ਪੰਨਾ:ਸ਼ਹੀਦੀ ਜੋਤਾਂ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੭)

ਲੜਕਾ ਆਪਣੇ ਕੋਲ ਮੰਗਾਇਆ।
ਜਾ ਕਾਕਾ ਮੈਂ ਛਡਾਂ ਤੈਨੂੰ,
ਤੂੰ ਨਹੀਂ ਸਿਖ ਮਾਂ ਕਹੇ ਤੇਰੀ ਮੈਨੂੰ।
ਇਉਂ ਗਭਰੂ ਨੇ ਦਿਤਾ ਉਤਰ,
ਮੈਂ ਹਾਂ ਸਿਖ, ਸਿਖ ਦਾ ਪੁਤਰ।
ਵੇਖ ਕੜਾ ਐਹ ਸਿਰ ਤੇ ਕੇਸ,
ਗੁਰੁ ਮੇਰਾ ਹੈ ਸ੍ਰੀ ਦਸਮੇਸ।
ਮਾਈ ਬੋਲੇ ਝੂਠ ਜ਼ਬਾਨੋਂ,
ਹੋ ਬੇਮੁਖ ਕਿਉਂ ਮਰਾਂ ਜਹਾਨੋਂ।
ਖੰਡੇ ਦੀ ਮੈਂ ਪੌਹਲ ਏ ਪੀਤੀ,
ਪੰਜ ਕਕਾਰ ਦੀ ਧਾਰਨ ਕੀਤੀ।
ਭੁਲੀਂ ਵੇਖ ਨਾ ਮੈਨੂੰ ਬਚਾ,
ਮੈਂ ਹਾਂ ਸਿਖ ਗੁਰੂ ਦਾ ਬਚਾ।
ਮੈਂ ਨਹੀਂ ਕਰਨੀ ਜਾਨ ਪਿਆਰੀ,
ਕਰਾਂ ਫਰੇਬ ਨਾਂ ਵਾਂਗ ਮਦਾਰੀ।
ਛੇਤੀ ਕਰੋ ਨਾਂ ਲਾਵੋ ਦੇਰ,
ਸਾਥੀਆਂ ਨਾਲ ਰਲਾਵੋ ਫੇਰ।
ਖੁੰਝ ਨਾ ਜਾਵਾਂ ਕਿਧਰੇ ਕੱਲਾ,
ਕਰੋ ਕੀਮੀਆਂ ਨਾਲ ਤਸੱਲਾ।
ਡੈਣ ਹੈ ਏਹ, ਨਹੀਂ ਮੇਰੀ ਮਾਈ,
ਮੇਰਾ ਧਰਮ ਜੋ ਖਾਵਣ ਆਈ।
ਛੇਤੀ ਮੇਰਾ ਸੀਸ ਉਡਾਉ,
ਕਲਗੀਧਰ ਦੇ ਪਾਸ ਪੁਚਾਉ।