ਦੇ ਜਾਨਵਰਾਂ ਉਪਰ ਨਿਗਰਾਨੀ ਨਹੀਂ ਰੱਖ ਸਕਦੀ ਸੀ। ਕਿਉਂਕਿ ਪਾਣੀ ਤੋਂ ਬਾਹਰ ਆ ਕੇ ਉਸ ਲਈ ਬਚਣਾ ਮੁਸ਼ਕਲ ਸੀ।
ਦਰੱਖਤ ਉੱਪਰ ਰਹਿੰਦੀ ਨਿੱਕੀ ਚਿੜੀ ਕਈ ਦਿਨ ਵੇਖਦੀ ਰਹੀ। ਨਿੱਕੀ ਚਿੜੀ ਨੂੰ ਮੱਛੀ ਉਪਰ ਬੇਹੱਦ ਤਰਸ ਆਉਂਦਾ। ਨਿੱਕੀ ਚਿੜੀ ਬਹੁਤ ਦੂਰ-ਅੰਦੇਸ਼ੀ ਸੀ। ਨਿੱਕੀ ਚਿੜੀ ਜਾਣਦੀ ਸੀ ਕਿ ਛੱਪੜ ਦਾ ਦਿਨੋ-ਦਿਨ ਗੰਦਾ ਹੁੰਦਾ ਜਾਂਦਾ ਪਾਣੀ ਮੱਛੀ ਦੇ ਨਾਲ-ਨਾਲ ਕੱਲ ਨੂੰ ਜੰਗਲ ਦੇ ਬਾਕੀ ਜਾਨਵਰਾਂ ਲਈ ਵੀ ਮੁਸੀਬਤ ਖੜ੍ਹੀ ਕਰੇਗਾ। ਗੰਦਾ ਪਾਣੀ ਪੀਣ ਨਾਲ ਹੌਲੀ-ਹੌਲੀ ਜੰਗਲ ਦੇ ਸਾਰੇ ਜਾਨਵਰ ਬਿਮਾਰ ਪੈ ਜਾਣਗੇ।
ਨਿੱਕੀ ਚਿੜੀ ਭਾਵੇਂ ਨਿੱਕੀ ਜਿਹੀ ਸੀ ਪਰ ਉਸਦਾ ਦਿਮਾਗ ਨਿੱਕਾ ਨਹੀਂ ਸੀ। ਨਿੱਕੀ ਚਿੜੀ ਜਾਣਦੀ ਸੀ ਕਿ ਵਿਗਿਆਨ ਦੇ ਇਸ ਯੁਗ ਵਿਚ ਜਿਸਮਾਨੀ ਤਾਕਤ ਦੀ ਨਹੀਂ, ਦਿਮਾਗੀ ਤਾਕਤ ਦੀ ਜ਼ਰੂਰਤ ਹੈ। ਨਿੱਕੀ ਚਿੜੀ ਛੱਪੜ ਦੇ ਪਾਣੀ ਨੂੰ ਗੰਦੇ ਹੋਣ ਤੋਂ ਬਚਾਉਣ ਦੀ ਕੋਈ ਸਕੀਮ ਬਣਾਉਣ ਲੱਗੀ। ਨਿੱਕੀ ਚਿੜੀ ਕਈ ਦਿਨ ਸੋਚਦੀ ਰਹੀ ਤੇ ਕਈ ਦਿਨ ਸੋਚਣ ਤੋਂ ਬਾਅਦ ਉਸਨੇ ਪਾਣੀ ਨੂੰ ਗੰਦੇ ਹੋਣ ਤੋਂ ਬਚਾਉਣ ਦੀ ਸਕੀਮ ਬਣਾ ਲਈ।
ਹੁਣ ਨਿੱਕੀ ਚਿੜੀ ਸਵੇਰ-ਸ਼ਾਮ ਛੱਪੜ ਦੇ ਆਸੇ-ਪਾਸੇ ਕਿਸੇ ਨਾ ਕਿਸੇ ਦਰੱਖਤ 'ਤੇ ਬਹਿ ਕੇ ਗਾਉਣ ਲੱਗ ਪੈਂਦੀ :-
ਜਲ ਹੈ ਤਾਂ ਕੱਲ੍ਹ ਹੈ
ਜਲ ਬਚਾਉਣਾ ਹੈ
ਧਰਤ ਨੂੰ ਸਵਰਗ ਬਣਾਉਣਾ ਹੈ
ਜਲ ਨੂੰ ਮੈਲ਼ਾ ਨਾ ਕਰਿਓ
ਜਲ ਨੇ ਹੀ ਮੈਲ਼ ਨੂੰ ਧੋਣਾ ਹੈ।
ਨਿੱਕੀ ਚਿੜੀ ਨੂੰ ਗਾਉਂਦਿਆਂ ਵੇਖ ਕੇ ਕੁਝ ਹੋਰ ਚਿੜੀਆਂ ਵੀ ਸਾਥ ਦੇਣ ਲੱਗ ਪੈਂਦੀਆਂ ਸਨ। ਨਿੱਕੀ ਚਿੜੀ ਦੀ ਰੀਸੇ ਕੁਝ ਹੋਰ ਚਿੜੀਆਂ ਨੇ ਵੀ ਗੀਤ ਬਣਾ ਲਏ ਸਨ।
ਹੁਣ ਨਿੱਕੀ ਚਿੜੀ ਦੇ ਨਾਲ ਹੋਰ ਚਿੜੀਆਂ ਵੀ ਜੰਗਲ ਦੇ ਜਾਨਵਰਾਂ ਨੂੰ ਪਾਣੀ ਬਚਾਉਣ ਦੀ ਪ੍ਰੇਰਨਾ ਦਿੰਦੀਆਂ। ਚਿੜੀਆਂ ਦਰੱਖਤਾਂ ਦੇ ਉੱਪਰ ਬਹਿ ਕੇ ਛੱਪੜ ਦੇ