ਪੰਨਾ:ਸ਼ਹਿਰ ਗਿਆ ਕਾਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਬਾਦਸ਼ਾਹ ਸਲਾਮਤ! ਸ਼ਾਹੀ ਫ਼ੌਜ ਵਿਚਲੇ ਘੋੜਿਆਂ ਤੇ ਮੇਰੇ ਵਿਚ ਬਹੁਤਾ ਅੰਤਰ ਨਹੀਂ ਹੈ। ਸ਼ਾਹੀ ਫ਼ੌਜ ਵਿਚਲੇ ਘੋੜਿਆਂ ਨਾਲੋਂ ਮੇਰਾ ਕੱਦ ਹੀ ਥੋੜਾ ਛੋਟਾ ਹੈ। ਉਂਜ ਮੈਂ ਭਾਰ ਸ਼ਾਹੀ ਫ਼ੌਜ ਵਿਚਲੇ ਘੋੜਿਆਂ ਨਾਲੋਂ ਵਧੇਰੇ ਚੁੱਕ ਲੈਂਦਾ ਹਾਂ।” ਗਧੇ ਨੇ ਦਲੀਲ ਦਿੱਤੀ।

“ਗਧਿਆ! ਠੀਕ ਹੈ ਤੂੰ ਭਾਰ ਘੋੜਿਆਂ ਨਾਲੋਂ ਵਧੇਰੇ ਚੁੱਕ ਲੈਂਦਾ ਹੈਂ ਪਰ ਤੇਰੀਆਂ ਆਦਤਾਂ ਸ਼ਾਹੀ ਫੌਜ ਦੀ ਮਰਿਆਦਾ ਦੇ ਅਨੁਕੂਲ ਨਹੀਂ ਹਨ।" ਰਾਜੇ ਨੇ ਗਧੇ ਨੂੰ ਫਿਰ ਸਮਝਾਇਆ। ਰਾਜਾ ਜਾਣਦਾ ਸੀ ਕਿ ਗਧਾ ਸ਼ਾਹੀ ਫ਼ੌਜ ਵਿਚ ਸੇਵਾਦਾਰਾਂ ਨੂੰ ਜ਼ਰੂਰ ਦੁਲੱਤੀਆਂ ਮਾਰੇਗਾ ਤੇ ਹਿਚਕੀ ਆਉਣ ਵੇਲੇ ਇਹ ਢੈਂਚੂ-ਢੈਂਚੂ ਕਰਕੇ ਵੀ ਫ਼ੌਜ ਦੀ ਸ਼ਾਂਤੀ ਭੰਗ ਕਰ ਸਕਦਾ ਹੈ।

ਪਰ ਗਧਾ ਕਿਸੇ ਵੀ ਕੀਮਤ 'ਤੇ ਸ਼ਾਹੀ ਫ਼ੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ। ਗਧੇ ਨੇ ਰਾਜੇ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਦੇ ਵੀ ਸੇਵਾਦਾਰਾਂ ਨੂੰ ਦੁਲੱਤੀ ਨਹੀਂ ਮਾਰੇਗਾ ਤੇ ਨਾ ਹੀ ਰਾਜੇ ਦੀ ਫ਼ੌਜ ਦੇ ਆਪਾਤਕਾਲੀਨ ਸਾਇਰਨ ਵਾਂਗ ਢੈਂਚੂ-ਢੈਂਚੂ ਕਰਕੇ ਰਾਜ-ਦਰਬਾਰ ਲਈ ਮੁਸੀਬਤ ਖੜ੍ਹੀ ਕਰੇਗਾ। ਹੁਣ ਰਾਜੇ ਕੋਲ ਕੋਈ ਜਵਾਬ ਨਹੀਂ ਸੀ ਤੇ ਉਸਨੇ ਗਧੇ ਨੂੰ ਵੀ ਆਪਣੀ ਫ਼ੌਜ ਵਿਚ ਸ਼ਾਮਲ ਕਰ ਲਿਆ।

ਗਧੇ ਨੇ ਭਾਵੇਂ ਰਾਜੇ ਨੂੰ ਦੁਲੱਤੀ ਨਾ ਮਾਰਨ ਤੇ ਸਾਇਰਨ ਨਾ ਵਜਾਉਣ ਦਾ ਵਿਸ਼ਵਾਸ ਦਿਵਾਇਆ ਸੀ, ਫਿਰ ਵੀ ਰਾਜੇ ਦੇ ਸੇਵਾਦਾਰਾਂ ਨੂੰ ਗਧੇ ਦੀ ਨੀਅਤ ਉੱਪਰ ਸ਼ੱਕ ਸੀ। ਰਾਜੇ ਦੇ ਸੇਵਾਦਾਰਾਂ ਨੂੰ ਡਰ ਸੀ ਕਿ ਗਧਾ ਕਿਸੇ ਵੀ ਵੇਲੇ ਦੁਲੱਤੀ ਮਾਰ ਸਕਦਾ ਹੈ ਤੇ ਸਾਇਰਨ ਵਜਾ ਸਕਦਾ ਹੈ। ਇਸ ਕਰਕੇ ਰਾਜੇ ਦੇ ਸੇਵਾਦਾਰਾਂ ਨੇ ਗਧੇ ਦੇ ਮੂੰਹ ਨੂੰ ਛਿੱਕਾ ਤੇ ਦੁਲੱਤੀ ਮਾਰਨ ਵਾਲੀ ਲੱਤ ਨੂੰ ਰੱਸੀ ਪਾਉਣੀ ਸ਼ੁਰੂ ਕਰ ਦਿੱਤੀ ਸੀ। ਉਹ ਸਿਰਫ਼ ਲੋੜ ਵੇਲੇ ਹੀ ਰੱਸੀ ਤੇ ਛਿੱਕਾ ਖੋਲ੍ਹਦੇ ਸਨ। ਗਧੇ ਰਾਜੇ ਦੀ ਫ਼ੌਜ ਵਿਚ ਭਰਤੀ ਹੋਣ ਤੋਂ ਬਾਅਦ ਗਧੇ ਦੀ ਦੁਲੱਤੀ ਤੇ ਸਾਇਰਨ ਉੱਤੇ ਭਾਵੇਂ ਪਾਬੰਦੀ ਲੱਗ ਗਈ ਸੀ ਪਰ ਗਧਾ ਫਿਰ ਵੀ ਬੇਹੱਦ ਖੁਸ਼ ਸੀ। ਹੁਣ ਉਸਨੂੰ ਘੁਮਿਆਰ ਦੇ ਭਾਂਡੇ ਤੇ ਮਿੱਟੀ ਨਹੀਂ ਢੋਣੀ ਪੈਂਦੀ ਸੀ ਤੇ ਵੰਨ-ਸੁਵੰਨੀਆਂ ਸ਼ਾਹੀ ਚੀਜ਼ਾਂ ਖਾਣ-ਪੀਣ ਨੂੰ ਮਿਲਦੀਆਂ ਸਨ।

ਰਾਜੇ ਦੀ ਫ਼ੌਜ ਵਿਚ ਸ਼ਾਮਲ ਹੋ ਕੇ ਗਧੇ ਨੂੰ ਖਾਣ-ਪੀਣ ਦੀ ਮੌਜ ਲੱਗ ਗਈ ਪਰ ਉਸਦੀ ਨੀਂਦ ਅਲੋਪ ਹੋ ਗਈ ਸੀ। ਸ਼ਾਹੀ ਤਬੇਲੇ ਵਿਚ ਗਧੇ ਨੂੰ ਨੀਂਦ ਨਾ