ਪੰਨਾ:ਸ਼ਹੀਦੀ ਜੋਤਾਂ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸ਼ਹੀਦੀ ਵਡੇ ਸਾਹਿਬਜ਼ਾਦੇ

ਛਡ 'ਅਨੰਦ ਪੁਰ' ਦਾ ਕਿਲ੍ਹਾ ਦਸਮੇਸ਼ ਪਿਆਰੇ।
ਵਲ ਮਾਲਵੇ ਦੇ ਤੁਰੇ, ਲੈ ਸਾਥੀ ਸਾਰੇ।
ਸਭ ਤੋਂ ਅਗ ਤੋਰਿਆ, ਮਹਿਲਾਂ ਦੇ ਤਾਈਂ।
ਪਿਛੋਂ ਅਰਦਾਸਾ ਸੋਧਕੇ, ਫਿਰ ਚਲੇ ਸਾਈਂ।
ਛਡ ਕਿਲ੍ਹਾ ਮੈਦਾਨ ਵਿਚ, ਜਾਂ ਫੌਜਾਂ ਆਈਆਂ।
ਵੈਰੀ ਕਸਮਾਂ ਤੋੜਕੇ, ਕਰ ਦੇਣ ਚੜ੍ਹਾਈਆਂ।
ਫੜ ਲੌ ਜੀਉਂਦਾ ਗੁਰੂ ਨੂੰ ਇਹ ਮਾਰਨ ਨਾਹਰੇ।
ਪੈ ਗਏ ਚਾਰ ਚੁਫੇਰਿਓਂ; ਟੁਟਕੇ ਹਤਿਆਰੇ।
ਧਰੀਆਂ ਸਿੰਘਾਂ ਸਿਦਕੀਆਂ, ਤਲੀਆਂ ਤੇ ਜਾਨਾਂ।
ਬਿਜਲੀ ਵਾਂਗਰ ਕੜਕਦੇ, ਧੂਹ ਕੇ ਕਿਰਪਾਨਾਂ।
ਚਲਨ ਲਗੀ ਕਾੜ ਕਾੜ, ਰਣ ਅੰਦਰ ਗੋਲੀ।
ਲਗੇ ਵਿਚ ਮੈਦਾਨ ਦੇ, ਸਿੰਘ ਖੇਡਨ ਹੋਲੀ।
ਹਥ ਪਸਾਰੇ ਦਿਸਦੇ, ਨਾ ਵਿਚ ਅੰਨ੍ਹੇਰੇ।
ਸਰਸਾ ਦੇ ਵਲ ਨਿਕਲੇ, ਸਿੰਘ ਤੋੜ ਕੇ ਘੇਰੇ।

ਟੋਟੇ ਹੋ ਮੈਦਾਨ ਵਿਚ, ਗਏ ਲੇਟ ਹਜ਼ਾਰਾਂ।
ਖਹਿਕੇ ਦੋਹਾਂ ਮਾਰੀਆਂ, ਰਣ ਵਿਚ ਤਲਵਾਰਾਂ।
ਘਾਣ ਲਹੂ ਤੇ ਮਿਝ ਦੇ, ਵਹਿੰਦੇ ਜਿਉਂ ਪਾਣੀ।