ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਚਲਾਕ ਕਾਂ
ਚਲਾਕ ਕਾਂ ਭਉਂਦਾ-ਭਉਂਦਾ ਉਸ ਦਰੱਖਤ ਉੱਪਰ ਜਾ ਬੈਠਾ, ਜਿਸ ਦਰੱਖਤ ਉੱਪਰ ਤੋਤਾ ਰਹਿੰਦਾ ਸੀ। ਤੋਤੇ ਲਈ ਕਾਂ ਅਜਨਬੀ ਸੀ, ਫਿਰ ਵੀ ਤੋਤੇ ਨੇ ਕਾਂ ਨੂੰ ਸੁਖਸਾਂਦ ਪੁੱਛੀ। ਤੋਤੇ ਨੇ ਕਾਂ ਨੂੰ ਮਹਿਮਾਨ ਸਮਝ ਕੇ ਕੇਕ ਦਾ ਇਕ ਪੀਸ ਖਾਣ ਨੂੰ ਦਿੱਤਾ।
“ਤੋਤੇ ਭਰਾ! ਕੇਕ ਬਹੁਤ ਟੇਸਟੀ ਆ। ਕਿੱਥੋਂ ਲੈ ਕੇ ਆਇਆਂ ?" ਕੇਕ ਖਾਂਦਿਆਂ ਕਾਂ ਨੇ ਪੁੱਛਿਆ।
“ਬਾਜ਼ਾਰ ਵਿਚ ਨੁੱਕਰ ਵਾਲੀ ਮਿਠਾਈ ਦੀ ਦੁਕਾਨ ਤੋਂ ਸਵੇਰੇ ਲੈ ਕੇ ਆਇਆਂ ਸਾਂ। ਨੁੱਕਰ ਵਾਲੀ ਦੁਕਾਨ ਦਾ ਮਾਲਕ ਬਹੁਤ ਚੰਗਾ। ਜਦੋਂ ਵੀ ਜਾਈਏ, ਕੁਝ ਨਾ ਕੁਝ ਖਾਣ ਨੂੰ ਦੇ ਹੀ ਦਿੰਦਾ।" ਤੋਤੇ ਨੇ ਦੱਸਿਆ ਤੇ ਚਲਾਕ ਕਾਂ ਤੋਤੇ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ ਲੱਗ ਪਿਆ।
‘ਤੋਤੇ ਭਰਾ! ਤੁਸੀਂ ਕਿਸਮਤ ਵਾਲੇ ਹੋ । ਤੁਹਾਨੂੰ ਹਰ ਥਾਂ ਤੋਂ ਕੁਝ ਨਾ ਕੁਝ ਖਾਣ ਲਈ ਮਿਲ ਜਾਂਦਾ ਤੇ ਹਰੇਕ ਤੁਹਾਨੂੰ ਪਸੰਦ ਕਰਦਾ ਹੈ। ਮੇਰੇ ਕਾਲੇ ਰੰਗ ਨੂੰ ਕੋਈ