ

:(ਮੁਗਲ ਸਿਪਾਹੀਆਂ ਨੂੰ ਮੰਚ ਵੱਲ ਆਉਂਦਾ ਦੇਖ ਕੇ) ਇਹ ਮੁਗ਼ਲ ਫ਼ੌਜੀ ਇੱਥੇ ਕਿੱਥੋਂ ਆ ਗਏ। ...ਤੇ ਇਨ੍ਹਾਂ ਨੇ ਚਿਹਰੇ ਕਿਉਂ ਲੁਕੋਏ ...।

ਗਨੀ ਖਾਂ

:ਰੁਕ ਜਾ ਧੀਏ ਰੁਕ ਜਾ! ਅੱਲ੍ਹਾ ਦਾ ਵਾਸਤਾ ਈ ਤੈਨੂੰ ਰੁਕ ਜਾ! (ਹੂ ਹੂ ਦੀ ਆਵਾਜ਼ ਨੇੜੇ ਆਉਂਦੀ ਹੈ। ਬਾਹਰੋਂ ਹਥਿਆਰਬੰਦ ਬੰਦਿਆਂ ਨੂੰ ਆਉਂਦੇ ਦੇਖ ਕੇ ਗਨੀ ਖਾਂ ਲੁਕ ਜਾਂਦਾ ਹੈ।)

(ਮੁਗ਼ਲੀਆਂ ਵਰਦੀਆਂ ਪਾਈ ਕੁਝ ਹਥਿਆਰਬੰਦ ਲੋਕ ਮੰਚ 'ਤੇ ਆਉਂਦੇ ਹਨ ਤੇ ਲਾਸ਼ਾਂ ਦੁਆਲੇ ਮਾਰਚ ਕਰਦੇ ਹਨ। ਇੱਕ ਬੰਦਾ ਹਿੰਸਕ ਜਿਬਰਿਸ਼ ਵਿੱਚ ਉਨ੍ਹਾਂ ਨੂੰ ਮੁਖ਼ਾਤਬ ਹੁੰਦਾ ਹੈ। ਲਾਸ਼ਾਂ 'ਚ ਜਾਨ ਪੈਂਦੀ ਹੈ। ਗਨੀ ਖਾਂ ਹੈਰਾਨ ਹੋਇਆ ਸਭ ਦੇਖਦਾ ਹੈ, ਉਸਦੇ ਕੁਝ ਪੱਲੇ ਨਹੀਂ ਪੈ ਰਿਹਾ! ਲਾਸ਼ਾਂ ਉਠਣ ਲਗਦੀਆਂ ਹਨ।)

ਗਨੀ ਖਾਂ

: ਯਾ ਖ਼ੁਦਾ! ...ਲਾਸ਼ਾਂ ਉਠਣ ਲੱਗੀਆਂ! ਕਿਆਮਤ...! (ਖੁਦ ਨੂੰ ਟੋਹ ਕੇ ਦੇਖਦੇ ਹੈ।) ਹਸ਼ਰ ਦਾ ਦਿਹਾੜਾ!

(ਲਾਸ਼ਾਂ ਦੇ ਦੁਆਲੇ ਚਲਦੀ ਫ਼ੌਜੀ ਡ੍ਰਿਲ ਹੋਰ ਤੇਜ਼ ਹੋ ਜਾਂਦੀ ਹੈ। ਲਾਸ਼ਾਂ ਵੀ ਉਸ ਫ਼ੌਜ 'ਚ ਸ਼ਾਮਿਲ ਹੋ ਜਾਂਦੀਆਂ ਹਨ। ਉਹ ਆਪਣੇ ਸ਼ਰੀਰਾਂ ਨੂੰ ਇੰਜ ਦੇਖਦੀਆਂ ਹਨ ਜਿਵੇਂ ਉਨ੍ਹਾਂ 'ਚੋਂ ਹਥਿਆਰ ਉੱਗ ਰਹੇ ਹੋਣ। ਹਰ ਪਾਸੇ ਤੋਂ ਲੋਗ ਇਸ ਫ਼ੌਜ 'ਚ

98:: ਸ਼ਹਾਦਤ ਤੇ ਹੋਰ ਨਾਟਕ