ਫੇਸਬੁਕ ਦੀ ਮਿੱਤਰਤਾ
ਜਿਸ ਘਰ ਪਿੰਕੂ ਚੂਹਾ ਰਹਿੰਦਾ ਸੀ, ਉਸ ਘਰ ਦੀ ਇਕ ਨੁੱਕਰ ਵਿਚ ਕੰਪਿਊਟਰ ਪਿਆ ਸੀ। ਘਰ ਦੇ ਜਿਸ ਵੀ ਮੈਂਬਰ ਨੂੰ ਵਿਹਲ ਮਿਲਦੀ, ਉਹ ਕੰਪਿਊਟਰ ਆਨ ਕਰਕੇ ਬਹਿ ਜਾਂਦਾ ਤੇ ਫੇਸਬੁੱਕ ਰਾਹੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਚੈਟਿੰਗ ਕਰਨ ਲੱਗ ਪੈਂਦਾ।
ਪਿੰਕੂ ਚੂਹਾ ਵੀ ਬੈੱਡ ਜਾਂ ਹੋਰ ਫਰਨੀਚਰ ਥੱਲੇ ਛੁਪ ਕੇ ਘਰ ਦੇ ਮੈਂਬਰਾਂ ਨੂੰ ਚੈਟਿੰਗ ਕਰਦਿਆਂ ਵੇਖਦਾ ਰਹਿੰਦਾ। ਪਿੰਕੂ ਚੂਹੇ ਦਾ ਵੀ ਫੇਸਬੁਕ ਉੱਪਰ ਚੈਟਿੰਗ ਕਰਨ ਨੂੰ ਦਿਲ ਕਰਦਾ। ਫੇਸਬੁਕ ਉੱਪਰ ਘਰ ਦੇ ਸਾਰੇ ਮੈਂਬਰਾਂ ਦੇ ਅਲੱਗ-ਅਲੱਗ ਮਿੱਤਰ ਸਨ। ਪਿੰਕੂ ਚੂਹੇ ਦਾ ਵੀ ਫੇਸਬੁਕ ਉੱਪਰ ਮਿੱਤਰ ਬਣਾਉਣ ਨੂੰ ਦਿਲ ਕਰਦਾ।
ਪਿੰਕੂ ਚੂਹਾ ਕਈ ਦਿਨ ਵੇਖਦਾ ਰਿਹਾ। ਇਕ ਦਿਨ ਘਰ ਦੇ ਸਾਰੇ ਮੈਂਬਰ ਕਿਧਰੇ ਬਾਹਰ ਗਏ ਹੋਏ ਸਨ। ਪਿੰਕੂ ਚੂਹੇ ਨੇ ਵੀ ਚੁਪਕੇ ਜਿਹੇ ਕੰਪਿਊਟਰ ਆਨ ਕੀਤਾ ਤੇ ਉਹ ਫੇਸਬੁਕ ਉੱਪਰ ਆਪਣਾ ਅਕਾਊਂਟ ਬਣਾਉਣ ਲੱਗ ਪਿਆ।
ਪਿੰਕੂ ਚੂਹੇ ਨੇ ਫਟਾਫਟ ਫੇਸਬੁਕ ਉੱਪਰ ਅਕਾਊਂਟ ਬਣਾਇਆ ਤੇ ਆਪਣੇ ਕੁਝ ਜਾਣਕਾਰ ਚੂਹਿਆਂ ਨੂੰ ਸਰਚ ਕਰਕੇ ਮਿੱਤਰਤਾ ਲਈ ਰਿਕਵੈਸਟ ਭੇਜ ਦਿੱਤੀ।
ਹੁਣ ਜਦੋਂ ਵੀ ਪਿੰਕੂ ਚੂਹੇ ਨੂੰ ਮੌਕਾ ਮਿਲਦਾ, ਉਹ ਕੰਪਿਊਟਰ ਚਲਾ ਕੇ ਤੇ ਫੇਸਬੁਕ ਖੋਲ੍ਹ ਕੇ ਬਹਿ ਜਾਂਦਾ। ਪਿੰਕੂ ਚੂਹਾ ਆਪਣੇ ਪੁਰਾਣੇ ਮਿੱਤਰਾਂ ਨਾਲ ਚੈਟਿੰਗ ਕਰਦਾ ਰਹਿੰਦਾ ਤੇ ਨਵੇਂ ਮਿੱਤਰਾਂ ਨੂੰ ਸਰਚ ਕਰਦਾ ਰਹਿੰਦਾ।
ਫੇਸਬੁਕ ਨਾਲ ਜੁੜ ਕੇ ਪਿੰਕੂ ਚੂਹਾ ਬੇਹੱਦ ਖੁਸ਼ ਸੀ। ਫੇਸਬੁਕ ਤੋਂ ਉਸ ਨੂੰ ਨਿੱਤ ਨਵੀਂ ਜਾਣਕਾਰੀ ਮਿਲਦੀ ਸੀ ਤੇ ਉਸਦੀ ਜਾਣ-ਪਛਾਣ ਦਾ ਘੇਰਾ ਵਧ ਗਿਆ।
ਫੇਸਬੁਕ ਉੱਪਰ ਪਿੰਕੂ ਚੂਹੇ ਦੇ ਅਨੇਕਾਂ ਮਿੱਤਰ ਬਣ ਗਏ ਸਨ ਪਰ ਅਜੇ ਵੀ ਉਹ ਹੋਰ ਮਿੱਤਰ ਬਣਾਉਣਾ ਚਾਹੁੰਦਾ ਸੀ। ਪਿੰਕੂ ਚੂਹਾ ਚਾਹੁੰਦਾ ਸੀ ਕਿ ਫੇਸਬੁਕ ਉੱਪਰ ਉਸਦੇ ਵੱਧ ਤੋਂ ਵੱਧ ਮਿੱਤਰ ਹੋਣ। ਫੇਸਬੁਕ ਉੱਪਰ ਵੱਧ ਤੋਂ ਵੱਧ ਮਿੱਤਰ ਬਣਾਉਣ ਦੇ ਇਰਾਦੇ ਨਾਲ ਪਿੰਕੂ ਚੂਹੇ ਨੇ ਬਿਨਾਂ ਜਾਣ-ਪਛਾਣ ਦੇ ਚੂਹਿਆਂ ਨੂੰ ਵੀ ਮਿੱਤਰਤਾ ਲਈ ਰਿਕਵੈਸਟ ਭੇਜ ਦਿੱਤੀ ਸੀ ਤੇ ਕੁਝ ਓਬੜਾਂ ਦੀ ਰਿਕਵੈਸਟ ਨੂੰ ਕਨਫਰਮ ਕਰ