ਪੰਨਾ:ਸ਼ਹੀਦੀ ਜੋਤਾਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨)

ਗੋਲਾ ਅੱਗ ਦਾ ਸੁਟ ਕੇ ਅਰਸ਼ ਉਤੋਂ,
ਅੱਗ ਸ਼ਾਹੀ ਮਹੱਲਾਂ ਨੂੰ ਲਾ ਤਾਂ ਸਹੀ।

ਭਾਈ ਮਤੀ ਦਾਸ ਜੀ ਦਾ ਜੁਵਾਬ

ਹੋਵੇ ਕੀਲਿਆ ਸਪ ਸਪਾਦਿਆਂ ਜੇ,
ਉਹ ਨਹੀਂ ਅਪਣਾ ਡੰਗ ਚਲਾ ਸਕਦਾ।
ਪੁਤਲੀ ਅਪਣਾ ਓਵੇਂ ਹੀ ਨਾਚ ਕਰਦੀ,
ਪੁਤਲੀਗਰ ਹੈ ਜਿਵੇਂ ਨਚਾ ਸਕਦਾ।
ਮੈਂ ਹਾਂ ਕਿਸੇ ਦੇ ਹੁਕਮ ਦੇ ਵਿੱਚ ਬੱਧਾ,
ਏਸ ਵਾਸਤੇ ਲਾਂਭੇ ਨਹੀਂ ਜਾ ਸਕਦਾ।
ਨਹੀਂ ਤਾਂ ਇਸ ਗੱਲ ਵਿੱਚ ਅਜੀਬ ਕੀਹ ਏ,
ਜੋ ਮੈਂ ਚਾਹਵਾਂ ਕਰਕੇ ਹਾਂ ਦਖਾ ਸਕਦਾ।

ਸੁਰਜ, ਚੰਦ, ਤਾਰੇ ਮਿਰੀਆਂ ਸੈਨਤਾਂ ਨੇ,
ਤੇ ਖੁਦਾ ਈ ਮੇਰੇ ਪੋਟੇ ਤਗੜਿਆਂ ਵਿੱਚ।
ਪੀਹਕੇ ਸੁਰਮਾਂ 'ਹਿਮਾਲਾ' ਨੂੰ ਕਰਦਿਆਂ ਮੈਂ,
ਫੜਕੇ ਤਲੀਆਂ ਦੇ ਦੁੰਹਾਂ ਈ ਰਗੜਿਆਂ ਵਿੱਚ।

ਔਰੰਗਜ਼ੇਬ

{{Block center|<poem>ਔਰੰਗਜ਼ੇਬ ਨੇ ਕਿਹਾ ਫਿਰ ਮਤੀ ਦਾਸਾ, ਅੱਲਾ ਮੀਆਂ ਹੀ ਸਭ ਕੁਝ ਬਣਾ ਸਕਦੇ। ਜੇਕਰ ਹੁੰਦੀ ਕੁਫਾਰਾਂ ਦੇ ਵਿੱਚ ਸ਼ਕਤੀ, ‘ਫਿਰਾਊਨ’ ਨਹੀਂ ਸਨ ਮਾਰੇ ਜਾ ਸਕਦੇ।