ਪੰਨਾ:ਸ਼ਹੀਦੀ ਜੋਤਾਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਮਾਰ ਲਈਆਂ ਨੇ ਪੁਠੀਆਂ ਹਥਕੜੀਆਂ,
ਵਿਚ ਕਿਲੇ ਦੇ ਸਿਖ ਨੂੰ ਜਾ ਕੇ ਤੇ।
ਬਧੇ ਕੈਦੀਆਂ ਵਾਂਗ ਦੀਵਾਨ ਸਾਹਿਬ,
ਹਾਜ਼ਰ ਹੋਏ ਦਰਬਾਰ ਵਿੱਚ ਆ ਕੇ ਤੇ।
ਵਿਸ ਸੱਪ ਦੇ ਵਾਂਗ ਪਿਆ ਘੋਲਦਾ ਸੀ,
ਪਾਪੀ ਵਟ ਵਿੱਚ ਗੁਸੇ ਦੇ ਖਾਕੇ ਤੇ।
ਕੈਦੀ ਵੇਖ ਬਣਿਆਂ ਮਤੀ ਦਾਸ ਤਾਈਂ,
ਜ਼ਾਰੋ ਜ਼ਾਰ ਹਿੰਦੂ ਸਾਰੇ ਰੋਣ ਲਗੇ।
ਨਾਲੇ ਕਹਿਣ ਹੌਲੀ ਹੌਲੀ ਦੇਸ਼ ਵਿਚੋਂ,
ਖਤਮ ਕਰਨੀਆਂ ਵਾਲੇ ਜੇ ਹੋਣ ਲਗੇ।

ਔਰੰਗਜ਼ੇਬ ਦਾ ਕਹਿਣਾ

ਕਿਹਾ ਕੜਕ ਔਰੰਗੇ ਨੇ ਮਤੀ ਦਾਸਾ,
ਮੂੰਹ ਤੋਂ ਚੁਪ ਦਾ ਜੰਦਰਾ ਖੋਲ ਖਾਂ ਫਿਰ।
ਕਲ ਪੀਰ ਦੇ ਸਾਂਹਵੇਂ ਜੋ ਆਖਦਾ ਸੈਂ,
ਮੇਰੇ ਕੋਲ ਵੀ ਉਹੋ ਕੁਝ ਬੋਲ ਖਾਂ ਫਿਰ।
ਧਰ ਕੇ ਜੀਭ ਦੇ ਕੰਡੇ ਤੇ ਉਸ ਤਰਾਂ ਈ,
ਓਵੇਂ ਕੁਫ਼ਰ ਵਾਲਾ ਸੌਦਾ ਤੋਲ ਖਾਂ ਫਿਰ।
ਤਖਤ ਪਲਟ ਕੇ ‘ਦਿੱਲੀ-ਲਾਹੌਰ’ ਵਾਲੇ,
ਸ਼ਾਨ ਮੁਗਲਾਂ ਦੀ ਮਿਟੀ ’ਚ ਰੋਲ ਖਾਂ ਫਿਰ।
ਨੂਰ ਨਦੀ ਵਗਾ ਕੇ ਅੱਖੀਆਂ ਚੋਂ,
ਪਰਲੋ ਜੱਗ ਦੇ ਵਿੱਚ ਲਿਆ ਤਾਂ ਸਹੀ।