ਪੰਨਾ:ਸ਼ਹੀਦੀ ਜੋਤਾਂ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੨)

ਹਟਕੇ ਪਿਛੇ ਬੈਠੇ ਵੈਰੀ, ਕਰਕੇ ਬੰਦ ਲੜਾਈ।
ਭੁਖੇ ਮਾਰ ਜੀਂਵਦੇ ਫੜੀਏ, ਦਿਲ ਅੰਦਰ ਠਹਿਰਾਈ।
ਏਦਾਂ ਰਹੀ ਲੜਾਈ ਹੁੰਦੀ, ਰਣ ਵਿਚ ਕਈ ਦਿਹਾੜੇ।
ਰਸਦਾਂ ਲੁਟ ਸਿੰਘ ਲੈ ਜਾਂਦੇ, ਮਾਰਨ ਰਾਤੀਂ ਧਾੜੇ।
ਲਖਾਂ ਸਿੰਘ ਹਵੇਲੀ ਅੰਦਰ, ਤੁਰਕਾਂ ਤਾਈਂ ਜਾਪਨ।
ਭਾਂਤੋ ਭਾਂਤ ਵਿਉਂਤਾਂ ਨਵੀਆਂ, ਰੋਜ਼ ਦਿਲਾਂ ਵਿਚ ਥਾਪਨ।
ਕਲਗੀਧਰ ਨੂੰ ਘੇਰੇ ਅੰਦਰ, ਲੇਕੇ ਖੁਸ਼ੀ ਮੁਕਾਵਨ।
ਪਕੜ ਮੁਕਾਈਏ ਕਲਗੀਧਰ ਨੂੰ, ਸਿਖ ਆਪੇ ਮੁਕ ਜਾਵਨ।
ਨਿਤ ਦਾ ਗਲੋਂ ਪੁਆੜਾ ਲਥੇ ਖਤਮ ਬਗਾਵਤ ਹੋਵੇ।
ਸਿੰਘਾਂ ਹਥੋਂ ਸ਼ਰ੍ਹਾ ਮੁਹੰਮਦੀ, ਰੋਜ਼ ਨਾਂ ਏਂਦਾਂ ਰੋਵੇ।
ਤਾਜ਼ਾ ਰਸਦਾਂ ਕੁਮਕਾਂ ਪਿਛੋਂ, ਰੋਜ਼ ਦਿਹਾੜੀ ਆਵਨ।
ਕੱਲਾ ਕੱਲਾ ਦੁੰਬਾ ਕੋਹਕੇ, ਕੱਲਾ ਕੱਲਾ ਖਾਵਣ।
ਏਧਰ ਵਿਚ ਗੜੀ ਦੇ ਸਤਿਗੁਰ, ਬੈਠੇ ਭੁਖੋ ਪਿਆਸੇ।
ਇਕ ਸ੍ਰੀ ਅਕਾਲ ਪੁਰਖ ਦੇ, ਮਨ ਅੰਦਰ ਭਰਵਾਸੇ।

ਲੜਾਈ ਸ਼ੁਰੂ


ਨਾਕਾ ਬੰਦੀ ਤੋਂ ਅੰਤ ਨਿਰਾਸ ਹੋਕੇ,
ਐਲੀ ਅਕਬਰ ਦੇ ਨਾਹਰੇ ਮਾਰ ਪੈ ਗਏ।
ਜੈ ਦੇਵੀ ਦੀ ਬੋਲ ਪਹਾੜੀਏ ਭੀ,
ਉਤੇ ਗੜੀ ਦੇ ਸੂਤ ਤਲਵਾਰ ਪੈ ਗਏ।
ਲਾ ਕੇ ਪੌੜੀਆਂ ਕੰਧਾਂ ਨੂੰ ਵੜੋ ਅੰਦਰ,