ਕਿੱਟੂ ਕਾਂ
ਜਿਸ ਦਰੱਖਤ ਉਪਰ ਕਿੱਟੂ ਕਾਂ ਰਹਿੰਦਾ ਸੀ, ਉਸੇ ਦਰੱਖਤ ਦੇ ਹੇਠਾਂ ਇਕ ਕੁੱਤਾ ਵੀ ਘੁਰਨੇ ਵਿਚ ਰਹਿੰਦਾ ਸੀ। ਕਿੱਟੂ ਕਾਂ ਤੇ ਕੁੱਤਾ ਭਾਵੇਂ ਇੱਕੋ ਥਾਂ 'ਤੇ ਰਹਿੰਦੇ ਸਨ, ਪਰ ਉਹ ਦੋਵੇਂ ਰੋਜ਼ਾਨਾ ਰਾਤ ਨੂੰ ਹੀ ਇਕੱਠੇ ਹੁੰਦੇ ਸਨ। ਦਿਨ ਵਿਚ ਕਿੱਟੂ ਕਾਂ ਨਾਲ ਦੇ ਪਿੰਡ ਵਿਚ ਚਲਾ ਜਾਂਦਾ ਸੀ। ਕਿੱਟੂ ਕਾਂ ਸਾਰਾ ਦਿਨ ਪਿੰਡ ਭਉਂਦਾ ਰਹਿੰਦਾ ਸੀ ਤੇ ਕਾਂ ਕਾਂ ਕਰਕੇ ਪਿੰਡ ਦੇ ਲੋਕਾਂ ਨੂੰ ਮਹਿਮਾਨਾਂ ਦੇ ਆਉਣ ਦੀ ਖ਼ਬਰ ਦਿੰਦਾ ਰਹਿੰਦਾ ਸੀ। ਮਹਿਮਾਨਾਂ ਦੇ ਆਉਣ ਦੀ ਸ਼ੁਭ ਖ਼ਬਰ ਦੇਣ ਬਦਲੇ ਪਿੰਡ ਦੇ ਲੋਕ ਕਿੱਟੂ ਕਾਂ ਨੂੰ ਕੁਝ ਨਾ ਕੁਝ ਖਾਣ-ਪੀਣ ਨੂੰ ਦਿੰਦੇ ਰਹਿੰਦੇ ਸਨ। ਇਸ ਤਰ੍ਹਾਂ ਕਿੱਟੂ ਕਾਂ ਰੋਜ਼ਾਨਾ ਮਿਹਨਤ ਨਾਲ ਆਪਣਾ ਢਿੱਡ ਭਰਦਾ ਸੀ ਤੇ ਕੁੱਤਾ ਨਾਲ ਦੇ ਪਿੰਡ ਵਿਚ ਜਾਣ ਦੀ ਥਾਂ ਰੋਜ਼ਾਨਾ ਸ਼ਹਿਰ ਚਲਾ ਜਾਂਦਾ ਸੀ। ਕੁੱਤਾ ਸ਼ਹਿਰੋਂ ਵੰਨ-ਸੁਵੰਨਾ ਖਾਂਦਾ ਪੀਂਦਾ ਸੀ।
ਕੁੱਤਾ ਸ਼ਹਿਰੋਂ ਰੋਜ਼ਾਨਾ ਹਨੇਰਾ ਹੋਣ ਤੋਂ ਬਾਅਦ ਆਪਣੇ ਘੁਰਨੇ ਵਿਚ ਆਉਂਦਾ ਸੀ। ਰੋਜ਼ਾਨਾ ਰਾਤ ਨੂੰ ਆਪਣੇ ਘੁਰਨੇ ਵਿਚ ਆਣ ਕੇ ਕੁੱਤਾ, ਕਿੱਟੂ ਕਾਂ ਨੂੰ ਸ਼ਹਿਰੋਂ