ਸਮੱਗਰੀ 'ਤੇ ਜਾਓ

ਪੰਨਾ:ਸ਼ਹਿਰ ਗਿਆ ਕਾਂ.pdf/14

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਾਣੀ ਨੂੰ ਗੰਦਾ ਕਰਨ ਵਾਲੇ ਜਾਨਵਰਾਂ ਉੱਪਰ ਨਿਗ੍ਹਾ ਵੀ ਰੱਖਦੀਆਂ ਸਨ। ਚਿੜੀਆਂ ਛੱਪੜ ਦੇ ਪਾਣੀ ਨੂੰ ਗੰਦਾ ਕਰਨ ਵਾਲੇ ਜਾਨਵਰਾਂ ਨੂੰ ਠਿੱਠ ਵੀ ਕਰਦੀਆਂ ਸਨ ਤੇ ਚਿੜੀਆਂ ਦੇ ਇਹ ਵਿਅੰਗ-ਬਾਣ ਅੜੀਅਲ ਜਾਨਵਰਾਂ ਨੂੰ ਬੇਹੱਦ ਭੈੜੇ ਲਗਦੇ। ਜਾਨਵਰਾਂ ਨੂੰ ਚਿੜੀਆਂ ਉੱਪਰ ਗੁੱਸਾ ਆਉਂਦਾ ਪਰ ਜਾਨਵਰ, ਚਿੜੀਆਂ ਦਾ ਕੁਝ ਨਹੀਂ ਵਿਗਾੜ ਸਕਦੇ ਸਨ। ਚਿੜੀਆਂ ਆਪਣਾ ਕੰਮ ਕਰਕੇ ਉਡਾਰੀ ਮਾਰ ਜਾਂਦੀਆਂ ਤੇ ਛੱਪੜ ਦੇ ਦੂਸਰੇ ਪਾਸੇ ਜਾਕੇ ਗਾਉਣ ਲੱਗ ਪੈਂਦੀਆਂ ਸਨ।

ਨਿੱਕੀ ਚਿੜੀ ਦੀ ਸਿਆਣਪ ਤੇ ਪਹਿਲਕਦਮੀ ਹੌਲੀ-ਹੌਲੀ ਰੰਗ ਵਿਖਾਉਣ ਲੱਗ ਪਈ ਸੀ। ਪਾਣੀ ਨੂੰ ਸਾਫ਼ ਰੱਖਣ ਲਈ ਗੀਤ ਗਾਉਣ ਵਾਲੀਆਂ ਤੇ ਜਾਨਵਰਾਂ ਨੂੰ ਠਿੱਠ ਕਰਨ ਵਾਲੀਆਂ ਚਿੜੀਆਂ ਦੀ ਗਿਣਤੀ ਹੌਲੀ-ਹੌਲੀ ਵਧਦੀ ਜਾ ਰਹੀ ਸੀ। ਚਿੜੀਆਂ ਨਾਲ ਹੋਰ ਵੀ ਪੰਛੀ ਜੁੜਦੇ ਜਾ ਰਹੇ ਸਨ। ਚਿੜੀਆਂ ਨਾਲ ਇਕ ਕੋਇਲ ਤੇ ਇਕ ਮੋਰ ਵੀ ਜੁੜ ਗਿਆ ਸੀ। ਹੁਣ ਚਿੜੀਆਂ ਨਾਲ ਕੋਇਲ ਵੀ ਆਪਣੀ ਸੁਰੀਲੀ ਆਵਾਜ਼ ਵਿਚ ਗਾਉਂਦੀ ਸੀ ਤੇ ਮੋਰ ਇਸ ਗਾਉਣ ਦੇ ਨਾਲ-ਨਾਲ ਨਾਚ ਕਰਦਾ ਸੀ। ਹੁਣ ਹੌਲੀ-ਹੌਲੀ ਛੱਪੜ ਦਾ ਪਾਣੀ ਸਾਫ਼ ਹੁੰਦਾ ਜਾ ਰਿਹਾ ਸੀ। ਮੱਛੀ ਬੇਹੱਦ ਖੁਸ਼ ਸੀ।