ਲਿਆ ਸੀ। ਇਸ ਤਰ੍ਹਾਂ ਪਿੰਕੂ ਚੂਹੇ ਨੇ ਕਿੰਨੇ ਹੀ ਓਬੜਾਂ ਤੇ ਬਿਨਾਂ ਜਾਣ-ਪਛਾਣ ਦੇ ਚੂਹਿਆਂ ਨੂੰ ਵੀ ਮਿੱਤਰ ਬਣਾ ਲਿਆ ਸੀ।
ਪਿੰਕੂ ਚੂਹੇ ਨੇ ਜਿਨ੍ਹਾਂ ਓਬੜਾਂ ਨੂੰ ਮਿੱਤਰ ਬਣਾਇਆ ਸੀ, ਉਨ੍ਹਾਂ ਵਿਚ ਇਕ ਚਿੰਕੂ ਨਾਂ ਦਾ ਚੂਹਾ ਵੀ ਸੀ। ਚਿੰਕੂ ਚੂਹਾ ਦਿਨਾਂ ਵਿਚ ਹੀ ਪਿੰਕੂ ਚੂਹੇ ਨਾਲ ਘੁਲਮਿਲ ਗਿਆ। ਹੁਣ ਪਿੰਕੂ ਚੂਹਾ ਸਭ ਤੋਂ ਵੱਧ ਚੈਟਿੰਗ ਚਿੰਕੂ ਚੂਹੇ ਨਾਲ ਕਰਦਾ।
ਫੇਸਬੁਕ ਉੱਪਰ ਅਪਲੋਡ ਜਾਣਕਾਰੀ ਅਨੁਸਾਰ ਚਿੰਕੂ ਚੂਹਾ ਵੀ ਪਿੰਕੂ ਚੂਹੇ ਕੋਲ ਹੀ ਸ਼ਹਿਰ ਵਿਚ ਰਹਿੰਦਾ ਸੀ ਤੇ ਇਕ ਦਿਨ ਚੈਟਿੰਗ ਕਰਦਿਆਂ-ਕਰਦਿਆਂ ਚਿੰਕੂ ਚੂਹੇ ਨੇ ਪਿੰਕੂ ਚੂਹੇ ਨੂੰ ਸ਼ਹਿਰ ਆਕੇ ਮਿਲਣ ਲਈ ਆਖਿਆ। ਪਿੰਕੂ ਚੂਹੇ ਨੇ ਉਸੇ ਵਕਤ ਸ਼ਹਿਰ ਜਾਕੇ ਚਿੰਕੂ ਚੂਹੇ ਨੂੰ ਮਿਲਣ ਲਈ ਹਾਮੀ ਭਰ ਲਈ।
ਚਿੰਕੂ ਚੂਹੇ ਨੇ ਪਿੰਕੂ ਚੂਹੇ ਨੂੰ ਮਿਲਣ ਲਈ ਸ਼ਹਿਰ ਵਿਚ ਗੋਮੂ ਹਲਵਾਈ ਦੀ ਦੁਕਾਨ ਨਿਸ਼ਚਿਤ ਕਰ ਲਈ ਸੀ।
“ਪਿੰਕੂ ਭਰਾ! ਆਪਾਂ ਕੱਲ੍ਹ ਸਵੇਰ-ਸਵੇਰ ਗੋਮੂ ਹਲਵਾਈ ਦੀ ਦੁਕਾਨ ਦੇ ਪਿੱਛੇ ਸਟੋਰ ਵਿਚ ਬਹਿ ਕੇ ਗੱਪ-ਸ਼ਪ ਕਰਾਂਗੇ ਤੇ ਕੁਝ ਖਾ-ਪੀ ਵੀ ਲਵਾਂਗੇ।” ਚਿੰਕੂ ਚੂਹੇ ਨੇ ਫੇਸਬੁੱਕ ਰਾਹੀਂ ਆਖਿਆ ਸੀ।