ਸਮੱਗਰੀ 'ਤੇ ਜਾਓ

ਪੰਨਾ:ਸ਼ਹਿਰ ਗਿਆ ਕਾਂ.pdf/26

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਟਾਖੇ

ਦੀਵਾਲੀ ਵਾਲੇ ਦਿਨ ਬਾਂਦਰ, ਭਿੰਦੇ ਭਾਲੂ ਦੀ ਦੁਕਾਨ 'ਤੇ ਪਹੁੰਚ ਗਿਆ। ਬਾਂਦਰ ਨੇ ਵੱਡੇ-ਵੱਡੇ ਬੰਬ, ਅਨਾਰ ਤੇ ਹਵਾਈਆਂ ਖਰੀਦੀਆਂ ਤੇ ਉਹ ਰਾਤ ਹੋਣ ਦੀ ਉਡੀਕ ਕਰਨ ਲੱਗ ਪਿਆ।

ਹਨੇਰਾ ਹੋਣ ਦੀ ਦੇਰ ਸੀ, ਬਾਂਦਰ ਨੇ ਆਪਣੇ ਪਟਾਖਿਆਂ ਵਾਲੀ ਪਟਾਰੀ ਖੋਲ੍ਹ ਲਈ। ਵਿਚਾਰੇ ਪੰਛੀ ਸਾਰੇ ਦਿਨ ਦੇ ਥੱਕੇ-ਟੁੱਟੇ ਅਜੇ ਆਪਣੇ ਆਲ੍ਹਣਿਆਂ ਵਿਚ ਆਣ ਕੇ ਬੈਠੇ ਹੀ ਸਨ ਪਰ ਬਾਂਦਰ ਨੇ ਪੰਛੀਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ। ਬਾਂਦਰ ਨੇ ਅਨਾਰ ਦਰੱਖਤ ਦੇ ਹੇਠਾਂ ਰੱਖ ਕੇ ਚਲਾਇਆ ਤੇ ਅਨਾਰ ਦੇ ਅੰਗਾਰਾਂ, ਨੂੰ ਵੇਖ ਕੇ ਦਰੱਖਤ ਉੱਪਰ ਰਹਿੰਦੇ ਪੰਛੀ ਚੀਕ-ਚਿਹਾੜਾ ਪਾਉਣ ਲੱਗ ਪਏ।


ਅੰਗਾਰਾਂ ਦੇ ਸੇਕ ਨੇ ਪੰਛੀਆਂ ਲਈ ਆਲ੍ਹਣਿਆਂ ਵਿਚ ਬਹਿਣਾ ਮੁਸ਼ਕਲ ਕਰ ਦਿੱਤਾ ਸੀ ਪਰ ਇਸ ਵਕਤ ਹਨੇਰੇ ਵਿਚ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਿਧਰੇ ਹੋਰ ਨਹੀਂ ਜਾ ਸਕਦੇ ਸਨ।

ਪੰਛੀਆਂ ਨੂੰ ਚੀਕ-ਚਿਹਾੜਾ ਪਾਉਂਦਿਆਂ ਨੂੰ ਵੇਖ ਕੇ ਬਾਂਦਰ ਬੇਹੱਦ ਖੁਸ਼ ਹੋਇਆ ਤੇ ਉਹ ਖਿੜ-ਖਿੜਾ ਕੇ ਹੱਸਿਆ।