ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਸ਼ਾਮਿਲ ਹੁੰਦੇ ਹਨ। ਤੇ ਇੱਕ ਜਣਾ ਕੂਕਦਾ ਹੈ: "ਯਾਲਗਾਰ"! ਸਾਰੇ ਹਮਲਾਵਰ ਪੋਜ਼ ਲਈ ਕੂਕਦੇ ਹੋਏ ਅੱਡੋ-ਅੱਡ ਦਿਸ਼ਾਵਾਂ ਵੱਲ ਟੁੱਟ ਪੈਂਦੇ ਹਨ।)

ਗਨੀ ਖਾਂ

:(ਕੰਬ ਰਿਹਾ ਹੈ) ਯਾ ਖ਼ੁਦਾ ਅਸੀਂ ਘਿਰ ਗਏ ਆਂ। ਗੌਰ ਨਾਲ ਇੱਕ ਦਿਸ਼ਾ 'ਚ ਦੇਖਦਾ ਤੇ ਪਛਾਣਦਾ ਹੈ) ਹਾਂ, ਉਹੀ ਨੇ..., ਪਹਾੜੀ ਰਾਜੇ ..., ਮੁਗ਼ਲ ਫ਼ੌਜਾਂ! ਹਾਂ, ਸਾਨੂੰ ਈ ਲਭਦੀਆਂ ਫਿਰਦੀਆਂ। ਨਬੀ ਖੌਰੇ ਕਿਧਰ ਰਹਿ ਗਿਐ! (ਨਬੀ ਨੂੰ ਵਾਜਾਂ ਮਾਰਦਾ ਬਾਹਰ ਨਿਕਲ ਜਾਂਦਾ ਹੈ।)

(ਮੰਚ 'ਤੇ ਹਨੇਰਾ)

ਨਬੀ ਖਾਂ

: (ਟੋਂਹਦਾ ਹੋਇਆ ਆਉਂਦਾ) ਸੱਚਿਆ ਪਾਤਸ਼ਾਹ ਏਨਾ ਸੰਘਣਾ ਹਨੇਰਾ! (ਦਬੀ ਜ਼ਬਾਨ 'ਚ) ਗਨੀ..., ਗਨੀ ਖਾਂ..., ਕਿੱਥੇ ਰਹਿ ਗਿਆ ਇਸ ਘੱਲੂਘਾਰੇ 'ਚ। ਕੋਈ ਹੈ, ਕਿਸੇ ਵੇਖਿਆ ਉਸਨੂੰ! (ਦਰਸ਼ਕਾਂ ਵੱਲ ਨੂੰ) ਤੁਸੀਂ ਵੇਖਿਆ? ਗਨੀ ਖਾਂ..., ਮੇਰਾ ਵੀਰ... ਵਿਛੜ ਗਿਆ ਮੈਥੋਂ, ...ਏਸ ਕਿਆਮਤ ਦੀ ਵਰਦੀ ਅੱਗ ਵਿੱਚ! (ਜਿਵੇਂ ਮਨ ਨੂੰ ਝਟਕਾ ਲਗਦਾ ਹੈ) ਕੀ...! ਕੀ ਕਿਹਾ ਤੁਸੀਂ!! ਤੁਸੀਂ ਜਾਣਦੇ ਨਹੀਂ!!! ਮੈਂ... ਮੈਂ ਨਬੀ ਆਂ... ਉਹ ਗਨੀ...! ਪੰਜਾਬ ਦਾ ਕਿਣਕਾ-ਕਿਣਕਾ ਜਾਣਦਾ ਸਾਨੂੰ। ਕਹਿਰ ਦਾ ਸਮਾਂ ਸੀ ਤੇ ਅਗੰਮੀ ਨੂਰ ਦੀ ਉਹ ਜੋਤ... ਦਸਵੀਂ ਪਾਤਸ਼ਾਹੀ...! ਤੇ ਚਾਰੇ ਪਾਸੇ ਮੁਗ਼ਲ ਫ਼ੌਜਾਂ...। (ਆਸੇ-ਪਾਸੇ ਦੇਖਦਾ) ਅਸੀਂ ਓ ਮੁਗ਼ਲਾਂ ਦੇ ਘੇਰੇ 'ਚੋਂ ਕੱਢ ਕੇ ਲੈ ਕੇ ਗਏ ਸੀ ਉਨਾਂ ਨੂੰ..., ਉੱਚ ਦਾ ਪੀਰ ਬਣਾ ਕੇ! (ਹਫ਼ਦਾ ਹੈ) ਹਲਕਾਏ ਕੁੱਤਿਆਂ ਵਾਂਗ ਮੁਗ਼ਲ ਫ਼ੌਜੀ ਪੈੜ ਸੁੰਘਦੇ ਫਿਰਦੇ! (ਚੁੱਪੀ ਪਿੱਛੋਂ ਹੂ ਹੂ ਦੀਆਂ ਆਵਾਜ਼ਾਂ...।) ਲਗਦਾ ਐ ਕੁਝ ਵੀ ਨਹੀਂ ਬੀਤਿਆ! ਇਹ ਸਮਾ ਸਿਰਫ਼ ਛਲਾਵਾ ਏ! (ਆਵਾਜ਼ਾਂ ਦੂਰ ਜਾਂਦੀਆਂ ਲਗਦੀਆਂ ਹਨ।) ਪਰ ਮੇਰਾ ਯਾਰ ਗੁੰਮ ਗਿਆ ਏ ਖੂਨ ਦੀ ਇਸ ਹਨੇਰੀ ਨੇ...! ਗੁਰੂ ਦੀ ਸੌਂਹ ਏ ਤੁਹਾਨੂੰ! ਚੁੱਪ ਨਹੀਂ ਰਹਿ ਸਕਦੇ ਤੁਸੀਂ! ਜਵਾਬ ਦੇਣਾ ਪਵੇਗਾ ਤੁਹਾਨੂੰ। ਮੈਨੂੰ ਨਹੀਂ ਉਸ ਸੱਚੇ ਪਾਤਸ਼ਾਹ ਨੂੰ! ਉਸ ਦਾ ਵਾਇਦਾ ਸੀ..., ਫ਼ਰਜੰਦ ਆਖਿਆ ਸੀ ਸਾਨੂੰ ਆਪਣਾ! ਗੁਰੂ ਦੇ ਬੇਟੇ ਆਂ ਅਸੀਂ! ਗੁਰੂ ਦੇ ਬੇਟੇ! ਗਨੀ..., ਗਨੀ ਖਾਂ..., ਗੁਰੂ ਦਾ ਬੇਟਾ ਏਂ ਤੂੰ...। (ਹਨੇਰੇ 'ਚ ਟਟੋਲਦਾ ਹੋਇਆ ਮੰਚ 'ਤੇ ਲੱਭਦਾ ਫਿਰਦਾ ਹੈ।)

(ਪਿੱਛੋਂ ਜੈ ਸ੍ਰੀ ਰਾਮ! ਤੇ ਜੰਗੀ ਨਗਾੜੇ ਦੀਆਂ ਹਲਕੀਆਂ ਹਲਕੀਆਂ ਆਵਾਜ਼ਾਂ ਆਉਂਦੀਆਂ ਹਨ। ਦੂਜੇ ਪਾਸਿਓਂ ਗਨੀ ਖਾਂ

99:: ਸ਼ਹਾਦਤ ਤੇ ਹੋਰ ਨਾਟਕ