ਪੰਨਾ:ਸ਼ਹੀਦੀ ਜੋਤਾਂ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੫)

ਜੀਂਦੇ ਜੀ ਨਾ ਇਕ ਵੀ ਹਥ ਆਇਆ,
ਟੋਟੇ ਹੋ ਅਣਖੀ ਸਰਦਾਰ ਡਿਗੇ।
ਸਿਖ ਪੰਥ ਦਾ ਮਹਿਲ ਕਰ ਗਏ ਉੱਚਾ,
ਟੱਕਰ ਖਾ ਕੇ ਜ਼ੁਲਮ ਦੀਵਾਰ ਡਿਗੇ।
ਚੌਣੇ ਮਾਰ ਕੇ ਹੋਏ ਸ਼ਹੀਦ ਚੌਦਾਂ,
ਤਕ ਗੁਰੂ ਸ਼ਾਬਾਸ਼ ਸ਼ਾਬਾਸ਼ ਕਹਿੰਦੇ।
ਉਥੇ ਹੋਣਗੇ ਲਖਾਂ ਸਿਰਲੱਥ ਪੈਦਾ,
ਜਿਥੇ ਡਿਗੂ ਇਕ ਸਿੰਘ ਦੀ ਲਾਸ਼ ਕਹਿੰਦੇ।

ਸਾਹਿਬ ਅਜੀਤ ਸਿੰਘ


ਜਦੋਂ ਸੂਰਮੇ ਹੋ ਸ਼ਹੀਦ ਡਿਗੇ,
ਹਥ ਜੋੜ ਅਜੀਤ ਸਿੰਘ ਕਹਿਣ ਲੱਗਾ।
ਦੇਵੋ ਬਲ ਮੈਨੂੰ ਠੱਲਾਂ ਦਲ ਨੂੰ ਮੈਂ,
ਮੈਂ ਹੁਣ ਪਿਛਾਂ ਨਹੀਂ ਪਿਤਾ ਜੀ ਰਹਿਣ ਲੱਗਾ।
ਰਖੇ ਆਪਣੇ ਪੁਤਰ ਬਚਾ ਅਜ ਜੇ,
ਭਾਰ ਤੁਸਾਂ ਦੇ ਸਿਰੋਂ ਨਹੀਂ ਲਹਿਣ ਲਗਾ।
ਨਚੇ ਬੀਰਤਾ ਮੇਰਿਆਂ ਡੌਲਿਆਂ ਵਿਚ,
ਸਾੜ ਅੱਖੀਆਂ ਦੇ ਵਿਚੋਂ ਵਹਿਣ ਲੱਗਾ।
ਜੇਹੜਾ ਪੰਥ ਦਾ ਮਹਿਲ ਬਣਾ ਰਹੇ ਓ,
ਕਦੇ ਮੈਂ ਭੀ ਇਕ ਦੋ ਲਾ ਜਾਵਾਂ।
ਲਗੇ ਦਾਗ਼ ਗੁਲਾਮੀ ਦੇ ਦੇਸ਼ ਨੂੰ ਜੋ,
ਧੋ ਕੇ ਖੂਨ ਦੇ ਨਾਲ ਮਿਟਾ ਜਾਵਾਂ।