ਸਮੱਗਰੀ 'ਤੇ ਜਾਓ

ਪੰਨਾ:ਸ਼ਹਿਰ ਗਿਆ ਕਾਂ.pdf/7

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵੀ ਪਸੰਦ ਨਹੀਂ ਕਰਦਾ। ਉਂਜ ਵੀ ਮੋਬਾਇਲਾਂ ਨੇ ਮੇਰੀ ਕਦਰ ਘਟਾ ਦਿੱਤੀ ਹੈ। ਕੋਈ ਜ਼ਮਾਨਾ ਹੁੰਦਾ ਸੀ, ਮੈਂ ਲੋਕਾਂ ਨੂੰ ਮਹਿਮਾਨਾਂ ਦੇ ਆਉਣ ਦੀ ਸੂਚਨਾ ਦਿੰਦਾ ਹੁੰਦਾ ਸਾਂ ਤੇ ਮੈਨੂੰ ਕਾਂ-ਕਾਂ ਕਰਦੇ ਨੂੰ ਵੇਖ ਕੇ ਲੋਕ ਚੂਰੀ ਖਾਣ ਨੂੰ ਦੇਂਦੇ ਹੁੰਦੇ ਸਨ। ਅੱਜ ਕੱਲ੍ਹ ਮਹਿਮਾਨ ਪਹਿਲਾਂ ਹੀ ਮੋਬਾਇਲ ਰਾਹੀਂ ਆਪਣੇ ਆਉਣ ਦੀ ਸੂਚਨਾ ਦੇ ਦਿੰਦੇ ਹਨ ਤੇ ਮੇਰੇ ਕਾਂ-ਕਾਂ ਕਰਨ ਜਾਂ ਕਰੂਲੀਆਂ ਕਰਨ ਨੂੰ ਲੋਕ ਅਸ਼ੁਭ ਸਮਝਦੇ ਹਨ।" ਕਾਂ ਨੇ ਦੱਸਿਆ ਤੇ ਕਾਂ ਦੀਆਂ ਗੱਲਾਂ ਸੁਣ ਕੇ ਤੋਤੇ ਨੂੰ ਹੋਰ ਤਰਸ ਆਇਆ।

“ਕਾਂ ਭਰਾ! ਮੈਨੂੰ ਅਫ਼ਸੋਸ ਹੈ ਕਿ ਮੋਬਾਇਲ ਨੇ ਤੇਰੀ ਕਦਰ ਘਟਾ ਦਿੱਤੀ ਹੈ।" ਤੋਤੇ ਨੇ ਆਖਿਆ।

ਕਾਂ ਦੀਆਂ ਗੱਲਾਂ ਤੋਂ ਤੋਤਾ ਸਮਝ ਗਿਆ ਸੀ ਕਿ ਕਾਂ ਸਵੇਰ ਦਾ ਭੁੱਖਾ ਹੈ। ਹਮਦਰਦੀ ਜਤਾਉਂਦਿਆਂ ਤੋਤੇ ਨੇ ਕਾਂ ਨੂੰ ਇਕ ਹੋਰ ਕੇਕ ਦਾ ਪੀਸ ਖਾਣ ਨੂੰ ਦਿੱਤਾ ਤੇ ਪੇਟ-ਪੂਜਾ ਕਰਕੇ ਕਾਂ ਚਲਾ ਗਿਆ।

“ਮੈਨੂੰ ਤੇ ਇਹ ਕਾਂ ਕੰਮਚੋਰ ਤੇ ਮੁਫ਼ਤਖੋਰ ਲਗਦਾ।" ਕਾਂ ਦੇ ਜਾਣ ਤੋਂ ਬਾਅਦ ਨਾਲ ਦੇ ਦਰੱਖਤ ਉੱਪਰ ਰਹਿੰਦੀ ਮੈਨਾ ਨੇ ਆਖਿਆ, ਪਰ ਤੋਤੇ ਨੇ ਮੈਨਾ ਦੀ ਗੱਲ ਨੂੰ ਬਹੁਤਾ ਨਾ ਗੌਲ਼ਿਆ।

“ਵਿਚਾਰਾ ਸਵੇਰ ਦਾ ਭੁੱਖਾ ਸੀ ਤੇ ਆਸ ਕਰਕੇ ਆ ਗਿਆ। ਸਿਆਣੇ ਕਹਿੰਦੇ ਨੇ-ਪਿਆਸੇ ਨੂੰ ਪਾਣੀ ਤੇ ਭੁੱਖੇ ਨੂੰ ਰੋਟੀ ਦੇਣੀ ਸਭ ਤੋਂ ਵੱਡਾ ਪੁੰਨ ਦਾ ਕੰਮ ਆ।” ਤੋਤੇ ਨੇ ਮੈਨਾ ਨੂੰ ਸਮਝਾਇਆ।

ਤੋਤੇ ਨੇ ਕਾਂ ਨੂੰ ਖਾਣ ਲਈ ਕੇਕ ਦੇ ਕੇ ਆਪਣੇ ਵੱਲੋਂ ਭਾਵੇਂ ਪੁੰਨ ਦਾ ਕੰਮ ਕੀਤਾ ਸੀ ਪਰ ਕਾਂ ਸਚਮੁੱਚ ਹੀ ਮੁਫ਼ਤਖੋਰ ਸੀ।

ਇਕ ਦਿਨ ਤੋਤੇ ਤੋਂ ਕੇਕ ਮੰਗ ਕੇ ਖਾਣ ਤੋਂ ਬਾਅਦ ਚਲਾਕ ਕਾਂ ਹੁਣ ਰੋਜ਼ਾਨਾ ਗੇੜਾ ਮਾਰਦਾ ਸੀ। ਕਾਂ ਘੰਟਾ-ਘੰਟਾ ਬੈਠਾ ਰਹਿੰਦਾ ਤੇ ਤੋਤੇ ਨਾਲ ਗੱਲਾਂ ਮਾਰਦਾ ਰਹਿੰਦਾ। ਤੋਤੇ ਤੋਂ ਕੁਝ ਨਾ ਕੁਝ ਲੈ ਕੇ ਖਾ ਲੈਣ ਤੋਂ ਬਾਅਦ ਹੀ ਕਾਂ ਹਿਲਦਾ।

ਤੋਤਾ ਰੋਜ਼ਾਨਾ ਕਾਂ ਨੂੰ ਗੱਲਾਂ-ਗੱਲਾਂ ਵਿਚ ਸਮਝਾਉਂਦਾ ਕਿ ਸਾਨੂੰ ਹੱਕ ਦੀ ਰੋਟੀ ਖਾਣੀ ਚਾਹੀਦੀ ਹੈ ਪਰ ਕਾਂ ਮੁਫ਼ਤਖੋਰ ਹੀ ਨਹੀਂ, ਢੀਠ ਵੀ ਸੀ। ਕਾਂ ਦੇ ਕੰਨਾਂ 'ਤੇ ਜੂੰ ਨਾ ਸਰਕਦੀ।

ਤੋਤਾ ਕਈ ਦਿਨ ਵੇਖਦਾ ਰਿਹਾ ਤੇ ਕਈ ਦਿਨਾਂ ਬਾਅਦ ਤੋਤਾ ਕਾਂ ਤੋਂ ਖਹਿੜਾ ਛੁਡਾਉਣ ਦਾ ਕੋਈ ਢੰਗ ਸੋਚਣ ਲੱਗਾ।