ਪੰਨਾ:ਸ਼ਹੀਦੀ ਜੋਤਾਂ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੯)

ਮੇਰੇ ਦਿਲ ਵਿਚ ਭਾਂਬੜ ਜੋਸ਼ ਦੇ, ਅਗ ਲੂੰ ਲੂੰ ਨੂੰ ਪਏ ਲਾਨ।
ਮੈਂ ਗੁਸਾ ਠੰਢਾ ਕਰ ਲਵਾਂ, ਅਜ ਲਾਹ ਵੈਰੀ ਦੇ ਘਾਨ।

ਗੁਰੂ ਜੀ


ਤਦ ਲੈ ਜਫੀ ਵਿਚ ਆਖਦੇ, ਸਤਿਗੁਰ ਸੁਣ ਮੇਰੇ ਲਾਲ।
ਤੂੰ ਕੀਹ ਢੰਗ ਜਾਣੇ ਜੰਗ ਦਾ, ਅਜੇ ਖੇਡਣ ਵਾਲਾ ਬਾਲ।
ਕੰਬ ਜਾਂਦੇ ਆਕੜ ਖਾਨ ਵੀ, ਜਦ ਵੇਖਣ ਸਾਹਵੇਂ ਕਾਲ।
ਵਿਚ ਰਣ ਦੇ ਮੇਰਾ ਨਾਮਣਾ, ਮਤ ਦੇਵੇਂ ਬਚਿਆ ਗਾਲ।
ਚਾ ਮੈਨੂੰ ਹੈ ਕਿ ਆਪ ਦੇ, ਦਿਲ ਅੰਦਰ ਸ਼ੁਭ ਖਿਆਲ।
ਔਹ ਪਰਬਤਾਂ ਜੇਡੇ ਸੂਰਮੇਂ, ਤੇਰੀ ਰੀਸ ਕੀਹ ਉਹਨਾਂ ਨਾਲ।
ਹਨ ਔਖੀਆਂ ਤੇਗ਼ਾਂ ਵਾਹੁਣੀਆਂ, ਫਟ ਲਾਉਣੇ ਬੜੇ ਮੁਹਾਲ।
ਕਿਵੇਂ ਨਾਲ ਪਠਾਣਾਂ ਲੜਾਂਗੇ, ਨਹੀਂ ਸਿਖੀ ਜੰਗ ਦੀ ਚਾਲ।
ਇਕ ਦਿਨ ਵੀ ਪਕੜੀ ਤੇਗ ਨਾ, ਫੜ ਵੇਖੀ ਕਦੇ ਨਾ ਢਾਲ।
ਬਚਾ ਜਾਕੇ ਸਾਹਵੇਂ ਮੌਤ ਦੇ, ਨਹੀਂ ਗਲਣੀ ਤੇਰੀ ਦਾਲ।

ਸਾਹਿਬ ਜੁਝਾਰ ਸਿੰਘ


ਮੈਨੂੰ ਜੇ ਜਿਤਣ ਦੀ ਜਾਚ ਨਹੀਂ, ਹੈ ਮਰਨਾ ਸਿਖਿਆ।
ਮੈਂ ਸ਼ੇਰ ਬੱਬਰ ਦਾ ਪੁਤ ਹਾਂ, ਨਹੀਂ ਡਰਨਾ ਸਿਖਿਆ।
ਮੈਂ ਅੱਗਾਂ ਦੇ ਦਰਿਆਉ ਤੇ, ਹੈ ਤਰਨਾ ਸਿਖਿਆ।
ਮੈਂ ਪਰਬਤ ਜੇਡੇ ਭਾਰ ਨੂੰ, ਹਸ ਜਰਨਾ ਸਿਖਿਆ।
ਲਾ ਸੇਹਰੇ ਲਾੜੀ ਮੌਤ ਨੂੰ, ਮੈਂ ਵਰਨਾ ਸਿਖਿਆ।