ਪੰਨਾ:ਸ਼ਹੀਦੀ ਜੋਤਾਂ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੩)



ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ।
ਏਹੋ ਜਹੇ ਬਲੀ ਨੂੰ ਨਾ ਜਾਨੋਂ ਮਾਰਨਾ,
ਚਾਹੇ ਪਵੇ ਕਿੰਨਾਂ ਦੁਖੜਾ ਸਹਾਰਨਾ।
ਬਣਨਗੇ 'ਚੰਨ' ਏਹ ਸ਼ਰਾ ਦੀ ਸ਼ਾਨ ਦੇ,
ਗੱਚਦੇ ਨੇ ਸੂਰੇ ਅੰਦਰ ਮੈਦਾਨ ਦੇ।
ਅਗੇ ਪਿਛੇ ਸਾਥੀ ਸਤ ਹੋਰ ਨਾਲ ਸੀ,
ਜੰਗ ਵਾਲੇ ਢੰਗ ਅੰਦਰ ਕਮਾਲ ਸੀ।
ਪੈਂਤੜੇ ਬਦਲ ਕੇ ਲੜਨ ਜਾਣਦੇ,
ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ।
ਜ਼ੋਰ ਲਾ ਅੰਤ ਕੁਲ ਘਬਰਾਂਵਦਾ,
ਪਾਰੇ ਵਾਂਗ ਹਥ ਨਾ ਜੁਵਾਨ ਆਂਵਦਾ।
ਟੋਟੇ ਕਰ ਸੁਟੋ ਇਸ ਤਰਾਂ ਬਿਆਨ ਦੇ,
ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ।
ਲਾਲੋ ਲਾਲ ਵੇਖ ਦਸਮੇਸ਼ ਹੋ ਰਿਹਾ,
ਅਜ ਏ ਅਜ਼ਾਦ ਮੇਰਾ ਦੇਸ਼ ਹੋ ਰਿਹਾ।
ਤੇਜ ਗੁਰੂ ਪੰਥ ਦਾ ਸਮਾਨ ਭਾਨ ਦੇ,
ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ।
ਅਜ ਮੇਰੇ ਸਿਰੋਂ ਦੂਰ ਭਾਰ ਹੋ ਗਿਆ,
ਸੁਰਖੁਰੂ ਮੈਂ ਵਿਚ ਸੰਸਾਰ ਹੋ ਗਿਆ।
ਉਜਲ ਹੋਏ ਨਾਮ ਮੇਰੀ ਸੰਤਾਨ ਦੇ,
ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ।
ਟੋਟੇ ਹੋਕੇ ਧਰਤੀ ਤੇ ਲੇਟੇ ਸ਼ੇਰ ਜੀ,
ਬੋਲੀ ਫਤਹਿ ਵਾਹਿਗੁਰੂ ਦੀ ਜਾਂਦੀ ਵੇਰ ਜੀ।