ਪੰਨਾ:ਸ਼ਹੀਦੀ ਜੋਤਾਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩)

ਰਾਵਨ, ਅਤੇ ਹਰਨਾਕਸ਼, ਜਹੇ ਖ਼ੁਦੀ ਮਾਰੇ,
ਨਹੀਂ ਸਨ ਮਰਦੇ ਜੋ ਕਾਲ ਨਚਾ ਸਕਦੇ।
ਜੇਕਰ ਲਵਾਂ ਮੈਂ ਕੰਮ ਇਨਸਾਫ ਕੋਲੋਂ;
ਤੇਰੇ ਐਬ ਏਹ ਬਖਸ਼ੇ ਨਹੀਂ ਜਾ ਸਕਦੇ ।

ਕਲਮਾਂ ਪੜ੍ਹ ਤੇ ਅਗੋਂ ਲਈ ਕਰ ਤੋਬਾ,
ਬਖਸ਼ ਲਵੇਗਾ ਅਲਾ ਰਸੂਲ ਤੈਨੂੰ ।
ਜਾਂ ਫਿਰ ਮਰਨ ਦੇ ਲਈ ਤਿਆਰ ਹੋਜਾ,
ਜੇ 'ਅਨੰਦ' ਨਹੀਂ ਦੀਨ ਕਬੂਲ ਤੈਨੂੰ।


ਜੁਵਾਬ ਭਾਈ ਮਤੀਦਾਸ ਜੀ

ਬੜੀ ਖੁਸ਼ੀ ਹੈ ਮਰਨ ਦੀ ਨਹੀਂ ਚਿੰਤਾ,
ਮਰਨਾ, ਜੀਵਨਾ, ਪੁਰਸ਼ ਦਾ ਕੰਮੜਾ ਏ।
ਧਰਮ ਵੇਚਕੇ ਰਖਣਾਂ ਅਜ ਕਾਹਨੂੰ,
ਜੇਹੜਾ ਕਲ ਨੂੰ ਟੁਟਨਾ ਥੰਮੜਾ ਏ।
ਜਿਸ ਨੇ ਕਬਰਾਂ ਚੋਂ ਮੁਰਦੇ ਉਠਾਲਨੇ ਨੇ,
ਜੰਮ ਪਿਆ ਉਹ ਪੁਰਖ ਅਗੰਮੜਾ ਏ।
ਸਿਖੀ ਮਹਿਲ ਤੇ ਝੰਡਾ ਜੋ ਝੂਲਨਾ ਏਂ,
ਚੜ੍ਹਨਾਂ ਉਸ ਤੇ ਮੇਰਾ ਈ ਚੰਮੜਾ ਏ।
ਜੇਹੜਾ ਬੇੜਾ ਤੁਫਾਨਾਂ ਵਿਚ ਡੋਬਨਾ ਸੀ,
ਹੁਣ ਉਹ ਲਹੂ ਵਿਚ ਰੋੜ੍ਹਿਆ ਜਾਵਨਾ ਏ।
ਕਲਮਾਂ ਤੇਰਾ ਮੁਬਾਰਕ ਜਲਾਦ ਤੈਨੂੰ,
ਮੈਨੂੰ ਧਰਮ ਮੇਰੇ ਬੰਨੇ ਲਾਵਨਾ ਏ।