ਪੰਨਾ:ਸ਼ਹੀਦੀ ਜੋਤਾਂ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੧)

ਲਘੇ ਬਚਕੇ ਪਾਰ ਨਦੀ ਤੋਂ, ਅਨਜਲ ਦੇ ਵਰਤਾਰੇ।
ਅਗੇ ਪਾਣੀ ਤੇ ਅਗ ਪਿਛੇ, ਵੇਖੋ ਸਮਾਂ ਭਿਆਨਕ।
ਵਿਚ ਸਰਸਾ ਦੇ ਹੜ੍ਹ ਪਹਾੜੋਂ, ਪੈਗਿਆ ਟੁਟ ਅਚਾਨਕ।
ਪਿਛੇ ਢੋਲ ਹੈਦਰੀ ਵਜਦੇ, ਫੜ ਲੌ ਫੜ ਲੋ ਕਹਿੰਦੇ।
ਪਾਲਾ, ਕਕਰ, ਦੁਖ ਹਜ਼ਾਰਾਂ, ਸ਼ੁਕਰ ਸ਼ੁਕਰ ਕਰ ਸਹਿੰਦੇ।
ਵਿਚ ਚਮਕੌਰ ਗੁਰਾਂ ਨੇ ਜਾਕੇ, ਘੋੜੇ ਨੂੰ ਅਟਕਾਇਆ।
ਕਚੀ ਜਹੀ ਹਵੇਲੀ ਅੰਦਰ, ਡੇਰਾ ਆਣ ਲਗਾਇਆ।
ਅਗ ਬਾਲਕੇ ਸੇਕੀ ਸਭ ਨੇ; ਲੀੜੇ ਫੇਰ ਸੁਕਾਏ।
ਸਿਖ ਪੰਥ ਲਈ ਬਾਜਾਂ ਵਾਲੇ, ਹਾਰ ਦਖਾਂ ਗਲ ਪਾਏ।
ਬੇੜੀਆਂ ਉਤੇ ਪਿਛੋਂ ਵੈਰੀ, ਲਸ਼ਕਰ ਕੁਲ ਲੰਘਾਕੇ।
ਆ ਚਮਕੌਰ ਨੂੰ ਘੇਰਾ ਪਾਇਆ, ਓਵੇਂ ਖੁਰਾ ਦਬਾਕੇ।
ਬੰਨੇ ਬੇਠੇ ਲਖਾਂ, ਵੈਰੀ, ਅੰਦਰ ਸਾਰੇ ਚਾਲੀ।
ਛਡਣ ਸ਼ੂਕਦੇ ਸਪ ਗੜੀ ਚੋਂ, ਖਾਲਸਿਆਂ ਦੇ ਵਾਲੀ।
ਮਰ ਗਏ ਪਾਲੇ ਕਕਰ ਅੰਦਰ, ਘੋੜੇ ਭੂਖੇ ਭਾਣੇ।
ਧੂਹ ਰੁਖਾਂ ਦੇ ਪਤਰ ਖਾਂਦੇ, ਚਬਣ ਕਚੇ ਦਾਣੇ।
ਕੱਲਾ ਕੱਲਾ ਸਿੰਘ ਗੜੀ ਚੋਂ, ਨਿਕਲ ਬੰਨੇ ਆਵੇ।
ਸਵਾ ਲਖ ਨੂੰ ਜਿਤਣ ਵਾਲੀ, ਸਿਰੇ ਸਕੀਮ ਚੜ੍ਹਾਵੇ।
ਬਚ ਬਚ ਕੇ ਜਰਵਾਣੇ ਲੜਦੇ, ਖੌਫ ਦਿਲਾਂ ਨੂੰ ਮਾਰੇ।
ਲਾ ਪਹਿਰੇ ਕਰ ਨਾਕਾ ਬੰਦੀ, ਬੈਠੇ ਜ਼ਾਲਮ ਸਾਰੇ।
ਮਾਰਨ ਤੀਰ ਗੜੀ ਚੋਂ ਸਤਿਗੁਰ, ਚਿਲੇ ਜਦੋਂ ਚੜ੍ਹਾਕੇ।
ਮਾਰ ਚੋਣਵੇਂ ਦੁਸ਼ਟਾਂ ਤਾਈਂ, ਠੰਡੇ ਹੋਵਣ ਜਾਕੇ।
ਮਾਰਨ ਅਗਨ ਬਾਣ ਜਿਸ ਵੇਲੇ, ਅਗ ਸਰੀਰੀਂ ਲਗੇ।
ਘਣ ਲਹੂ ਤੋਂ ਮਿੱਝਾਂ ਵਾਲੇ, ਆ ਰਣ ਅੰਦਰ ਵਗੇ।