ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਆਲਸੀ ਮਾਣੋ ਬਿੱਲੀ
ਮਾਲਕ ਨੇ ਘਰ ਵਿਚ ਚੂਹਿਆਂ ਦੀ ਵਧਦੀ ਦਹਿਸ਼ਤ ਨੂੰ ਵੇਖਿਆ ਤੇ ਚੂਹਿਆਂ ਨੂੰ ਮੁਕਾਉਣ ਲਈ ਉਹ ਮਾਣੋ ਬਿੱਲੀ ਨੂੰ ਲੈ ਆਇਆ। ਪਰ ਮਾਣੋ ਬਿੱਲੀ ਬੇਹੱਦ ਚਲਾਕ ਸੀ। ਮਾਣੋ ਬਿੱਲੀ ਨੇ ਆਉਣ-ਸਾਰ ਕਿਸੇ ਵੀ ਚੂਹੇ ਨੂੰ ਨਾ ਖਾਣ ਦਾ ਫ਼ੈਸਲਾ ਕਰ ਲਿਆ।
"ਮਾਲਕ ਨੇ ਮੈਨੂੰ ਚੂਹੇ ਮੁਕਾਉਣ ਲਈ ਲਿਆਂਦਾ ਹੈ ਤੇ ਜਦੋਂ ਚੂਹੇ ਮੁੱਕ ਗਏ, ਇਹ ਮੈਨੂੰ ਘਰ ਵਿਚ ਨਹੀਂ ਰਹਿਣ ਦੇਵੇਗਾ।" ਮਾਣੋ ਬਿੱਲੀ ਨੇ ਸੋਚਿਆ ਤੇ ਉਸਨੇ ਘਰ ਵਿਚਲੇ ਸਾਰੇ ਚੂਹਿਆਂ ਨੂੰ ਇਕੱਠੇ ਕਰ ਲਿਆ।
"ਚੂਹੇ ਭਰਾਵੋ! ਮੈਂ ਤੁਹਾਨੂੰ ਕੁਝ ਨਹੀਂ ਆਖਦੀ, ਬਸ ਤੁਸੀਂ ਮਾਲਕ ਦਾ ਨੁਕਸਾਨ ਨਾ ਕਰਿਓ। ਮਾਲਕ ਦੀਆਂ ਜ਼ਰੂਰੀ ਵਰਤੋਂ ਦੀਆਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਨੁਕਸਾਨ ਨਾ ਕਰਿਓ। ਇਸ ਵਿਚ ਆਪਾਂ ਸਾਰਿਆਂ ਦੀ ਭਲਾਈ ਹੈ।" ਮਾਣੋ ਬਿੱਲੀ ਨੇ ਸਾਰੇ ਚੂਹਿਆਂ ਨੂੰ ਇਕੱਠੇ ਕਰਕੇ ਆਖਿਆ।
ਮਾਣੋ ਬਿੱਲੀ ਦੀ ਸਲਾਹ ਸਾਰੇ ਚੂਹਿਆਂ ਨੂੰ ਪਸੰਦ ਆਈ। ਸਾਰੇ ਚੂਹਿਆਂ ਨੇ ਮਾਣੋ ਬਿੱਲੀ ਦੀ ਨੇਕ ਸਲਾਹ 'ਤੇ ਅਮਲ ਕੀਤਾ। ਹੁਣ ਸਾਰੇ ਚੂਹਿਆਂ ਨੇ ਬਚੀਆਂ-