ਸਮੱਗਰੀ 'ਤੇ ਜਾਓ

ਪੰਨਾ:ਸ਼ਹਿਰ ਗਿਆ ਕਾਂ.pdf/19

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸ਼ਾਹੀ ਫ਼ੌਜ ਤੇ ਗਧਾ

ਜਿੱਥੇ ਘੁਮਿਆਰ ਤੇ ਉਸਦਾ ਗਧਾ ਰਹਿੰਦਾ ਸੀ, ਉਥੋਂ ਰਾਜੇ ਦੀ ਸ਼ਾਹੀ ਫ਼ੌਜ ਅਕਸਰ ਗੁਜ਼ਰਦੀ ਰਹਿੰਦੀ ਸੀ। ਰਾਜੇ ਦੀ ਫ਼ੌਜ ਵਿਚ ਵੰਨ-ਸੁਵੰਨੇ ਹਾਥੀ, ਊਠ ਤੇ ਘੋੜੇ ਸਨ। ਵੰਨ-ਸੁਵੰਨੇ ਹਾਥੀਆਂ, ਊਠਾਂ ਤੇ ਘੋੜਿਆਂ ਨੂੰ ਵੇਖ ਕੇ ਗਧੇ ਦਾ ਵੀ ਮਨ ਸ਼ਾਹੀ ਫ਼ੌਜ ਵਿਚ ਸ਼ਾਮਲ ਹੋਣ ਲਈ ਲਲਚਾਉਂਦਾ। ਗਧੇ ਦਾ ਦਿਲ ਕਰਦਾ ਕਿ ਕਿਹੜਾ ਵੇਲਾ ਹੋਵੇ, ਉਹ ਘੁਮਿਆਰ ਦਾ ਭਾਂਡੇ ਢੋਣ ਵਾਲਾ ਕੰਮ ਛੱਡ ਦੇਵੇ ਤੇ ਰਾਜੇ ਦੀ ਫ਼ੌਜ ਵਿਚ ਭਰਤੀ ਹੋ ਕੇ ਠਾਠ ਵਾਲੀ ਜ਼ਿੰਦਗੀ ਜੀਵੇ।

ਫਿਰ ਇਕ ਦਿਨ ਘੁਮਿਆਰ ਤੋਂ ਚੋਰੀ ਗਧਾ ਰਾਜ-ਦਰਬਾਰ ਵਿਚ ਪਹੁੰਚ ਗਿਆ।

“ਬਾਦਸ਼ਾਹ ਸਲਾਮਤ! ਮੈਂ ਵੀ ਸ਼ਾਹੀ ਫ਼ੌਜ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ ਤੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਹਾਂ।" ਰਾਜੇ ਦੇ ਦਰਬਾਰ ਵਿਚ ਪੇਸ਼ ਹੋ ਕੇ ਗਧੇ ਨੇ ਆਖਿਆ।

“ਗਧਿਆ! ਤੂੰ ਕੱਦ-ਕਾਠ ਕਰਕੇ ਸ਼ਾਹੀ ਫ਼ੌਜ ਵਿਚ ਭਰਤੀ ਹੋਣ ਦੇ ਕਾਬਲ ਨਹੀਂ ਹੈਂ। ਤੈਨੂੰ ਇਮਾਨਦਾਰੀ ਨਾਲ ਘੁਮਿਆਰ ਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ।" ਰਾਜੇ ਨੇ ਗਧੇ ਨੂੰ ਸਮਝਾਇਆ ਪਰ ਗਧਾ ਨਾ ਮੰਨਿਆ।